ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਸ਼ਾਸਤਰੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ, "ਧੋਨੀ ਟੈਸਟ ਕ੍ਰਿਕੇਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ ਅਤੇ ਵਨ-ਡੇਅ ਤੋਂ ਵੀ ਸੰਨਿਆਸ ਲੈਣ ਦਾ ਛੇਤੀ ਹੀ ਐਲਾਨ ਕਰ ਦੇਣਗੇ। ਮੈਨੂੰ ਲੱਗਦਾ ਹੈ ਕਿ ਉਹ ਭਵਿੱਖ 'ਚ ਸਿਰਫ਼ ਟੀ-20 ਖੇਡਣਗੇ।"
ਹੋਰ ਪੜ੍ਹੋ: ਰਣਜੀ ਖਿਡਾਰੀ ਇਕਬਾਲ ਅਬਦੁੱਲ੍ਹਾ ਦਾ ਭੁੱਖੇ ਬੱਚੇ ਨੂੰ ਦੇਖ ਪਿਘਲਿਆ ਦਿਲ
ਧੋਨੀ ਨੇ ਆਖਰੀ ਵਨ-ਡੇਅ ਮੈਚ ਪਿਛਲੇ ਸਾਲ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਧੋਨੀ ਨੇ ਕ੍ਰਿਕੇਟ ਤੋਂ ਬਰੇਕ ਲੈ ਲਈ ਹੈ। ਇਸ ਤੋਂ ਬਾਅਦ ਉਹ ਕਾਫ਼ੀ ਚਰਚਾ ਵਿੱਚ ਹਨ ਕਿ ਧੋਨੀ ਛੇਤੀ ਹੀ ਇੰਟਰਨੈਸ਼ਨਲ ਕ੍ਰਿਕੇਟ ਨੂੰ ਵੀ ਅਲਵਿਦਾ ਕਹਿ ਸਕਦੇ ਹਨ।
ਇੱਕ ਮੀਡੀਆ ਰਿਪੋਰਟ ਮੁਤਾਬਕ, ਸ਼ਾਸਤਰੀ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਛੇਤੀ ਹੀ ਧੋਨੀ ਵਨ-ਡੇਅ ਕ੍ਰਿਕੇਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਸਕਦੇ ਹਨ। ਧੋਨੀ ਨੇ ਦਸੰਬਰ 2014 'ਚ ਟੈਸਟ ਕ੍ਰਿਕੇਟ ਨੂੰ ਅਲਵਿਦਾ ਕਿਹਾ ਸੀ। ਇਸ ਤੋਂ ਬਾਅਦ ਉਹ ਵਨ-ਡੇਅ ਅਤੇ ਟੀ-20 'ਚ ਹੀ ਖੇਡ ਰਹੇ ਹਨ।
ਹੋਰ ਪੜ੍ਹੋ: ਇੰਗਲੈਂਡ ਨੂੰ ਵੱਡਾ ਝਟਕਾ, ਜੇਮਸ ਐਂਡਰਸਨ ਹੋਏ ਟੈਸਟ ਮੈਚ ਤੋਂ ਬਾਹਰ
ਜ਼ਿਕਰਯੋਗ ਹੈ ਕਿ ਧੋਨੀ ਦੀ ਅਗਵਾਈ ਹੇਠਾਂ ਹੀ ਭਾਰਤੀ ਟੀਮ ਨੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ 28 ਸਾਲ ਬਆਦ ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ ਧੋਨੀ ਦੀ ਕਪਤਾਨੀ ਹੇਠ ਟੈਸਟ ਤੇ ਵਨ-ਡੇ ਰੈਂਕਿੰਗ ਦੀ ਨੰਬਰ 1 ਟੀਮ ਰਹਿ ਚੁੱਕੀ ਹੈ। ਧੋਨੀ ਨੇ 90 ਟੈਸਟ ਮੈਚਾਂ, 350 ਵਨਡੇਅ ਤੇ 98 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ।