ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕੇਟਰ ਸੰਜੇ ਮਾਂਜਰੇਕਰ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖ਼ਾਨ ਵਿੱਚ ਕਈ ਸਮਾਨਤਾਵਾਂ ਹਨ। ਮਾਂਜਰੇਕਰ ਨੇ ਨਾਲ ਹੀ ਕਿਹਾ ਕਿ ਇਮਰਾਨ ਦੇ ਲੀਡਰਸ਼ਿਪ ਵਿੱਚ ਪਾਕਿਸਤਾਨ ਦੀ ਟੀਮ ਭਲੇ ਹੀ ਹਾਰ ਦੀ ਕਗਾਰ ਉੱਤੇ ਹੁੰਦੀ ਸੀ, ਪਰ ਉਹ ਮੈਚ ਜਿੱਤਣ ਦੇ ਲਈ ਨਵੇਂ ਰਸਤੇ ਲੱਭਦੀ ਰਹਿੰਦੀ ਸੀ।
ਹੋਰ ਪੜ੍ਹੋ: ਮਾਲਦੀਪ ਵਿੱਚ ਆਰ.ਪੀ ਸਿੰਘ ਦੇ ਨਾਲ ਛੁੱਟੀਆ ਮਨਾ ਰਹੇ ਨੇ ਧੋਨੀ, ਵੀਡੀਓ ਵਾਇਰਲ
ਭਾਰਤੀ ਕ੍ਰਿਕੇਟ ਟੀਮ ਨੇ ਐਤਵਾਰ ਨੂੰ ਬੇ ਓਵਲ ਮੈਦਾਨ ਉੱਤੇ ਖੇਡਾ ਗਿਆ ਪੰਜਵਾਂ ਤੇ ਆਖ਼ਰੀ ਟੀ-20 ਮੁਕਾਬਲੇ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ ਆਪਣੇ ਨਾਂਅ ਕੀਤੀ।
ਮਾਂਜਰੇਕਰ ਨੇ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਟੱਵੀਟ ਕਰ ਕਿਹਾ,"ਨਿਊਜ਼ੀਲੈਂਡ ਵਿੱਚ ਵਿਰਾਟ ਦੀ ਲੀਡਰਸ਼ਿਪ ਵਿੱਚ ਭਾਰਤੀ ਟੀਮ ਨੇ ਮੈਨੂੰ ਇਮਰਾਨ ਦੀ ਕਪਤਾਨੀ ਵਾਲੀ ਪਾਕਿਸਤਾਨ ਟੀਮ ਦੀ ਯਾਦ ਦਵਾ ਦਿੱਤੀ ਹੈ। ਦੋਵਾਂ ਟੀਮ ਵਿੱਚ ਮਜ਼ਬੂਤ ਰੂਪ ਤੋਂ ਆਤਮ-ਵਿਸ਼ਵਾਸ਼ ਭਰਦੇ ਹਨ।
ਇਮਰਾਨ ਖ਼ਾਨ ਦੀ ਲੀਡਰਸ਼ਿਪ ਦੀ ਲੀਡਰਸ਼ਿਪ ਵਿੱਚ ਪਾਕਿਸਤਾਨ ਦੀ ਟੀਮ ਭਲੇ ਹੀ ਹਾਰ ਦੀ ਕਗਾਰ ਉੱਤੇ ਹੋਵੇ, ਪਰ ਉਹ ਮੈਚ ਜਿੱਤਣ ਦੇ ਲਈ ਨਵੇਂ ਰਸਤੇ ਲੱਭਦੀ ਰਹਿੰਦੀ ਸੀ।" ਮੌਜੂਦਾ ਸਮੇਂ ਵਿੱਚ ਕਮੈਂਟਰੀ ਕਰ ਰਹੇ ਮਾਂਜਰੇਕਰ ਨੇ ਵਿਕਟਕੀਪਰ ਬੱਲੇਬਾਜ਼ ਕੇ.ਐਲ ਰਾਹੁਲ ਨੂੰ ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਦੀ ਖੋਜ ਦੱਸੀ ਹੈ।