ETV Bharat / sports

ਪ੍ਰਿਥਵੀ ਸ਼ਾਅ ਦੀ ਤਕਨੀਕ ਮੁੜ ਸਵਾਲਾਂ ਦੇ ਘੇਰੇ 'ਚ, ਸੁਨੀਲ ਗਾਵਸਕਰ ਤੇ ਐਲਨ ਬਾਰਡ ਨੇ ਚੁੱਕੇ ਸਵਾਲ

ਭਾਰਤ ਨੇ ਦਿੱਗਜ਼ ਲੋਕੇਸ਼ ਰਾਹੁਲ ਅਤੇ ਨੌਜਵਾਨ ਸ਼ੁਭਮਨ ਗਿੱਲ ਦੀ ਥਾਂ ਪ੍ਰਿਥਵੀ ਸ਼ਾਅ ਨੂੰ ਬਤੌਰ ਸਲਾਮੀ ਬੱਲੇਬਾਜ਼ ਚੁਣਿਆ ਗਿਆ,ਪਰ ਮੁੰਬਈ ਦਾ ਇਹ ਨੌਜਵਾਨ ਬੱਲੇਬਾਜ਼ ਦੂਜੀ ਗੇਂਦ 'ਤੇ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਇਸ ਨੇ ਸੁਨੀਲ ਗਾਵਸਕਰ ਤੇ ਐਲਨ ਬਾਰਡਰ ਵੱਲੋਂ ਸ਼ਾਅ ਦੀ ਤਕਨੀਕ 'ਤੇ ਚੁੱਕੇ ਗਏ ਸਵਾਲਾਂ ਨੂੰ ਹੋਰ ਪੱਕਾ ਕਰ ਦਿੱਤਾ ਹੈ।

ਪ੍ਰਿਥਵੀ ਸ਼ਾਅ ਦੀ ਤਕਨੀਕ ਮੁੜ ਸਵਾਲਾਂ ਦੇ ਘੇਰੇ 'ਚ

author img

By

Published : Dec 18, 2020, 6:02 PM IST

ਨਵੀਂ ਦਿੱਲੀ: ਆਸਟ੍ਰੇਲੀਆ ਤੇ ਭਾਰਤ ਵਿਚਾਲੇ ਜਾਰੀ ਡੇਅ-ਨਾਈਟ ਟੈਸਟ ਮੈਚ 'ਚ ਪ੍ਰਿਥਵੀ ਸ਼ਾਅ ਦੂਜੀ ਗੇਂਦ ਖੇਡਦੇ ਹੋਏ ਮਿਸ਼ੇਲ ਸਟਾਰਕ ਦੀ ਇੰਨਸਵਿੰਗਰ 'ਤੇ ਡ੍ਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਉਨ੍ਹਾਂ ਦੇ ਬੱਲੇ ਤੇ ਪੈਡ 'ਚ ਗੈਪ ਆ ਗਿਆ ਤੇ ਗੇਂਦ ਉਨ੍ਹਾਂ ਦੇ ਬੱਲੇ ਦੇ ਅੰਦਰੂਨੀ ਸਟੰਪ 'ਤੇ ਲੱਗੀ। ਇਸ ਕਾਰਨ ਉਹ ਦੂਜੀ ਗੇਂਦ 'ਤੇ ਹੀ ਆਊਟ ਹੋ ਗਏ।

ਇਸ ਤੋਂ ਪਹਿਲਾਂ ਦੋ ਅਭਿਆਸ ਮੈਚਾਂ ਦੌਰਾਨ ਪ੍ਰਿਥਵੀ ਸ਼ਾਅ ਅਰਧ ਸੈਂਕੜਾ ਵੀ ਨਹੀਂ ਬਣਾ ਸਕੇ। ਉਨ੍ਹਾਂ ਨੇ ਅਭਿਆਸ ਮੈਚਾਂ ਦੀਆਂ ਚਾਰ ਪਾਰੀਆਂ 'ਚ ਮਹਿਜ਼ 62 ਦੌੜਾਂ ਹੀ ਬਣਾਈਆਂ। ਇਸ ਕਾਰਨ ਸੁਨੀਲ ਗਾਵਸਕਰ ਤੇ ਐਲਨ ਬਾਰਡਰ ਨੇ ਸ਼ਾਅ ਦੀ ਤਕਨੀਕ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਸ਼ਾਅ ਨੂੰ ਸ਼ਾਟ ਚੋਣ, ਬਚਾਅ 'ਤੇ ਕੰਮ ਕਰਨ ਤੋਂ ਇਲਾਵਾ ਆਸਟ੍ਰੇਲੀਆਈ ਪਿੱਚਾਂ 'ਤੇ ਬੱਲੇਬਾਜ਼ੀ ਕਰਨ ਦੀ ਸਲਾਹ ਵੀ ਦਿੱਤੀ ਸੀ।

ਪਿਛਲੇ ਕੁਝ ਮਹੀਨਿਆਂ ਤੋਂ ਪ੍ਰਿਥਵੀ ਸ਼ਾਅ ਲਗਾਤਾਰ ਅਸਫਲ ਹੋ ਰਹੇ ਹਨ। ਆਈਪੀਐਲ 'ਚ ਦਿੱਲੀ ਕੈਪੀਟਲਸ ਨੇ ਉਨ੍ਹਾਂ ਨੂੰ ਕੁੱਝ ਮੈਚਾਂ ਦੇ ਫਾਈਨਲ -11 ਤੋਂ ਬਾਹਰ ਕਰ ਦਿੱਤਾ ਸੀ। ਦਿੱਲੀ ਨਾਲ ਆਪਣੀ ਆਖਰੀ ਸੱਤ ਪਾਰੀਆਂ ਚੋਂ ਸ਼ਾਅ ਤਿੰਨ ਵਾਰ ਜ਼ੀਰੋ 'ਤੇ ਆਊਟ ਹੋਏ ਤੇ ਉਹ ਮਹਿਜ਼ ਇੱਕ ਵਾਰ ਦੋਹਰੇ ਅੰਕੜੇ 'ਤੇ ਪਹੁੰਚ ਸਕੇ।

ਪ੍ਰਿਥਵੀ ਸ਼ਾਅ ਦੀ ਤਕਨੀਕ ਮੁੜ ਸਵਾਲਾਂ ਦੇ ਘੇਰੇ 'ਚ
ਪ੍ਰਿਥਵੀ ਸ਼ਾਅ ਦੀ ਤਕਨੀਕ ਮੁੜ ਸਵਾਲਾਂ ਦੇ ਘੇਰੇ 'ਚ

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫਰ ਨੇ ਇੱਕ ਸਮਾਚਾਰ ਏਜੰਸੀ ਨੂੰ ਕਿਹਾ, “ਮੇਰੇ ਖਿਆਲ 'ਚ ਆਸਟ੍ਰੇਲੀਆ 'ਚ ਸਮੱਸਿਆ ਇਹ ਹੈ ਕਿ ਤੁਸੀਂ ਹਰ ਗੇਂਦ 'ਤੇ ਡ੍ਰਾਈਵ ਨਹੀਂ ਮਾਰ ਸਕਦੇ। ਕਿਉਂਕਿ ਉਥੇ ਗੇਂਦ ਥੋੜਾ ਵੱਧ ਉਛਾਲ ਲੈਂਦੀ ਹੈ। ਤੁਹਾਨੂੰ ਇਸ ਬਾਰੇ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਤੁਸੀਂ ਕਿਹੜੀ ਗੇਂਦ 'ਤੇ ਖੇਡਣਾ ਚਾਹੁੰਦੇ ਹੋ ਤੇ ਕਿਸ 'ਤੇ ਨਹੀਂ ਖੇਡਣਾ ਚਾਹੁੰਦੇ ਹੋ। ਤੁਹਾਨੂੰ ਕਈ ਗੇਦਾਂ ਛੱਡਣੀਆਂ ਪੈਂਦੀਆਂ ਹਨ। ਅਜਿਹੀ ਕਈ ਗੇਦਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਭਾਰਤ 'ਚ ਡ੍ਰਾਈਵ ਕਰ ਸਕਦੇ ਹੋ, ਪਰ ਉਨ੍ਹਾਂ 'ਤੇ ਆਸਟ੍ਰੇਲੀਆ 'ਚ ਡ੍ਰਾਈਵ ਨਹੀਂ ਕਰ ਸਕਦੇ। ਕਿਉਂਕਿ ਉਥੇ ਦੀ ਪਿੱਚ 'ਤੇ ਵੱਧ ਉਛਾਲ ਲੰਮੇ ਸਮੇਂ ਤੱਕ ਰਹਿੰਦਾ ਹੈ।

ਸਾਲ 2007-08 'ਚ ਆਸਟ੍ਰੇਲੀਆ ਦੌਰੇ ਦੌਰਾਨ ਜਾਫਰ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹ ਉਨ੍ਹਾਂ ਦਾ ਭਾਰਤੀ ਟੀਮ ਦੇ ਨਾਲ ਆਸਟ੍ਰੇਲੀਆ ਦਾ ਪਹਿਲਾ ਦੌਰਾ ਸੀ।

ਜਾਫਰ ਨੇ ਕਿਹਾ, " ਮੈਨੂੰ ਲਗਦਾ ਹੈ ਕਿ ਸ਼ਾਅ ਨੂੰ ਜਲਦ ਹੀ ਇਹ ਸਮਝਣਾ ਪਵੇਗਾ ਕਿ ਉਹ ਲਗਾਤਾਰ ਆਪਣੇ ਸ਼ਾਟਸ ਨਹੀਂ ਖੇਡ ਸਕਦੇ। ਉਨ੍ਹਾਂ ਨੂੰ ਆਪਣੇ ਵਰਟੀਕਲ ਸ਼ਾਟਸ ਖੇਡਣ ਨੂੰ ਲੈ ਕੇ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਸਰੀਰ ਨੇੜੇ ਦੇ ਸ਼ਾਟਸ ਖੇਡਣੇ ਪੈਣਗੇ ਤੇ ਤਕਨੀਕ ਨੂੰ ਮਜਬੂਤ ਕਰਨਾ ਹੋਵੇਗਾ। ਹਲਾਂਕਿ ਅਜੇ ਮਹਿਜ਼ ਇੱਕ ਪਾਰੀ ਹੋਈ ਹੈ। ਜੇਕਰ ਉਹ ਉਸ 'ਚ ਚੰਗਾ ਕਰਦੇ ਤਾਂ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ। ਇਥੇ ਉਨ੍ਹਾਂ ਨੂੰ ਆਪਣੀ ਤਕਨੀਕ ਨੂੰ ਪੱਕਾ ਕਰਨ ਦੀ ਲੋੜ ਹੈ। "

ਦਿੱਲੀ ਕੈਪੀਟਲਸ ਦੇ ਕੋਚ ਰਿੱਕੀ ਪੌਟਿੰਗ ਨੇ ਕੁਮੈਂਟਰੀ ਦੇ ਦੌਰਾਨ ਹੀ ਸ਼ਾਅ ਦੇ ਆਊਟ ਹੋਣ ਦੀ ਭੱਵਿਖਬਾਣੀ ਕੀਤੀ ਸੀ। ਸ਼ਾਅ ਠੀਕ ਉਸੇ ਤਰੀਕੇ ਆਊਟ ਹੋਏ ਜਿਵੇਂ ਪੌਟਿੰਗ ਨੇ ਦੱਸਿਆ ਕਿ- ਬੱਲੇ ਤੇ ਪੈਡ ਵਿਚਾਲੇ ਗੈਪ ਹੋਣ ਕਾਰਨ ਉਹ ਆਊਟ ਹੋ ਸਕਦੇ ਹਨ। ਪੌਟਿੰਗ ਨੇ ਆਈਪੀਐਲ ਦੇ ਪਹਿਲੇ ਅੱਧ ਦੌਰਾਨ ਕਿਹਾ ਕਿ ਸ਼ਾਅ ਆਪਣੀ ਤਕਨੀਕ ‘ਤੇ ਕੰਮ ਕਰ ਰਿਹਾ ਹੈ। ਉਹ ਆਫ ਸਟੰਪ ਵੱਲ ਜਾ ਰਿਹਾ ਹੈ ਤੇ ਆਪਣੇ ਆਪ ਨੂੰ ਲੈੱਗ ਸਟੰਪ 'ਤੇ ਦੌੜਨ ਦਾ ਮੌਕਾ ਦੇ ਰਿਹਾ ਹੈ। ਇਸ ਨਾਲ ਫਾਇਦਾ ਹੋਇਆ ਸੀ। ਕਿਉਂਕਿ ਸ਼ਾਅ ਨੇ ਦੋ ਅਰਧ ਸੈਂਕੜੇ ਲਗਾਏ ਸਨ ਪਰ ਇਸ ਤੋਂ ਬਾਅਦ ਉਹ ਆਪਣੀ ਫਾਰਮ ਗੁਆ ਬੈਠੇ। ਨਿਊਜ਼ੀਲੈਂਡ ਦੌਰੇ 'ਤੇ ਵੀ ਸ਼ਾਅ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਉਸਨੇ 16, 14, 54 ਅਤੇ 14 ਦੌੜਾਂ ਦੀ ਪਾਰੀ ਖੇਡੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.