ਪੁਣੇ: ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਗਏ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਸੱਤ ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਅਤੇ ਸ਼ਰਦੂਲ ਠਾਕੁਰ ਦੀ ਵਧੀਆ ਗੇਂਦਬਾਜ਼ੀ ਨਾਲ ਭਾਰਤ ਨੇ ਇੰਗਲੈਂਡ ਨੂੰ ਆਖ਼ਰੀ ਓਵਰ ਵਿੱਚ ਆਲ ਆਊਟ ਕਰ ਦਿੱਤਾ ਅਤੇ ਇਸ ਨਾਲ ਹੀ ਭਾਰਤ ਨੇ ਇੱਕ ਰੋਜ਼ਾ ਸੀਰੀਜ਼ ਵੀ 2-1 ਨਾਲ ਜਿੱਤ ਲਈ।
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਕੇ ਇੰਗਲੈਂਡ ਸਾਹਮਣੇ 330 ਦੌੜਾਂ ਦਾ ਟੀਚਾ ਰੱਖਿਆ ਸਿੀ। ਭਾਰਤ ਵੱਲੋਂ ਸ਼ਿਖਰ ਧਵਨ, ਰਿਸ਼ਬ ਪੰਤ ਅਤੇ ਹਾਰਦਿਕ ਪਾਂਡਿਆ ਨੇ ਅਰਧ ਸੈਂਕੜੇ ਲਾਏ ਸਨ। ਉਥੇ, ਇੰਗਲੈਂਡ ਲਈ ਮਾਰਕ ਵੁੱਡ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਝਟਕਾਈਆਂ ਸਨ। ਉਥੇ, ਆਦਿਲ ਰਾਸ਼ਿਦ ਦੀ ਧਮਾਕੇਦਾਰ ਗੇਂਦਬਾਜ਼ੀ ਨੇ ਭਾਰਤ ਦੇ ਮੁਢਲੇ ਬੱਲੇਬਾਜਾਂ ਨੂੰ ਛੇਤੀ ਆਊਟ ਕਰ ਦਿੱਤਾ ਸੀ ਅਤੇ ਉਸ ਨੇ ਦੋ ਅਹਿਮ ਵਿਕਟਾਂ ਵੀ ਝਟਕਾਈਆਂ। ਸੈਮ ਕਰਨ, ਰੀਸ ਟਾਪਲੇਅ, ਬੇਨ ਸਟੋਕਸ, ਮੋਈਨ ਅਲੀ ਅਤੇ ਲਿਆਮ ਲਿਵਿੰਗਸਟੋਨ ਨੇ ਇੱਕ-ਇੱਕ ਵਿਕਟ ਝਟਕਾਈ।
-
India win!
— ICC (@ICC) March 28, 2021 " class="align-text-top noRightClick twitterSection" data="
Natarajan gives away just six runs in the final over, giving his team a seven-run victory.
It means India take the ODI series 2-1! 🏆 pic.twitter.com/Au4lyUs2EM
">India win!
— ICC (@ICC) March 28, 2021
Natarajan gives away just six runs in the final over, giving his team a seven-run victory.
It means India take the ODI series 2-1! 🏆 pic.twitter.com/Au4lyUs2EMIndia win!
— ICC (@ICC) March 28, 2021
Natarajan gives away just six runs in the final over, giving his team a seven-run victory.
It means India take the ODI series 2-1! 🏆 pic.twitter.com/Au4lyUs2EM
ਉਪਰੰਤ ਇੰਗਲੈਂਡ ਦੀ ਰੋਮਾਂਚਕ ਪਾਰੀ ਵਿੱਚ 317/9 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਡੇਵਿਡ ਮਲਾਨ ਨੇ ਆਪਣੀ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਜੜਿਆ। ਉਸ ਤੋਂ ਇਲਾਵਾ ਸੈਮ ਕਰਨ ਨੇ ਵੀ ਇੰਗਲੈਂਡ ਨੂੰ ਜਿੱਤ ਦੇ ਕੰਢੇ 'ਤੇ ਪਹੁੰਚਾਇਆ ਸੀ, ਪਰ ਨਟਰਾਜਨ ਦੀ ਡੈਥ ਗੇਂਦਬਾਜ਼ੀ ਨੇ ਭਾਰਤ ਨੂੰ ਇਹ ਮੈਚ ਹਾਰਨ ਨਹੀਂ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਤੇਜ਼ ਗੇਂਦਬਾਜ਼ ਸ਼ਰਦੂਲ ਠਾਕੁਰ ਨੇ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ ਤਿੱਖੀ ਗੇਂਦਬਾਜ਼ੀ ਕੀਤੀ ਅਤੇ ਤਿੰਨ ਮਹੱਤਵਪੂਰਨ ਵਿਕਟਾਂ ਝਟਕਾਈਆਂ, ਜਦਕਿ ਨਟਰਾਜਨ ਨੇ ਇੱਕ ਵਿਕਟ ਹਾਸਲ ਕੀਤੀ।