ਦੁਬਈ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਸੋਮਵਾਰ ਨੂੰ ਹੋਣ ਵਾਲੀ ਬੋਰਡ ਦੀ ਆਨਲਾਈਨ ਬੈਠਕ ਦੇ ਕਰਜ਼ਸੂਚੀ ਵਿੱਚ ਇਕੋ ਮੁੱਦਾ ਅਗਲੇ ਆਜ਼ਾਦ ਪ੍ਰਧਾਨ ਦੇ ਰੂਪ ਵਿੱਚ ਮਨੋਹਰ ਦੇ ਉੱਤਰਾਧਿਕਾਰੀ ਦੀ ਚੋਣ ਦੇ ਲਈ ਨਾਮਜ਼ਦਗੀ ਪ੍ਰਕਿਰਿਆ ਨੂੰ ਅੰਤਮ ਰੂਪ ਦੇਣਾ ਹੋਵੇਗਾ।
ਇਹ ਉਮੀਦ ਕੀਤੀ ਜਾਂ ਰਹੀ ਹੈ ਕਿ ਫੈਸਲਾ ਭਵੇਂ ਚੋਣ ਦਾ ਹੋਵੇ ਜਾਂ ਸਹਿਮਤੀ ਨਾਲ, ਚੌਣ ਦੀ ਪੂਰੀ ਪ੍ਰਕਿਰਿਆ ਚਾਰ ਹਫ਼ਤਿਆਂ ਤੱਕ ਖ਼ਤਮ ਹੋ ਜਾਵੇਗੀ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਗੋਪਨੀਯਤਾ ਦੀ ਸ਼ਰਤ 'ਤੇ ਕਿਹਾ, ''ਸੋਮਵਾਰ ਦੀ ਬੈਠਕ ਦੀ ਕਾਰਜਸੂਚੀ ਵਿੱਚ ਸਿਰਫ ਨਾਮਜ਼ਦਗੀ ਪ੍ਰਕਿਰਿਆ ਹੈ। ਆਮ ਤੌਰ 'ਤੇ ਨਾਮਜ਼ਦਗੀ ਦਾਖਲ ਕਰਨ ਲਈ ਦੋ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ।''
ਆਮ ਤੌਰ 'ਤੇ ਆਈਸੀਸੀ ਵਿੱਚ ਦੋ-ਤਿਹਾਈ ਬਹੁਮਤ ਦੀ ਜ਼ਰੂਰਤ ਹੁੰਦੀ ਹੈ, ਪਰ ਬੋਰਡ ਦੇ ਕੁੱਝ ਮੈਂਬਰ ਚਾਹੁੰਦੇ ਹਨ ਕਿ 17 ਮੈਂਬਰਾਂ ਦੇ ਵਿੱਚੋਂ ਇਸਦਾ ਫੈਸਲਾ ਸਧਾਰਣ ਬਹੁਮਤ ਦੁਆਰਾ ਕੀਤਾ ਜਾਵੇ।
ਆਈਸੀਸੀ ਦੇ 17 ਬੋਰਡ ਮੈਂਬਰਾਂ ਵਿੱਚ 12 ਟੈਸਟ ਖੇਡਣ ਵਾਲੇ ਦੇਸ਼, ਤਿੰਨ ਸਹਿਯੋਗੀ ਦੇਸ਼ (ਮਲੇਸ਼ੀਆ, ਸਕਾਟਲੈਂਡ, ਸਿੰਗਾਪੁਰ), ਪ੍ਰਧਾਨ (ਇਸ ਮਾਮਲੇ ਵਿੱਚ ਅੰਤਰਿਮ) ਅਤੇ ਸੁਤੰਤਰ ਨਿਰਦੇਸ਼ਕ (ਪੈਪਸੀਕੋ ਦੀ ਇੰਦਰਾ ਨੂਈ) ਸ਼ਾਮਲ ਹਨ।
ਆਈਸੀਸੀ ਦੇ ਮੁੱਖ ਅਧਿਕਾਰੀ ਮਨੂ ਸਾਹਨੀ ਵੀ ਆਈਸੀਸੀ ਬੋਰਡ ਦਾ ਹਿੱਸਾ ਹਨ, ਪਰ ਉਨ੍ਹਾਂ ਕੋਲ ਵੋਟਿੰਗ ਦੇ ਅਧਿਕਾਰ ਨਹੀਂ ਹਨ।
ਇੱਕ ਉਮੀਦਵਾਰ ਨੂੰ ਆਈਸੀਸੀ ਦੇ ਕਿਸੀ ਸਾਬਕਾ ਜਾਂ ਮੌਜੂਦਾ ਨਿਰਦੇਸ਼ਕ ਦੁਆਰਾ ਨਾਮਜ਼ਦ ਕੀਤਾ ਜਾ ਸਕਦਾ ਹੈ, ਪਰ ਚੋਣ ਲਈ ਉਮੀਦਵਾਰੀ ਦੇ ਫੈਸਲਾ ਕਰਨ ਦੇ ਲਈ ਦੋ ਮੌਜੂਦਾ ਨਿਰਦੇਸ਼ਕਾਂ ਦਾ ਸਮਰਥਨ ਹੋਣਾ ਲਾਜ਼ਮੀ ਹੈ। ਇਸ ਗੱਲ 'ਤੇ ਚਰਚਾ ਹੋਈ ਹੈ ਕਿ ਕਿਸੇ ਸਾਬਕਾ ਡਾਇਰੈਕਟਰ ਵੱਲੋਂ ਇੱਕ ਮੌਜੂਦਾ ਅਧਿਕਾਰੀ ਨੂੰ ਨਾਮਜ਼ਦ ਕਰਨਾ ਵੈਧ ਹੋਵੇਗਾ ਜਾਂ ਨਹੀਂ।
ਜਿੱਥੋਂ ਤੱਕ ਉਮੀਦਵਾਰਾਂ ਦਾ ਸਬੰਧ ਹੈ, ਤਾਂ ਇਮਰਾਨ ਖਵਾਜਾ (ਸਿੰਗਾਪੁਰ ਦੇ ਮੌਜੂਦਾ ਅੰਤਰਿਮ ਚੇਅਰਮੈਨ) ਸਮੇਤ ਕੁੱਝ ਹੋਰ ਨਾਵਾਂ 'ਤੇ ਚਰਚਾ ਹੋ ਰਹੀ ਹੈ। ਕਈ ਸਰਬਸੰਮਤੀ ਉਮੀਦਵਾਰ ਨਹੀਂ ਹੋਣ ਦੇ ਕਾਰਨ ਐਲਾਨ ਵਿੱਚ ਲੰਮੇ ਸਮੇਂ ਲੱਗ ਰਿਹਾ ਹੈ।
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੇ ਸਾਬਕਾ ਮੁੱਖੀ ਕੋਲਿਨ ਗ੍ਰੇਵਸ ਮਨੋਹਰ ਦੀ ਜਗ੍ਹਾ ਲੈਣ ਵਾਲੇ ਦੀ ਦੌੜ ਦੀ ਵਿੱਚ ਸੱਭ ਤੋਂ ਅੱਗੇ ਹਨ, ਜਦਕਿ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟ ਦੇ ਮੁੱਖੀ ਡੇਵ ਕੈਮਰਨ ਨੇ ਵੀ ਅਰਦਾਸ ਕੀਤਾ ਹੈ ਕਿ ਉਨ੍ਹਾਂ ਦੇ ਕੋਲ ਚੋਣ ਲੜਣ ਦੇ ਲਈ ਜਰੂਰੀ ਗਿਣਤੀ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਖੁਦ ਉਨ੍ਹਾਂ ਦੇ ਵਿਰੁੱਧ ਹੈ।
ਇੱਥੋਂ ਤਕ ਕਿ ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਦੇ ਕ੍ਰਿਸ ਨੇਂਜਾਨੀ ਨੇ ਵੀ ਇਸ ਅਹੁਦੇ ਲਈ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਹੀ ਕਾਰਨ ਸੀ ਕਿ ਦੱਖਣੀ ਅਫਰੀਕਾ ਕ੍ਰਿਕਟ ਦੇ ਡਾਇਰੈਕਟਰ ਗ੍ਰੇਮ ਸਮਿੱਥ ਨੇ ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ਦੇ ਪ੍ਰਧਾਨ ਸੌਰਵ ਗਾਂਗੁਲੀ ਦਾ ਖੁੱਲ੍ਹੇ ਤੌਰ 'ਤੇ ਸਮਰਥਨ ਕੀਤਾ ਸੀ। ਸਮਿਥ ਦੇ ਨੇਂਜਾਨੀ ਨਾਲ ਰਿਸ਼ਤਾ ਚੰਗਾ ਨਹੀਂ ਹੈ। ਸੀਐਸਏ ਨੇ ਫਿਰ ਸਪੱਸ਼ਟ ਕੀਤਾ ਕਿ ਸਾਬਕਾ ਕਪਤਾਨ ਨੇ ਉਨ੍ਹਾਂ ਦੀ ਨਿੱਜੀ ਯੋਗਤਾ 'ਤੇ ਟਿੱਪਣੀ ਕੀਤੀ ਸੀ।
ਇਸ ਦੇ ਲਈ ਸੱਭ ਦੀ ਨਜ਼ਰਾਂ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ‘ਤੇ ਵੀ ਰਹਿਣਗੀਆਂ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬੀਸੀਸੀਆਈ ਉਨ੍ਹਾਂ ਨੂੰ ਵੈਸ਼ਿਵਿਕ ਸੰਸਥਾ ਵਿੱਚ ਭੇਜਣਾ ਚਾਹੁੰਦਾ ਹੈ। ਗਾਂਗੁਲੀ ਦੇ ਮਾਮਲੇ ਵਿੱਚ ਅਨੁਕੁਲਨ ਸਮੇਂ (ਕੂਲਿੰਗ-ਆਫ ਪੀਰੀਅਡ) ਵਿੱਚ ਛੁੱਟ ਦੇਣ ਦੀ ਅਪੀਲ ਸੁਪਰੀਮ ਕੋਰਟ ਕੋਲ ਹੈ, ਜਿਸ 'ਤੇ ਅਗਲੀ ਸੁਣਵਾਈ 17 ਅਗਸਤ ਨੂੰ ਹੈ।
ਸੌਰਵ ਗਾਂਗੁਲੀ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ 48 ਸਾਲਾਂ ਦੇ ਪ੍ਰਸ਼ਾਸਕ ਦੇ ਰੂਪ ਵਿੱਚ ਉਨ੍ਹਾਂ ਦੇ ਕੋਲ ਪੂਰੀ ਵਾਹ ਲਾਉਣ ਲਈ ਦੇ ਕਾਫ਼ੀ ਸਮਾਂ ਹੈ। ਜੇਕਰ ਉਨ੍ਹਾਂ ਨੂੰ ਬੀਸੀਸੀਆਈ ਛੱਡਣਾ ਪਿਆ, ਤਾਂ ਭਾਰਤੀ ਬੋਰਡ ਉਨ੍ਹਾਂ ਨੂੰ ਵੈਸ਼ਿਕ ਸੰਸਥਾ ਦੇ ਸਿਖਰ 'ਤੇ ਦੇਖਣਾ ਪਸੰਦ ਕਰਾਂਗਾ।