ETV Bharat / sports

'ਟੈਸਟ ਸੀਰੀਜ਼ ਦੌਰਾਨ ਭਾਰਤ ਨੂੰ ਮਹਿਸੂਸ ਹੋਵੇਗੀ ਈਸ਼ਾਂਤ ਸ਼ਰਮਾ ਦੀ ਕਮੀ' - ਭਾਰਤ ਦੀ ਗੇਂਦਬਾਜ਼ੀ

ਆਸਟ੍ਰੇਲੀਆ ਦੇ ਮੁੱਖ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ, "ਇਸ਼ਾਂਤ ਸ਼ਰਮਾ ਦੀ ਗੈਰ-ਹਾਜ਼ਰੀ ਭਾਰਤੀ ਟੀਮ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਕਾਫੀ ਸਮਾਂ ਕ੍ਰਿਕਟ ਖੇਡਿਆ ਹੈ। ਉਨ੍ਹਾਂ ਦੇ ਬਗੈਰ ਭਾਰਤ ਦੀ ਗੇਂਦਬਾਜ਼ੀ ਮਜ਼ਬੂਤ ​​ਨਹੀਂ ਹੁੰਦੀ।"

ਭਾਰਤ ਨੂੰ ਮਹਿਸੂਸ ਹੋਵੇਗੀ ਇਸ਼ਾਂਤ ਸ਼ਰਮਾ ਦੀ ਕਮੀ

author img

By

Published : Dec 10, 2020, 4:44 PM IST

ਨਵੀਂ ਦਿੱਲੀ: ਆਸਟ੍ਰੇਲੀਆ ਦੇ ਮੁੱਖ ਬੱਲੇਬਾਜ਼ ਸਟੀਵ ਸਮਿਥ ਨੇ ਵੀਰਵਾਰ ਨੂੰ ਕਿਹਾ ਕਿ ਈਸ਼ਾਂਤ ਸ਼ਰਮਾ ਤੋਂ ਬਿਨਾਂ ਭਾਰਤ ਦੀ ਗੇਂਦਬਾਜ਼ੀ ਮਜ਼ਬੂਤ ​​ਨਹੀਂ ਹੋਵੇਗੀ, ਪਰ ਫ਼ਿਰ ਵੀ ਉਹ ਜਸਪ੍ਰੀਤ ਬੁਮਰਾਹ ਤੋਂ ਸੁਚੇਤ ਰਹਿਣਗੇ। ਜਿਨ੍ਹਾਂ ਨਾਲ ਟੀਮ ਦੇ ਕਈ ਸਾਥੀ ਪਹਿਲੀ ਵਾਰ ਖੇਡਣਗੇ।

ਇਹ ਭਾਰਤੀ ਗੇਂਦਬਾਜ਼ ਆਸਟ੍ਰੇਲੀਆ ਲਈ ਸਖ਼ਤ ਚੁਣੌਤੀ ਪੇਸ਼ ਕਰੇਗਾ, ਕਿਉਂਕਿ ਉਨ੍ਹਾਂ ਦੇ ਮਹਿਜ਼ ਦੋ ਬੱਲੇਬਾਜ਼ਾਂ ਨੇ ਹੀ ਇਸ ਭਾਰਤੀ ਗੇਂਦਬਾਜ਼ ਦਾ ਸਾਹਮਣਾ ਕੀਤਾ ਹੈ।

ਸਟੀਵ ਸਮਿਥ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਬੁਮਰਾਹ ਵਿਰੁੱਧ ਕੋਈ ਰਣਨੀਤੀ ਤਿਆਰ ਕਰ ਕੇ ਮੈਦਾਨ ਵਿੱਚ ਉਤਰਣਗੇ ? ਇਸ ਬਾਰੇ ਜਵਾਬ ਦਿੰਦੇ ਹੋਏ ਸਮਿਥ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਮੈਂ ਕੁੱਝ ਖ਼ਾਸ ਕਰਾਂਗਾ ਜਾਂ ਨਹੀਂ, ਪਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮੈਂ ਉਨ੍ਹਾਂ ਨਾਲ ਟੈਸਟ ਮੈਚ 'ਚ ਖੇਡਾਂਗਾ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਹੁਨਰ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਅਸੀਂ ਜਾਣਦੇ ਹਾਂ ਕਿ ਉਹ ਕਿਵੇਂ ਗੇਂਦਬਾਜ਼ੀ ਕਰਦੇ ਹਨ। ਉਨ੍ਹਾਂ ਕੋਲ ਚੰਗੀ ਰਫ਼ਤਾਰ ਹੈ। ਉਨ੍ਹਾਂ ਦਾ ਐਕਸ਼ਨ ਅਜੀਬ ਹੈ, ਜੋ ਕਿ ਬਹੁਤੇ ਲੋਕਾਂ ਨਾਲੋਂ ਵੱਖਰਾ ਹੈ। ਸਾਨੂੰ ਹਮੇਸ਼ਾ ਉਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ”

ਇਸ਼ਾਂਤ ਸ਼ਰਮਾ
ਇਸ਼ਾਂਤ ਸ਼ਰਮਾ

ਸਟੀਵ ਨੇ ਕਿਹਾ, "ਮੈਂ ਉਨ੍ਹਾਂ ਵਿਰੁੱਧ ਇਸ ਲੜੀ 'ਚ ਖੇਡਣ ਲਈ ਤਿਆਰ ਹਾਂ। ਤੁਸੀਂ ਸਭ ਤੋਂ ਵਧੀਆ ਦੇ ਖਿਲਾਫ ਖੇਡਣਾ ਪਸੰਦ ਕਰਦੇ ਹੋ।"

32 ਸਾਲ ਦੇ ਸਟੀਵ ਸਮਿਥ ਨੇ ਕਿਹਾ ਕਿ ਉਹ ਆਸਟ੍ਰੇਲੀਆ ਨੂੰ ਤਜ਼ੁਰਬੇਕਾਰ ਭਾਰਤੀ ਗੇਂਦਬਾਜ਼ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਨ੍ਹਾਂ ਨੇ ਮੰਨਿਆ ਕਿ ਟੈਸਟ ਸੀਰੀਜ਼ ਦੌਰਾਨ ਭਾਰਤ ਨੂੰ ਈਸ਼ਾਂਤ ਸ਼ਰਮਾ ਦੀ ਕਮੀ ਮਹਿਸੂਸ ਹੋਵੇਗੀ। ਆਸਟ੍ਰੇਲੀਆ ਦੇ ਮੁੱਖ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ, "ਈਸ਼ਾਂਤ ਸ਼ਰਮਾ ਦੀ ਗੈਰ-ਹਾਜ਼ਰੀ ਭਾਰਤੀ ਟੀਮ ਲਈ ਸਭ ਤੋਂ ਵੱਡਾ ਘਾਟਾ ਹੈ। ਉਨ੍ਹਾਂ ਨੇ ਕਾਫੀ ਸਮਾਂ ਕ੍ਰਿਕਟ ਖੇਡਿਆ ਹੈ। ਉਨ੍ਹਾਂ ਦੇ ਬਗੈਰ ਭਾਰਤ ਦੀ ਗੇਂਦਬਾਜ਼ੀ ਮਜ਼ਬੂਤ ​​ਨਹੀਂ ਹੁੰਦੀ।"

ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ
ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ

ਸਟੀਵ ਸਮਿਥ ਨੇ ਕਿਹਾ, "ਉਨ੍ਹਾਂ ਕੋਲ ਚੰਗੇ ਗੇਂਦਬਾਜ਼ ਹਨ। ਜੋ ਕਿ ਬਹੁਤ ਤਜ਼ੁਰਬੇਕਾਰ ਹਨ। ਸ਼ਮੀ ਨੇ ਬਹੁਤ ਕ੍ਰਿਕਟ ਖੇਡਿਆ ਹੈ। ਬੁਮਰਾਹ ਨੇ ਵੀ ਚੰਗੀ ਕ੍ਰਿਕਟ ਖੇਡੀ ਹੈ। ਉਹ ਇੱਕ ਮਹਾਨ ਗੇਂਦਬਾਜ਼ ਹਨ। ਉਹ ਭਾਵੇਂ ਕੋਈ ਵੀ ਸਪਿੰਨਰ ਵਰਤੇ। ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ, ਪਰ ਇ੍ਹਨਾਂ ਸਾਰਿਆਂ ਨੇ ਚੰਗਾ ਕ੍ਰਿਕਟ ਖੇਡਿਆ ਹੈ। ”ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਇਸ ਵਾਰ ਭਾਰਤ ਨੂੰ ਹਰਾ ਦਵੇਗੀ। "

ETV Bharat Logo

Copyright © 2025 Ushodaya Enterprises Pvt. Ltd., All Rights Reserved.