ਨਵੀਂ ਦਿੱਲੀ : ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਤੋਂ ਖੇਡ ਰਤਨ ਲਈ ਦਾਖ਼ਲ ਕੀਤੇ ਗਏ ਉਨ੍ਹਾਂ ਦੇ ਨਾਂਮੰਕਣ ਵਿੱਚ ਦੇਰੀ ਦੇ ਕਾਰਨਾਂ ਲਈ ਜਾਂਚ ਦੀ ਮੰਗ ਕੀਤੀ ਹੈ। ਹਰਭਜਨ ਦਾ ਖੇਡ ਰਤਨ ਦਾ ਨਾਂਮੰਕਣ ਦੇਰ ਨਾਲ ਹੋਇਆ ਸੀ, ਜਿਸ ਤੋਂ ਬਾਅਦ ਖੇਡ ਮੰਤਰਾਲੇ ਨੇ ਉਨ੍ਹਾਂ ਦੇ ਨਾਂਮੰਕਣ ਨੂੰ ਖ਼ਾਰਜ ਕਰ ਦਿੱਤਾ ਸੀ।
2011 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਰਭਜਨ ਨੇ ਯੂਟਿਊਬ ਉੱਤੇ ਇੱਕ ਵੀਡਿਓ ਜਾਰੀ ਕਰ ਕਿਹਾ, ' ਮੈਨੂੰ ਮੀਡਿਆ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਦੁਆਰਾ ਰਾਜੀਵ ਗਾਂਧੀ ਖੇਡ ਰਤਨ ਦਾ ਨਾਂਮੰਕਣ ਭਰਨ ਵਿੱਚ ਦੇਰੀ ਕੀਤੀ ਗਈ ਅਤੇ ਇਸੇ ਕਾਰਨ ਕੇਂਦਰ ਨੇ ਉਸ ਨੂੰ ਖ਼ਾਰਜ ਕਰ ਦਿੱਤਾ। ਇਸ ਦਾ ਕਾਰਨ ਮੇਰੇ ਦਸਤਾਵੇਜ਼ਾਂ ਨੂੰ ਦੇਰ ਨਾਲ ਭੇਜਣਾ ਹੈ। ਮੈਨੂੰ ਪਤਾ ਚੱਲਿਆ ਹੈ ਕਿ ਦਸਤਾਵੇਜ਼ਾਂ ਵਿੱਚ ਦੇਰੀ ਕਾਰਨ ਮੈਨੂੰ ਇਸ ਸਾਲ ਇਹ ਅਵਾਰਡ ਨਹੀਂ ਮਿਲ ਸਕਦਾ।'
ਹਰਭਜਨ ਨੇ ਕਿਹਾ, 'ਖਿਡਾਰੀ ਦੇ ਪ੍ਰਦਰਸ਼ਨ ਲਈ ਜੇ ਉਸ ਨੂੰ ਅਵਾਰਡ ਮਿਲਦਾ ਹੈ ਤਾਂ ਉਹ ਉਸ ਲਈ ਪ੍ਰੇਰਣਾ ਦੀ ਗੱਲ ਹੁੰਦੀ ਹੈ। ਜੇ ਇਸੇ ਤਰ੍ਹਾਂ ਦੇਰੀ ਹੁੰਦੀ ਰਹੀ ਤਾਂ ਕਈ ਖਿਡਾਰੀ ਅਵਾਰਡ ਤੋਂ ਵਾਂਝੇ ਰਹਿ ਜਾਣਗੇ ਅਤੇ ਇਹ ਇੱਕ ਪੱਧਰ ਤੱਕ ਸਹੀ ਨਹੀਂ ਹੋਵੇਗਾ। ਮੈਨੂੰ ਉਮੀਦ ਹੈ ਕਿ ਸਬੰਧਿਤ ਮੰਤਰੀ ਇਸ ਤਰ੍ਹਾਂ ਕੰਮ ਕਰਨਗੇ ਅਤੇ ਕੇਂਦਰ ਨੂੰ ਮੇਰਾ ਨਾਂਮੰਕਣ ਸਹੀ ਸਮੇਂ ਉੱਤੇ ਭੇਜਣਗੇ।'
ਇਹ ਵੀ ਪੜ੍ਹੋ : ਐਸ਼ੇਜ਼ 2019 : ਵਿਸ਼ਵ ਕੱਪ ਤੋਂ ਬਾਅਦ ਏਸ਼ੇਜ਼ ਜਿੱਤਣ ਦੇ ਇਰਾਦੇ ਨਾਲ ਉੱਤਰੇਗਾ ਇੰਗਲੈਂਡ
ਤੁਹਾਨੂੰ ਦੱਸ ਦਈਏ ਕਿ ਹਰਭਜਨ ਤੋਂ ਇਲਾਵਾ ਦੁਤੀ ਚੰਦ ਦਾ ਅਰਜੁਨ ਅਵਾਰਡ ਵੀ ਨਾਂਮੰਕਣ ਕਰਕੇ ਹੀ ਰੱਦ ਕਰ ਦਿੱਤਾ ਗਿਆ ਸੀ।