ਲਖਨਊ: ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਅਟਲ-ਬਿਹਾਰੀ ਵਾਜਪਾਈ ਅੰਤਰ-ਰਾਸ਼ਟਰੀ ਇਕਾਨਾ ਸਟੇਡੀਅਮ ’ਚ ਖੇਡੇ ਜਾ ਰਹੇ ਇਕ ਦਿਨਾਂ ਮੈਚ ’ਚ ਪੂਨਮ ਰਾਵਤ ਦੇ ਸੈਂਕੜੇ ਬਦੌਲਤ ਵੀ ਭਾਰਤੀ ਟੀਮ ਹਾਰ ਗਈ।
ਉੱਥੇ ਹੀ ਇਸ ਮੈਚ ਨੂੰ ਹਾਰਨ ਤੋਂ ਬਾਅਦ ਭਾਰਤ ਪੰਜ ਇਕ ਦਿਨਾਂ ਮੈਚਾਂ ਦੀ ਲੜੀ ਵੀ ਹਾਰ ਗਿਆ ਹੈ। ਦੱਖਣੀ ਅਫ਼ਰੀਕਾ ਦੀ ਟੀਮ ਤਿੰਨ ਮੈਚ ਜਿੱਤਣ ਦੇ ਨਾਲ ਸੀਰੀਜ਼ ਵੀ ਜਿੱਤ ਚੁੱਕੀ ਹੈ। ਭਾਰਤ ਲਈ ਅੱਜ ਝੂਲਨ ਗੋਸਵਾਮੀ ਨੂੰ ਨਾ ਖਿਡਾਉਣ ਮਹਿੰਗਾ ਪੈ ਗਿਆ।
ਭਾਰਤੀ ਟੀਮ ਦੁਆਰਾ ਚੰਗੀ ਬੱਲੇਬਾਜੀ ਕਰਨ ਤੋਂ ਬਾਅਦ 50 ਔਵਰਾਂ ’ਚ 266 ਦੌੜਾਂ ਬਣਾਈਆਂ ਸਨ। ਪਰ ਦੱਖਣੀ ਅਫ਼ਰੀਕਾ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ 3 ਵਿਕਟਾਂ ਦੇ ਨੁਕਸਾਨ ’ਤੇ 269 ਦੌੜਾਂ ਬਣਾ ਦਿੱਤੀਆਂ। ਉੱਥੇ ਹੀ ਦੱਖਣੀ ਅਫ਼ਰੀਕਾ ਦੀ ਟੀਮ ਦੁਆਰਾ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਵੀ ਬਣ ਗਿਆ ਹੈ।
ਭਾਰਤ ਨੇ 50 ਓਵਰਾਂ ’ਚ 4 ਵਿਕਟਾਂ ਦੇ ਨੁਕਸਾਨ ’ਤੇ 266 ਦੌੜਾਂ ਬਣਾਈਆਂ ਸਨ ਜਿਸ ’ਚ ਪੂਨਮ ਰਾਵਤ ਦੇ ਸ਼ਾਨਦਾਰ 104 ਦੌੜਾਂ ਵੀ ਸ਼ਾਮਲ ਹਨ। ਹਰਮਨਪ੍ਰੀਤ ਨੇ 33 ਗੇਦਾਂ ’ਚ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ 266 ਦੌੜਾਂ ਦਾ ਇੱਕ ਚੰਗਾ ਟੀਚਾ ਵੀ ਲੱਚਰ ਗੇਂਦਬਾਜ਼ੀ ਪ੍ਰਦਰਸ਼ਨ ਦੇ ਚੱਲਦਿਆਂ ਟੀਮ ਹਾਰ ਗਈ।
ਖ਼ਰਾਬ ਗੇਂਦਬਾਜ਼ੀ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਹਾਰੀ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਕਾਨਾ ਸਟੇਡੀਅਮ ’ਚ ਖੇਡੇ ਗਏ ਚੌਥੇ ਅੰਤਰਰਾਸ਼ਟਰੀ ਮੈਚ ਵਿਚ ਟੀਮ 266 ਦੌੜਾਂ ਦੇ ਵੱਡੇ ਸਕੋਰ ਦੇ ਬਾਵਜੂਦ ਹਾਰ ਗਈ। ਭਾਰਤ ਦੀ ਕਮਜ਼ੋਰ ਗੇਂਦਬਾਜ਼ੀ ਇਸ ਹਾਰ ਪਿੱਛੇ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਕਿਉਂਕਿ ਅੱਜ ਭਾਰਤੀ ਟੀਮ ਵਿਚ ਦੋ ਬਦਲਾਅ ਕੀਤੇ ਗਏ ਸਨ, ਉਨ੍ਹਾਂ ਵਿਚੋਂ ਇਕ ਨੂੰ ਬੱਲੇਬਾਜ਼ ਦੇ ਰੂਪ ਵਿਚ ਬਦਲਿਆ ਗਿਆ ਸੀ, ਜਦੋਂ ਕਿ ਰਾਧਾ ਯਾਦਵ ਨੂੰ ਝੂਲਨ ਗੋਸਵਾਮੀ ਦੀ ਥਾਂ ਮੈਚ ਵਿਚ ਜਗ੍ਹਾ ਦਿੱਤੀ ਗਈ ਸੀ। ਪਰ ਰਾਧਾ ਯਾਦਵ ਕੁਝ ਖਾਸ ਨਹੀਂ ਕਰ ਸਕੀ, ਉਸਨੇ 9.4 ਓਵਰਾਂ ਵਿੱਚ 68 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਹਾਸਲ ਨਹੀਂ ਕਰ ਸਕੀ। ਜਦੋਂ ਕਿ ਮਾਨਸੀ, ਰਾਜੇਸ਼ਵਰੀ ਅਤੇ ਹਰਮਨਪ੍ਰੀਤ ਨੇ ਇਕ-ਇਕ ਖਿਡਾਰਨਾਂ ਨੂੰ ਆਊਟ ਕੀਤਾ।
ਦੱਖਣੀ ਅਫ਼ਰੀਕਾ ਨੇ ਮੈਚ ਜਿੱਤ ਕੇ ਬਣਾਇਆ ਰਿਕਾਰਡ
ਦੱਖਣੀ ਅਫਰੀਕਾ ਨੇ ਵੀ ਭਾਰਤੀ ਟੀਮ ਦੇ 266 ਦੌੜਾਂ ਦੇ ਮਜ਼ਬੂਤ ਸਕੋਰ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਜਿਸ ਕਾਰਨ ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੇ ਸਭ ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਚ ਜਿੱਤਣ ਦਾ ਰਿਕਾਰਡ ਬਣਾਇਆ, ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਨਾਮ ਹੈ। ਇੰਗਲੈਂਡ ਦੀ ਟੀਮ ਨੇ ਸਾਲ 2016 ’ਚ 263 ਦੌੜਾਂ ਦੇ ਸਕੋਰ ਦਾ ਪਿੱਛਾ ਕਰਦਿਆਂ ਇਹ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ: ਖੇਡ ’ਚ ਸਿਰਫ਼ ਮੈਦਾਨੀ ਪ੍ਰਦਰਸ਼ਨ ਮਾਇਨੇ ਰੱਖਦਾ ਹੈ: ਤੇਂਦੁਲਕਰ