ETV Bharat / sports

IPL ਰੱਦ ਹੋਣ ਨਾਲ BCCI ਨੂੰ ਹੋ ਸਕਦੈ 4000 ਕਰੋੜ ਦਾ ਨੁਕਸਾਨ

author img

By

Published : May 13, 2020, 12:35 PM IST

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਰੱਦ ਹੋਣ ਨਾਲ ਲਗਭਗ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

IPL ਰੱਦ ਹੋਣ ਨਾਲ BCCI  ਨੂੰ ਹੋ ਸਕਦੈ 4000 ਕਰੋੜ ਦਾ ਨੁਕਸਾਨ
IPL cancellation could incur 4000 crore loss for BCCI, reveals Arun Dhumal

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ-2020) ਦਾ 13ਵਾਂ ਸੀਜ਼ਨ ਰੱਦ ਹੋਣ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਆਰਥਿਕ ਤੌਰ 'ਤੇ ਵੱਡਾ ਝਟਕਾ ਲੱਗ ਸਕਦਾ ਹੈ। ਫਿਲਹਾਲ ਬੀਸੀਸੀਆਈ ਨੇ ਕੋਰੋਨਾ ਵਾਇਰਸ ਕਾਰਨ ਆਈਪੀਐਲ ਦੇ 13ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਹੈ ਪਰ ਬੋਰਡ ਨਵੇਂ ਸ਼ੈਡਿਊਲ ਤਿਆਰ ਕਰਨ 'ਤੇ ਵਿਚਾਰ ਕਰ ਰਿਹਾ ਹੈ।

ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ, ਬੀਸੀਸੀਆਈ ਆਈਪੀਐਲ 2020 ਰੱਦ ਹੋਣ ਦੀ ਸਥਿਤੀ ਵਿੱਚ 4,000 ਕਰੋੜ ਰੁਪਏ ਦਾ ਨੁਕਸਾਨ ਝੱਲੇਗਾ। ਬੋਰਡ ਦੇ ਮਾਲ ਅਧਿਕਾਰੀ ਅਰੁਣ ਧੂਮਲ ਦਾ ਵੀ ਮੰਨਣਾ ਹੈ ਕਿ ਆਈਪੀਐਲ 2020 ਨੂੰ ਰੱਦ ਕਰਨ ਦਾ ਮਤਲਬ ਇੱਕ ਵੱਡੀ ਵਿੱਤੀ ਮਾਰ ਹੋਵੇਗਾ।

ਧੂਮਲ ਨੇ ਕਿਹਾ, "ਬੀਸੀਸੀਆਈ ਇੱਕ ਵੱਡੇ ਆਰਥਿਕ ਨੁਕਸਾਨ ਵੱਲ ਵਧ ਰਿਹਾ ਹੈ। ਜੇ ਆਈਪੀਐਲ ਨਹੀਂ ਹੁੰਦਾ ਤਾਂ ਬੋਰਡ ਨੂੰ ਘੱਟੋ ਘੱਟ 40 ਬਿਲੀਅਨ ਦਾ ਨੁਕਸਾਨ ਹੋਵੇਗਾ। ਸਾਨੂੰ ਨਹੀਂ ਪਤਾ ਕਿ ਇਸ ਸਾਲ ਟੂਰਨਾਮੈਂਟ ਆਯੋਜਿਤ ਕੀਤਾ ਜਾਵੇਗਾ ਜਾਂ ਨਹੀਂ।"

ਬੋਰਡ ਪਹਿਲਾਂ ਹੀ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮਾਰਚ ਵਿੱਚ ਇੱਕ ਰੋਜ਼ਾ ਸੀਰੀਜ਼ ਰੱਦ ਹੋਣ ਦਾ ਨੁਕਸਾਨ ਝੱਲ ਰਿਹਾ ਹੈ ਪਰ ਆਈਪੀਐਲ ਰੱਦ ਕਰਨਾ ਬੀਸੀਸੀਆਈ ਲਈ ਵੱਡਾ ਝਟਕਾ ਹੋਵੇਗਾ।

ਧੂਮਲ ਨੇ ਅੱਗੇ ਕਿਹਾ, "ਸਾਡਾ ਕਿੰਨਾ ਮਾਲੀਆ ਨੁਕਸਾਨ ਹੋ ਸਕਦਾ ਹੈ ਇਹ ਅਸੀਂ ਸਿਰਫ ਉਦੋਂ ਹੀ ਪਤਾ ਲਗਾ ਸਕਦੇ ਹਾਂ ਜਦੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਅਸੀਂ ਕਿੰਨੇ ਮੈਚ ਗਵਾ ਚੁੱਕੇ ਹਾਂ।"

ਦੱਸ ਦਈਏ ਕਿ ਆਈਪੀਐਲ ਤੋਂ ਬੀਸੀਸੀਆਈ ਨੂੰ ਸਲਾਨਾ 11 ਅਰਬ ਦੀ ਕਮਾਈ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.