ਨਵੀਂ ਦਿੱਲੀ : ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ਉੱਤੇ 148 ਦੌੜਾਂ ਬਣਾਈਆਂ। ਬੰਗਲਾਦੇਸ਼ ਨੇ 19.3 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਦੋਵੇਂ ਟੀਮਾਂ ਵਿਚਕਾਰ ਇਹ ਹੁਣ ਤੱਕ ਦਾ 9ਵਾਂ ਕੌਮਾਂਤਰੀ ਟੀ-20 ਮੈਚ ਸੀ, ਜਿਸ ਵਿੱਚ ਬੰਗਲਾਦੇਸ਼ ਨੇ ਪਹਿਲੀ ਵਾਰ ਭਾਰਤ ਨੂੰ ਹਰਾਇਆ ਹੈ। ਦੋਵੇਂ ਟੀਮਾਂ ਵਿਚਕਾਰ ਹੁਣ ਤੱਕ 1000 ਟੀ-20 ਮੈਚ ਖੇਡੇ ਜਾ ਚੁੱਕੇ ਹਨ।
ਸੌਮਇਆ ਸਰਕਾਰ ਅਤੇ ਮੁਹੰਮਦ ਨਇਮ ਵਿਚਕਾਰ ਸਾਂਝਦਾਰੀ
ਭਾਰਤ ਤੋਂ ਮਿਲੇ 149 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਟੀਮ ਨੇ 8 ਦੌੜਾਂ ਦੇ ਸਕੋਰ ਉੱਤੇ ਹੀ ਲਿਟਨ ਦਾਸ (7) ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਸੌਮਿਆ ਸਰਕਾਰ (39)ਅਤੇ ਮੁਹੰਮਦ ਨਇਮ (26) ਨੇ ਦੂਸਰੇ ਵਿਕਟ ਦੇ ਲਈ 46 ਦੌੜਾਂ ਦੀ ਸਾਂਝਦਾਰੀ ਕਰਕੇ ਟੀਮ ਨੂੰ ਸੰਕਟ ਵਿੱਚੋਂ ਕੱਢਿਆ।
ਬੰਗਲਾਦੇਸ਼ ਨੂੰ ਜਿੱਤ ਦੇ ਨਜ਼ਦੀਕ ਪਹੁੰਚਾਇਆ
ਨਇਮ ਨੇ 28 ਗੇਂਦਾਂ ਉੱਤੇ 2 ਚੌਕਿਆ ਅਤੇ 1 ਛੱਕਾ ਲਾਇਆ। ਨਇਮ ਦੇ ਆਉਟ ਹੋਣ ਤੋਂ ਬਾਅਦ ਸਰਕਾਰ ਨੇ ਮੁਸ਼ਫਿਕੁਰ ਦੇ ਨਾਲ ਤੀਸਰੀ ਵਿਕਟ ਲਈ 55 ਗੇਂਦਾਂ ਉੱਤੇ 60 ਦੌੜਾਂ ਦੀ ਸਾਂਝਦਾਰੀ ਕਰ ਕੇ ਬੰਗਲਾਦੇਸ਼ ਨੂੰ ਜਿੱਤ ਦੇ ਨਜ਼ਦੀਕ ਪੁਹੰਚਾਇਆ। ਸਰਕਾਰ ਨੇ 35 ਗੇਂਦਾਂ ਉੱਤੇ 1 ਚੌਕਾ ਅਤੇ 2 ਛਾਕੇ ਲਾਏ। ਸਰਕਾਰ ਜਿਸ ਸਮੇਂ ਆਉਟ ਹੋਇਆ ਉਸ ਸਮੇਂ ਬੰਗਲਾਦੇਸ਼ ਨੂੰ ਆਖ਼ਰੀ ਤਿੰਨ ਓਵਰਾਂ ਵਿੱਚ ਜਿੱਤ ਦੇ ਲਈ 35 ਦੌੜਾਂ ਬਣਾਈਆਂ ਸਨ ਅਤੇ ਟੀਮ ਨੇ 19.3 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਟੀਚੇ ਨੂੰ ਹਾਸਲ ਕੀਤਾ।
ਚਹਿਰ, ਯੁਜਵੇਂਦਰ ਚਹਿਲ ਅਤੇ ਖਲੀਲ ਅਹਿਮਦ ਨੇ ਇੱਕ-ਇੱਕ ਵਿਕਟ ਲਿਆ
ਮੁਸ਼ਫਿਕੁਰ ਨੇ 43 ਗੇਂਦਾਂ ਉੱਤੇ 8 ਚੌਕੇ ਅਤੇ 1 ਛੱਕਾ ਲਾਇਆ। ਮੁਸ਼ਫਿਕੁਰ ਦਾ ਟੀ-20 ਵਿੱਚ ਇਹ 5ਵਾਂ ਅਰਧ-ਸੈਂਕੜਾ ਹੈ। ਕਪਤਾਨ ਮਹਿਮੁਦੁੱਲਾ ਨੇ 7 ਗੇਂਦਾਂ ਉੱਤੇ 1 ਚੌਕਾ ਅਤੇ 1 ਛੱਕੇ ਦੀ ਮਦਦ ਨਾਲ ਨਾਬਾਦ 15 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਕ ਚਹਿਰ, ਯੁਜਵੇਂਦਰ ਚਹਿਲ ਅਤੇ ਖ਼ਲੀਲ ਅਹਿਮਦ ਨੇ ਇੱਕ-ਇੱਕ ਵਿਕਟ ਲਈ।
ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਕਪਤਾਨ ਰੋਹਿਤ ਸ਼ਰਮ (9) ਪਹਿਲੇ ਓਵਰ ਵਿੱਚ ਹੀ ਸ਼ੈਫੁਲ ਇਸਲਾਮ ਦੀ ਗੇਂਦ ਉੱਤੇ ਐੱਲਬੀਡਬਲਿਊ ਆਉਟ ਹੋ ਗਏ। ਰੋਹਿਤ ਨੇ 5 ਗੇਂਦਾਂ ਉੱਤੇ 2 ਚੌਕੇ ਲਾਏ। ਰੋਹਿਤ ਦੇ ਆਉਟ ਹੋਣ ਤੋਂ ਬਾਅਦ ਭਾਰਦ ਦੀ ਦੌੜਾਂ ਦੀ ਰਫ਼ਤਾਰ ਹੋਲੀ ਹੋ ਗਈ ਅਤੇ ਉਸ ਨੇ ਪਹਿਲੇ 6 ਓਵਰਾਂ ਵਿੱਚ ਕੇਵਲ 35 ਦੌੜਾਂ ਬਣਾਈਆਂ।
ਸ਼੍ਰੇਅ ਅਇਅਰ ਨੇ ਬਣਾਈਆਂ ਧਮਾਕੇਦਾਰ ਦੌੜਾਂ
ਪਾਵਰ ਪਲੇਅ ਦੇ ਖ਼ਤਮ ਹੋਣ ਤੋਂ ਬਾਅਦ ਲੋਕੇਸ਼ ਰਾਹੁਲ (15) ਅਮਿਨੁਲ ਇਸਲਾਮ ਦੀ ਗੇਂਦ ਉੱਤੇ ਕਪਤਾਨ ਮਹਿਮੁਦੁਲਾ ਨੂੰ ਕੈਚ ਦੇ ਬੈਠੇ। ਰਾਹੁਲ ਨੇ 17 ਗੇਂਦਾਂ ਉੱਤੇ 2 ਚੌਕੇ ਲਾਏ। ਰਾਹੁਲ ਅਤੇ ਸ਼ਿਖ਼ਰ ਧਵਨ (41) ਵਿਚਕਾਰ ਦੂਸਰੇ ਵਿਕਟ ਲਈ 26 ਦੌੜਾਂ ਦੀ ਸਾਂਝਦਾਰੀ ਹੋਈ। ਰਾਹੁਲ ਦੇ ਆਉਟ ਹੋਣ ਤੋਂ ਬਾਅਦ ਸ਼੍ਰੇਅ ਅਇਅਰ ਵੀ 13 ਗੇਂਦਾਂ ਉੱਤੇ 1 ਚੌਕਾ ਅਤੇ 2 ਛੱਕਿਆਂ ਦੀ ਮਦਦ ਨਾਲ 22 ਦੌੜਾਂ ਬਣਾ ਕੇ ਆਉਟ ਹੋ ਗਏ। ਅਇਅਰ ਨੇ ਸ਼ਿਖ਼ਰ ਦੇ ਨਾਲ ਤੀਸਰੇ ਵਿਕਟ ਲਈ 34 ਦੌੜਾਂ ਬਣਾਈਆਂ।
ਆਖ਼ਰੀ 2 ਓਵਰਾਂ ਵਿੱਚ 30 ਦੌੜਾਂ ਬਣਾਈਆਂ
ਭਾਰਤ ਨੂੰ ਚੌਥਾ ਝਟਕਾ 95 ਦੌੜਾਂ ਦੇ ਸਕੋਰ ਉੱਤੇ ਸ਼ਿਖ਼ਰ ਦੇ ਰੂਪ ਵਿੱਚ ਲੱਗਿਆ। ਸ਼ਿਖ਼ਰ 14.5 ਓਵਰਾਂ ਵਿੱਚ ਰਨ ਆਉਟ ਹੋ ਗਏ। ਸ਼ਿਖ਼ਰ ਨੇ 42 ਗੇਂਦਾਂ ਉੱਤੇ 3 ਚੌਕੇ ਅਤੇ 1 ਛੱਕਾ ਲਾਇਆ। ਭਾਰਤੀ ਟੀਮ ਇਸ ਤੋਂ ਬਾਅਦ ਆਖ਼ਰੀ 5 ਓਵਰਾਂ ਵਿੱਚ 53 ਦੌੜਾਂ ਜੋੜੀਆਂ, ਜਿਸ ਵਿੱਚੋਂ ਆਖ਼ਰੀ 2 ਓਵਰਾਂ ਵਿੱਚ 30 ਦੌੜਾਂ ਸ਼ਾਮਲ ਹਨ।
ਸ਼ਿਵਮ ਦੁੱਬੇ 1 ਦੌੜ ਬਣਾ ਕੇ ਆਉਟ ਹੋਏ
ਰਿਸ਼ਭ ਪੰਤ ਨੇ 25 ਗੇਂਦਾਂ ਉੱਤੇ 3 ਚੌਕਿਆਂ ਦੀ ਮਦਦ ਨਾਲ 27, ਆਪਣਾ ਪਹਿਲਾ ਮੈਚ ਖੇਡ ਰਹੇ ਸ਼ਿਵਮ ਦੁੱਬੇ ਨੇ 1, ਕਰੁਣਾਲ ਪਾਂਡਿਆ ਨੇ 8 ਗੇਂਦਾਂ ਉੱਤੇ 1 ਚੌਕਾ ਅਤੇ 1 ਛੱਕੇ ਦੀ ਮਦਦ ਨਾਲ ਨਾਬਾਦ 15 ਅਤੇ ਵਾਸ਼ਿੰਗਟਨ ਸੁੰਦਰ ਨੇ 5 ਗੇਂਦਾਂ ਉੱਤੇ 2 ਛੱਕਿਆ ਦੀ ਮਦਦ ਨਾਲ ਨਾਬਾਦ 14 ਦੌੜਾਂ ਦਾ ਯੋਗਦਾਨ ਦਿੱਤਾ।
ਬੰਗਲਾਦੇਸ਼ ਵੱਲੋਂ ਅਮਿਨੁਲ ਇਸਲਾਮ ਅਤੇ ਸ਼ੈਫ਼ੁਲ ਇਸਲਾਮ ਨੇ 2-2 ਜਦਕਿ ਆਫਿਫ ਹੁਸੈਨ ਨੇ 1-1 ਵਿਕਟ ਲਿਆ।