ਪੁਣੇ: ਕੇਐਲ ਰਾਹੁਲ ਅਤੇ ਸ਼ਿਖਰ ਧਵਨ ਤੋਂ ਮਿਲੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਗੇਂਦਬਾਜਾਂ ਦੇ ਚੰਗੇ ਪ੍ਰਦਰਸ਼ਨ ਨਾਲ ਭਾਰਤ ਨੇ ਤੀਜੇ ਅਤੇ ਆਖ਼ਰੀ ਟੀ-20 ਮੈਚ ਜਿੱਤ ਕੇ ਲੜੀ 2-0 ਨਾਲ ਜਿੱਤ ਲਈ।
ਇਸ ਮੈਚ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਿਆ ਅਤੇ ਉਸ ਨੇ ਇਹ ਵਿਕਟ ਲੈਂਦੇ ਹੀ ਇਤਿਹਾਸ ਰਚ ਦਿੱਤਾ। ਇਸ ਵਿਕਟ ਨਾਲ ਬੁਮਰਾਹ ਟੀ-20 ਕੌਮਾਂਤਰੀ ਕ੍ਰਿਕਟ ਦਾ ਸਭ ਤੋਂ ਸਫਲ ਭਾਰਤੀ ਗੇਂਦਬਾਜ਼ ਬਣ ਗਿਆ ਹੈ।
-
BOOOM 💥💥
— BCCI (@BCCI) January 10, 2020 " class="align-text-top noRightClick twitterSection" data="
Jasprit Bumrah is now the leading wicket-taker in T20Is for #TeamIndia 🎯🎯 pic.twitter.com/7PWeaq2Fyj
">BOOOM 💥💥
— BCCI (@BCCI) January 10, 2020
Jasprit Bumrah is now the leading wicket-taker in T20Is for #TeamIndia 🎯🎯 pic.twitter.com/7PWeaq2FyjBOOOM 💥💥
— BCCI (@BCCI) January 10, 2020
Jasprit Bumrah is now the leading wicket-taker in T20Is for #TeamIndia 🎯🎯 pic.twitter.com/7PWeaq2Fyj
ਬੁਮਰਾਹ ਨੇ ਟੀ -20 ਕੌਮਾਂਤਰੀ ਕ੍ਰਿਕਟ ਵਿੱਚ ਆਪਣੇ 53ਵੇਂ ਟੈਸਟ ਲਈ ਵਾਸ਼ਿੰਗਟਨ ਸੁੰਦਰ ਦੁਆਰਾ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਦਨੁਸ਼ਕਾ ਗੁਨਾਥਿਲਕਾਕੋ ਨੂੰ ਕੈਚ ਕਰਾ ਦਿੱਤਾ ਅਤੇ ਯੁਜਵੇਂਦਰ ਚਾਹਲ ਅਤੇ ਰਵੀਚੰਦਰਨ ਅਸ਼ਵਿਨ ਦੇ ਰਿਕਾਰਡ ਤੋੜ ਦਿੱਤੇ। ਚਾਹਲ ਅਤੇ ਅਸ਼ਵਿਨ ਦੀਆਂ 52-52 ਵਿਕਟਾਂ ਹਨ।
ਇਹ ਵੀ ਪੜ੍ਹੋ: INDvsSL: ਭਾਰਤ ਨੇ ਦਰਜ ਕੀਤੀ ਸ਼ਾਨਦਾਰ ਜਿੱਤ, ਸੀਰੀਜ਼ 'ਤੇ 2-0 ਨਾਲ ਕੀਤਾ ਕਬਜ਼ਾ
ਜ਼ਿਕਰਯੋਗ ਹੈ ਕਿ ਇਸ ਮੈਚ ਤੋਂ ਪਹਿਲਾਂ ਇੰਦੌਰ ਵਿੱਚ ਹੋਏ ਟੀ -20 ਮੈਚ ਵਿੱਚ ਬੁਮਰਾਹ ਨੇ ਵਿਕਟ ਲੈ ਕੇ ਚਾਹਲ ਅਤੇ ਅਸ਼ਵਿਨ ਦੀ ਬਰਾਬਰੀ ਕੀਤੀ ਸੀ।
ਜਸਪ੍ਰੀਤ ਬੁਮਰਾਹ ਨੇ ਆਪਣੇ 45 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇਹ ਰਿਕਾਰਡ ਬਣਾਇਆ ਜਦੋਂਕਿ ਯੁਜਵੇਂਦਰ ਚਾਹਲ ਨੇ 37 ਮੈਚਾਂ ਵਿੱਚ ਅਤੇ ਆਰ ਅਸ਼ਵਿਨ ਨੇ 46 ਮੈਚਾਂ ਵਿੱਚ 52-52 ਵਿਕਟਾਂ ਲਈਆਂ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਸਪ੍ਰੀਤ ਬੁਮਰਾਹ ਅਜੇ ਤੱਕ ਕਿਸੇ ਪਾਰੀ ਵਿੱਚ 3 ਤੋਂ ਵੱਧ ਵਿਕਟਾਂ ਹਾਸਲ ਨਹੀਂ ਕਰ ਸਕਿਆ ਹੈ।