ਹੈਦਰਾਬਾਦ: ਪੰਜਵੇਂ ਵਨਡੇ ਵਿੱਚ ਜ਼ਖਮੀ ਹੋ ਜਾਣ ਤੋਂ ਬਾਅਦ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ 'ਚ ਨਹੀਂ ਖੇਡਣ ਵਾਲੀ ਹਰਮਨਪ੍ਰੀਤ ਕੌਰ ਦਾ ਸੋਮਵਾਰ ਨੂੰ ਹਲਕਾ ਬੁਖਾਰ ਦੇ ਬਾਅਦ ਖੁਦ ਦਾ ਕੋਰੋਨਾ ਟੈਸਟ ਕਰਵਾਇਆ। ਜਿਸ ਦਾ ਨਤੀਜਾ ਪੌਜ਼ੀਟਿਵ ਆਇਆ ਹੈ।
ਖਿਡਾਰੀ ਦੇ ਕਰੀਬੀ ਨੇ ਪੀਟੀਆਈ ਨੇ ਦੱਸਿਆ ਕਿ ਉਹ ਘਰ ਵਿੱਚ ਆਈਸੋਲੇਸ਼ਨ ਵਿੱਚ ਹੈ। ਉਨ੍ਹਾਂ ਨੇ ਲੰਘੇ ਦਿਨੀਂ ਕੋਰੋਨਾ ਟੈਸਟ ਕਰਵਾਇਆ ਸੀ ਅਤੇ ਜਿਸ ਦੀ ਰਿਪੋਰਟ ਅੱਜ ਸਵੇਰੇ ਪੌਜ਼ੀਟਿਵ ਆਈ ਹੈ। ਉਸ ਨੂੰ ਪਿਛਲੇ ਚਾਰ ਦਿਨਾਂ ਤੋਂ ਹਲਕਾ ਬੁਖਾਰ ਸੀ ਇਸ ਲਈ ਉਨ੍ਹਾਂ ਸੋਚਿਆ ਕਿ ਟੈਸਟ ਕਰਵਾਉਣਾ ਹੀ ਚੰਗਾ ਰਹੇਗਾ। ਉਹ ਉਹਦਾ ਠੀਕ ਹਨ ਅਤੇ ਜਲਦੀ ਠੀਕ ਹੋ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਇਰਫਾਨ ਪਠਾਨ ਨੇ ਕੋਵਿਡ-19 ਦੀ ਜਾਂਚ ਕਰਵਾਈ ਸੀ ਜਿਸ ਵਿੱਚ ਉਹ ਪੌਜ਼ੀਟਿਵ ਆਏ ਹਨ।
ਇਰਫਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਬਿਨਾ ਕਿਸੇ ਲੱਛਣ ਦੇ ਕੋਵਿਡ-19 ਟੈਸਟ ਵਿੱਚ ਪੌਜ਼ੀਟਿਵ ਆਈ ਹਾਂ। ਮੈ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਮੈਂ ਘਰ ਵਿੱਚ ਹੀ ਕੁਆਰੰਟੀਨ ਹਾਂ। ਮੈਂ ਬੇਨਤੀ ਕਰਦਾ ਹਾਂ ਹਾਲ ਹੀ ਵਿੱਚ ਜੋ ਮੇਰੇ ਸੰਪਰਕ ਵਿੱਚ ਆਇਆ ਹੈ। ਕ੍ਰਿਪਾ ਕਰਕੇ ਆਪਣਾ ਟੈਸਟ ਕਰਵਾ ਲੋ। ਸਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮਾਸਕ ਪਾ ਕੇ ਜ਼ਰੂਰ ਰੱਖੋ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖੋਂ। ਤੁਹਾਡੀ ਸਿਹਤ ਚੰਗੀ ਰਹੇ।