ETV Bharat / sports

ਐਂਟੀਗਾ ਟੈਸਟ: ਭਾਰਤ ਦੀ ਪਹਿਲੀ ਪਾਰੀ 297 'ਤੇ ਖ਼ਤਮ, ਰਹਾਣੇ-ਜਡੇਜਾ ਨੇ ਲਾਏ ਅਰਧ-ਸੈਂਕੜੇ

ਵੈਸਟ ਇੰਡੀਜ਼ ਵਿਰੁੱਧ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਪਹਿਲੀ ਪਾਰੀ 297 ਦੌੜਾਂ ਉੱਤੇ ਹੀ ਖ਼ਤਮ ਹੋ ਗਈ।

ਫ਼ੋਟੋ
author img

By

Published : Aug 23, 2019, 11:37 PM IST

ਐਂਟੀਗਾ : ਅਜਿੰਕਿਆ ਰਹਾਣੇ (81) ਅਤੇ ਰਵਿੰਦਰ ਜਡੇਜਾ (58) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਸਰ ਵਿਵਿਅਨ ਰਿਚਰਡਸ ਸਟੇਡਿਅਮ ਵਿੱਚ ਵੈਸਟ ਇੰਡੀਜ਼ ਵਿਰੁੱਧ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਦੂਸਰੇ ਦਿਨ ਆਪਣੀ ਪਹਿਲੀ ਪਾਰੀ ਵਿੱਚ 297 ਦੌੜਾਂ ਦਾ ਸਕੋਰ ਬਣਾ ਲਿਆ।

ਜਡੇਜਾ ਨੇ 112 ਗੇਂਦਾਂ ਦੀ ਪਾਰੀ ਵਿੱਚ 6 ਚੌਕੇ ਅਤੇ 1 ਛੱਕਾ ਲਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰਿਅਰ ਦਾ 11ਵਾਂ ਅਰਧ-ਸੈਂਕੜਾ ਪੂਰਾ ਕੀਤਾ। ਭਾਰਤੀ ਟੀਮ ਦੇ ਆਲ ਆਉਟ ਹੋਣ ਤੋਂ ਬਾਅਦ ਹੀ ਲੰਚ ਦਾ ਐਲਾਨ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ, ਭਾਰਤ ਨੇ ਆਪਣੇ ਕੱਲ੍ਹ ਦੇ ਸਕੋਰ 6 ਵਿਕਟਾਂ ਉੱਤੇ 203 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਿਸ਼ਭ ਪੰਤ ਨੇ 20 ਅਤੇ ਰਵਿੰਦਰ ਜਡੇਜਾ ਨੇ ਆਪਣੀ ਪਾਰੀ ਨੂੰ 3 ਦੌੜਾਂ ਨਾਲ ਅੱਗੇ ਵਧਾਇਆ।

ਟੀਮ ਨੇ ਆਪਣੇ ਕੱਲ੍ਹ ਦੇ ਸਕੋਰ ਵਿੱਚ ਇੱਕ ਦੌੜ ਦਾ ਹੀ ਇਜ਼ਾਫ਼ਾ ਕੀਤਾ ਸੀ ਕਿ ਪੰਤ ਆਉਟ ਹੋ ਗਏ, ਉਨ੍ਹਾਂ ਨੇ 24 ਦੌੜਾਂ ਬਣਾਈਆਂ ਅਤੇ 4 ਚੌਕੇ ਲਾਏ। ਪੰਤ ਦੇ ਆਉਟ ਹੋਣ ਤੋਂ ਬਾਅਦ ਜਡੇਜਾ ਅਤੇ ਇਸ਼ਾਂਤ ਸ਼ਰਮਾ (19) ਦਰਮਿਆਨ 8ਵੇਂ ਵਿਕਟ ਲਈ 60 ਦੌੜਾਂ ਦੀ ਸਾਂਝਦਾਰੀ ਹੋਈ।

ਇਸ਼ਾਂਤ ਨੇ 62 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਇੱਕ ਚੌਕਾ ਲਾਇਆ। ਜੁੜੇਜਾ ਨੇ ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ (ਨਾਬਾਦ 4) ਦੇ ਨਾਲ ਆਖ਼ਰੀ ਵਿਕਟ ਲਈ 29 ਦੌੜਾਂ ਦੀ ਅਹਿਮ ਸਾਂਝੇਦਾਰੀ ਕਰ ਭਾਰਤ ਨੂੰ 297 ਦੌੜਾਂ ਤੱਕ ਪਹੁੰਚਾਇਆ।

ਭਾਰਤ ਵੱਲੋਂ ਲੋਕੇਸ਼ ਰਾਹੁਲ ਨੇ 97 ਗੇਂਦਾਂ ਉੱਤੇ 5 ਚੌਕਿਆਂ ਦੀ ਮਦਦ ਨਾਲ 44, ਹਨੁਮਾ ਵਿਹਾਰੀ ਨੇ 56 ਗੇਂਦਾਂ ਉੱਤੇ 5 ਚੌਕਿਆਂ ਦੀ ਮਦਦ ਨਾਲ 32, ਮਿਅੰਕ ਅਗਰਵਾਲ ਨੇ 5, ਚੇਤੇਸ਼ਵਰ ਪੁਜਾਰਾ ਨੇ 2 ਅਤੇ ਕਪਤਾਨ ਵਿਰਾਟ ਕੋਹਲੀ ਨੇ 9 ਦੌੜਾਂ ਦਾ ਯੋਗਦਾਨ ਦਿੱਤਾ।

ਸਿੰਧੂ ਤੋਂ ਬਾਅਦ ਪ੍ਰਣੀਤ ਵੀ ਸੈਮੀਫ਼ਾਈਨਲ 'ਚ, ਕ੍ਰਿਸਟਲੀ ਨੂੰ ਦਿੱਤੀ ਮਾਤ

ਵੈਸਟ ਇੰਡੀਜ਼ ਵੱਲੋਂ ਕੇਮਾਰ ਰੋਚ ਨੇ 4, ਸ਼ੇਨਨ ਗੈਬ੍ਰਿਅਲ ਨੇ 3, ਰੋਸਟਨ ਚੇਜ ਨੇ 2 ਅਤੇ ਕਪਤਾਨ ਜੇਸਨ ਹੋਲਡਰ ਨੇ 1 ਵਿਕਟ ਲਿਆ।

Intro:Body:

gp

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.