ਮੈਲਬਰਨ: ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਦੇ ਆਪਣੇ ਤੀਜੇ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਮੈਚ ਜੰਕਸ਼ਨ ਓਵਲ ਵਿਖੇ ਖੇਡਿਆ ਜਾਵੇਗਾ।
ਮੈਲਬਰਨ ਦਾ ਤਾਪਮਾਨ 19 ਡਿਗਰੀ ਹੈ ਅਤੇ ਬੱਦਲਵਾਈ ਰਹਿਣ ਦੀ ਵੀ ਸੰਭਾਵਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੈਚ ਵਿੱਚ ਪਿੱਚ ਤੋਂ ਬੱਲੇਬਾਜ਼ਾਂ ਨੂੰ ਮਦਦ ਮਿਲੇਗੀ।
ਇਹ ਵੀ ਪੜ੍ਹੋ: ਮਹਿਲਾ ਟੀ-20 ਵਰਲਡ ਕੱਪ: ਭਾਰਤ ਨੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ
ਇਸ ਤੋਂ ਪਹਿਲਾਂ ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ 2 ਮੈਚ ਜਿੱਤ ਚੁੱਕੀ ਹੈ। ਭਾਰਤੀ ਟੀਮ ਦਾ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਆਸਟਰੇਲੀਆਈ ਟੀਮ ਨਾਲ ਮੁਕਾਬਲਾ ਹੋਇਆ ਸੀ। ਆਸਟਰੇਲੀਆ ਖ਼ਿਲਾਫ਼ ਭਾਰਤੀ ਬੱਲੇਬਾਜ਼ ਕੁੱਝ ਖ਼ਾਸ ਨਹੀਂ ਕਰ ਸਕੇ ਅਤੇ 20 ਓਵਰ ਖੇਡਣ ਤੋਂ ਬਾਅਦ 135 ਦੌੜਾਂ ਦਾ ਟੀਚਾ ਦੇ ਸਕੀ। ਭਾਰਤੀ ਗੇਂਦਬਾਜ਼ਾਂ ਨੇ ਉਸ ਛੋਟੇ ਸਕੋਰ ਦਾ ਬਚਾਅ ਕਰਦਿਆਂ ਟੂਰਨਾਮੈਂਟ ਕੀਤਾ ਅਤੇ ਜੇਤੂ ਸ਼ੁਰੂਆਤ ਕੀਤੀ।