ਦੁਬੱਈ: ਭਾਰਤ ਨੇ ਸ਼ੁੱਕਰਵਾਰ ਨੂੰ ਟੀ-20 ਵਰਲਡ ਕੱਪ 2021 ਦੀ ਮੇਜ਼ਬਾਨੀ ਦੇ ਅਧਿਕਾਰ ਬਰਕਰਾਰ ਰੱਖੇ ਹਨ, ਜਦਕਿ ਆਸਟਰੇਲੀਆ ਚ ਇਸ ਸਾਲ ਮੁਲਤਵੀ ਹੋਇਆ ਇਹ ਟੂਰਨਾਮੈਂਟ 2022 ਵਿੱਚ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਆਪਣੀ ਬੋਰਡ ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ।
ਆਈਸੀਸੀ ਨੇ ਬਿਆਨ ਵਿੱਚ ਕਿਹਾ, “ਆਈਸੀਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਰੋਨਾ ਮਹਾਂਮਾਰੀ ਕਾਰਨ 2020 ਦੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕਰਕੇ 2022 ਵਿੱਚ ਆਸਟਰੇਲੀਆ ਵਿੱਚ ਹੋਵੇਗਾ। ਟੀ-20 ਵਿਸ਼ਵ ਕੱਪ 2021 ਨਿਰਧਾਰਤ ਸੂਚੀ ਅਨੁਸਾਰ ਹੋਵੇਗਾ।
-
India: 2021 🇮🇳
— T20 World Cup (@T20WorldCup) August 7, 2020 " class="align-text-top noRightClick twitterSection" data="
Australia: 2022 🇦🇺
CONFIRMED: The next edition of the ICC Men's T20 World Cup will be held in India, while Australia will stage the tournament in 2022! pic.twitter.com/lcFzo4HK7N
">India: 2021 🇮🇳
— T20 World Cup (@T20WorldCup) August 7, 2020
Australia: 2022 🇦🇺
CONFIRMED: The next edition of the ICC Men's T20 World Cup will be held in India, while Australia will stage the tournament in 2022! pic.twitter.com/lcFzo4HK7NIndia: 2021 🇮🇳
— T20 World Cup (@T20WorldCup) August 7, 2020
Australia: 2022 🇦🇺
CONFIRMED: The next edition of the ICC Men's T20 World Cup will be held in India, while Australia will stage the tournament in 2022! pic.twitter.com/lcFzo4HK7N
ਆਈਸੀਸੀ ਨੇ ਇਹ ਵੀ ਕਿਹਾ ਕਿ ਨਿਉਜ਼ੀਲੈਂਡ ਵਿੱਚ ਅਗਲੇ ਸਾਲ ਹੋਣ ਵਾਲੇ ਮਹਿਲਾ ਵਨ-ਡੇਅ ਕ੍ਰਿਕਟ ਵਰਲਡ ਕੱਪ, ਕੋਰੋਨਾ ਮਹਾਂਮਾਰੀ ਦੇ ਵਿਆਪਕ ਪ੍ਰਭਾਵਾਂ ਦੇ ਕਾਰਨ ਫਰਵਰੀ 2022 ਤੱਕ ਮੁਲਤਵੀ ਕਰ ਦਿੱਤਾ ਹੈ। ਆਈਸੀਸੀ ਦੇ ਮੁੱਖ ਕਾਰਜਕਾਰੀ ਮੰਨੂ ਸਾਹਨੀ ਨੇ ਕਿਹਾ, "ਹੁਣ ਆਈਸੀਸੀ ਟੂਰਨਾਮੈਂਟਾਂ ਦੇ ਭਵਿੱਖ ਨੂੰ ਲੈ ਕੇ ਤਸਵੀਰ ਸਪਸ਼ਟ ਹਨ, ਤਾਂ ਜੋ ਸਾਰੇ ਮੈਂਬਰ ਦੇਸ਼ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਦੇ ਕਾਰਜਕਾਲ ਨੂੰ ਮੁਲਤਵੀ ਕਰ ਸਕਣ।"
ਉਨ੍ਹਾਂ ਕਿਹਾ, “ਟੀ-20 ਵਰਲਡ ਕੱਪ 2021 ਭਾਰਤ ਵਿੱਚ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਹੋਵੇਗਾ ਜਦਕਿ ਆਸਟਰੇਲੀਆ ਵਿੱਚ 2022 ਵਿੱਚ ਟੂਰਨਾਮੈਂਟ ਹੋਵੇਗਾ।
ਟੀ-20 ਵਰਲਡ ਕੱਪ 2021 ਦਾ ਫਾਰਮੈਂਟ 2020 ਵਰਗਾ ਹੀ ਹੋਵੇਗਾ ਅਤੇ ਕੁਆਲੀਫਾਈ ਕਰਨ ਵਾਲੀਆਂ ਟੀਮਾਂ 2021 ਵਿੱਚ ਭਾਰਤ ਵਿੱਚ ਖੇਡਣਗੀਆਂ। 2022 ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਨਵੀਂ ਯੋਗਤਾ ਹੋਵੇਗੀ।
ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਦੱਸਿਆ, “ਬੀਸੀਸੀਆਈ ਕਦੇ ਵੀ 2022 ਵਿੱਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਇੱਛੁਕ ਨਹੀਂ ਸੀ ਕਿਉਂਕਿ 2023 ਵਿੱਚ ਭਾਰਤ ਵਿੱਚ ਇੱਕ ਰੋਜ਼ਾ ਵਰਲਡ ਕੱਪ ਹੋਣਾ ਹੈ।
ਹਾਲਾਂਕਿ, ਮਹਿਲਾ ਕ੍ਰਿਕਟ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਵਿਸ਼ਵ ਕੱਪ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਾਹਨੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਾਰੇ ਦੇਸ਼ਾਂ ਨੂੰ ਸਭ ਤੋਂ ਵੱਡੇ ਟੂਰਨਾਮੈਂਟ ਦੀ ਤਿਆਰੀ ਦਾ ਵਧੀਆ ਮੌਕਾ ਮਿਲੇਗਾ। ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਕਿਹਾ ਕਿ ਜਦੋਂ ਦੁਨੀਆ ਦੇ ਕਈ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ, ਤਾਂ ਸਮੇਂ ਸਿਰ ਯੋਗਤਾ ਪ੍ਰਾਪਤ ਕਰਨਾ ਸੰਭਵ ਨਹੀਂ ਸੀ।
ਇਹ ਵੀ ਪੜ੍ਹੋ:ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 4 ਹੋਰ ਖਿਡਾਰੀ ਪਾਏ ਗਏ ਕੋਰੋਨਾ ਪੌਜ਼ੀਟਿਵ