ਕਟਕ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਬਾਰਾਬਤੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਤੀਜੇ ਅਤੇ ਆਖ਼ਰੀ ਵਨਡੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਵਿੰਡੀਜ਼ ਨੂੰ ਦੂਜੇ ਵਨਡੇ ਮੈਚ ਵਿੱਚ 107 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕੀਤੀ ਸੀ।
ਦੋਵਾਂ ਟੀਮਾਂ ਦੀ ਨਜ਼ਰ ਇਸ ਮੈਚ ਨੂੰ ਜਿੱਤਣ ਅਤੇ ਸੀਰੀਜ਼ 'ਤੇ ਕਬਜ਼ਾ ਕਰਨ 'ਤੇ ਰਹੇਗੀ। ਇਸ ਮੈਚ ਲਈ ਭਾਰਤ ਨੇ ਪਿੱਠ ਦੇ ਦਰਦ ਕਾਰਨ ਨਵਦੀਪ ਸੈਣੀ ਨੂੰ ਦੀਪਕ ਚਾਹਰ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਹੈ। ਇਹ ਉਸ ਦਾ ਵਨਡੇ ਡੈਬਿਊ ਮੈਚ ਹੈ।
ਇਹ ਵੀ ਪੜ੍ਹੋ: Cuttack ODI : ਵਿੰਡੀਜ਼ ਵਿਰੁੱਧ ਲਗਾਤਾਰ 10ਵੀਂ ਲੜੀ ਜਿੱਤਣਾ ਚਾਹੇਗਾ ਭਾਰਤ
ਜੇ ਅੱਜ ਦੇ ਮੈਚ ਵਿੱਚ ਭਾਰਤ ਜਿੱਤ ਜਾਂਦਾ ਹੈ ਤਾਂ ਇਹ ਵਿੰਡੀਜ਼ ਖਿਲਾਫ਼ ਭਾਰਤ ਦੀ ਲਗਾਤਾਰ 10ਵੀਂ ਲੜੀ ਦੀ ਜਿੱਤ ਹੋਵੇਗੀ।
ਪਿਛਲੇ ਮੈਚ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇ ਐਲ ਰਾਹੁਲ ਨੇ 227 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਜਿਸ ਕਰਕੇ ਭਾਰਤ ਨੇ 387 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ। ਭਾਰਤ ਨੂੰ ਅੱਜ ਇਹ ਮੈਚ ਜਿੱਤਣ ਲਈ ਇਸੇ ਤਰ੍ਹਾਂ ਦੀ ਮਜ਼ਬੂਤ ਸ਼ੁਰੂਆਤ ਦੀ ਜ਼ਰੂਰਤ ਹੋਵੇਗੀ।