ETV Bharat / sports

ਭਾਰਤ ਲਈ 200 ਮੈਚਾਂ ਵਿੱਚ ਅਗਵਾਈ ਕਰਨ ਵਾਲੇ ਤੀਜੇ ਕਪਤਾਨ ਬਣੇ ਕੋਹਲੀ - KOHLI BECOMES 3RD CAPTAIN

ਭਾਰਤੀ ਕਪਤਾਨ ਵਿਰਾਟ ਕੋਹਲੀ, ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮੁਹੰਮਦ ਅਜਹਰੂਦੀਨ ਦੇ ਕਲੱਬ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਭਾਰਤ ਲਈ 200 ਮੈਚਾਂ ਵਿੱਚ ਕਪਤਾਨੀ ਕੀਤੀ ਹੈ।

ਭਾਰਤ ਲਈ 200 ਮੈਚਾਂ ਵਿੱਚ ਅਗਵਾਈ ਕਰਨ ਵਾਲੇ ਤੀਜੇ ਕਪਤਾਨ ਬਣੇ ਕੋਹਲੀ

author img

By

Published : Mar 30, 2021, 5:39 PM IST

ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਭਾਰਤ ਲਈ 200 ਅੰਤਰਰਾਸ਼ਟਰੀ ਮੈਚਾਂ ਵਿੱਚ ਕਪਤਾਨੀ ਕਰਨ ਵਾਲੇ ਤੀਜੇ ਕਪਤਾਨ ਬਣ ਗਏ ਹਨ। ਜਨਵਰੀ 2017 ਵਿੱਚ ਟੀਮ ਇੰਡੀਆ ਦੀਆਂ ਤਿੰਨੇ ਸ਼੍ਰੇਣੀਆਂ ਵਿੱਚ ਕਪਤਾਨ ਬਣੇ ਕੋਹਲੀ ਨੇ ਇੰਗਲੈਂਡ ਵਿਰੁੱਧ ਐਤਵਾਰ ਨੂੰ ਖੇਡੇ ਗਏ ਤੀਜੇ ਇੱਥ ਰੋਜ਼ਾ ਮੈਚ ਵਿੱਚ ਕਪਤਾਨੀ ਕਰਨ ਦੇ ਨਾਲ ਇਹ ਉਪਲਬੱਧੀ ਹਾਸਲ ਕੀਤੀ।

ਕੋਹਲੀ ਇਸ ਨਾਲ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮੁਹੰਮਦ ਅਜਹਰੂਦੀਨ ਦੇ ਕਲੱਬ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਭਾਰਤ ਲਈ 200 ਮੈਚਾਂ ਵਿੱਚ ਕਪਤਾਨੀ ਹੈ।

ਅਜਹਰੂਦੀਨ ਨੇ ਟੀਮ ਇੰਡੀਆ ਦੇ 221 ਮੈਚਾਂ ਵਿੱਚ ਅਗਵਾਈ ਕੀਤੀ ਹੈ, ਜਦਕਿ ਧੋਨੀ ਭਾਰਤ ਲਈ 332 ਮੈਚਾਂ ਵਿੱਚ ਕਪਤਾਨੀ ਕੀਤੀ ਹੈ। ਧੋਨੀ ਦੇ ਦਸੰਬਰ 2014 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਪਿੱਛੋਂ ਕੋਹਲੀ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਸੌਂਪੀ ਗਈ ਸੀ।

ਧੋਨੀ ਨੇ ਇਸਤੋਂ ਬਾਅਦ ਜਨਵਰੀ 2017 ਵਿੱਚ ਸੀਮਤ ਓਵਰਾਂ ਦੀ ਕਪਤਾਨੀ ਵੀ ਛੱਡ ਦਿਤੀ ਸੀ, ਜਿਸ ਤੋਂ ਬਾਅਦ ਕੋਹਲੀ ਤਿੰਨੇ ਸ੍ਰੇਣੀਆਂ ਵਿੱਚ ਟੀਮ ਇੰਡੀਆ ਦੇ ਕਪਤਾਨ ਬਣਾਏ ਗਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.