ETV Bharat / sports

ਹੈਮਿਲਟਨ ਵਨ-ਡੇਅ: ਨਿਊਜ਼ੀਲੈਂਡ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ - ਸੇਡਨ ਪਾਰਕ ਸਟੇਡੀਅਮ

ਭਾਰਤ ਤੇ ਨਿਊਜ਼ੀਲੈਂਡ ਦੇ ਵਿਚਕਾਰ ਤਿੰਨ ਮੈਚਾਂ ਦੀ ਵਨ-ਡੇਅ ਸੀਰੀਜ਼ ਦਾ ਪਹਿਲਾ ਮੈਚ ਸੇਡਨ ਪਾਰਕ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।

new zealand won the toss
ਫ਼ੋਟੋ
author img

By

Published : Feb 5, 2020, 8:07 AM IST

ਹੈਮਿਲਟਨ: ਨਿਊਜ਼ੀਲੈਂਡ ਵਿੱਚ ਖੇਡੇ ਜਾ ਰਹੇ ਵਨ-ਡੇਅ ਸੀਰੀਜ਼ ਵਿੱਚ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਿਥਵੀ ਸ਼ਾਅ ਤੇ ਮਯੰਕ ਅਗਰਵਾਲ ਆਪਣਾ ਪਹਿਲਾ ਵਨ-ਡੇਅ ਮੈਚ ਖੇਡਣਗੇ। ਕੇਦਾਰ ਜਾਧਵ ਨੂੰ ਵੀ ਭਾਰਤੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਨੂੰ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ 5-0 ਨਾਲ ਹਰਾਇਆ।

new zealand won the toss
https://etvbharatimages.akamaized.net/etvbharat/prod-images/5961122_vh.JPG

ਭਾਰਤ ਨੇ ਟੀ-20 ਸੀਰੀਜ਼ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਸੀ ਉਹ ਇੱਕਤਰਫਾ ਸੀ। ਇਸ ਕਾਰਨ ਪ੍ਰਿਥਵੀ ਤੇ ਮਯੰਕ ਨੂੰ ਵਨ-ਡੇਅ ਵਿੱਚ ਖੇਡਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਕੋਹਲੀ ਨੇ ਕਿਹਾ, "ਪ੍ਰਿਥਵੀ ਟੀਮ ਵਿੱਚ ਹਨ ਤੇ ਉਹ ਉਸ ਖਿਡਾਰੀ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ ਜੋ ਰੋਹਿਤ ਦੇ ਵਿਕਲਪ ਦੇ ਤੌਰ ਉੱਤੇ ਟੀਮ ਵਿੱਚ ਆਉਣਗੇ।"

new zealand won the toss
ਫ਼ੋਟੋ

ਘਰ ਵਿੱਚ 0-5 ਦੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਕਾਫ਼ੀ ਨਿਰਾਸ਼ ਹੈ ਤੇ ਕਪਤਾਨ ਕੇਨ ਵਿਲਿਅਮਸਨ ਦੇ ਬਾਹਰ ਹੋਣ ਦੇ ਬਾਅਦ ਉਨ੍ਹਾਂ ਦੀ ਬੱਲੇਬਾਜ਼ੀ ਕਮਜ਼ੋਰ ਦਿਖ ਰਹੀ ਹੈ। ਕਪਤਾਨੀ ਦੀ ਜ਼ਿੰਮੇਵਾਰੀ ਟਾਮ ਲਾਥਮ ਦੇ ਜ਼ਿੰਮੇ ਆਈ ਹੈ। ਇਸ ਦੇ ਨਾਲ ਹੀ ਗੇਂਦਬਾਜ਼ੀ ਵਿੱਚ ਕੁਝ ਨਵੇਂ ਚਹਿਰੇ ਦੇਖਣ ਨੂੰ ਮਿਲਣਗੇ ਤੇ ਉਨ੍ਹਾਂ ਵਿੱਚੋਂ ਇੱਕ ਹੈ, ਕਾਇਲ ਜੈਮਸਨ। ਇਹ ਲੰਬੀ ਕਦਕਾਠੀ ਦਾ ਗੇਂਦਬਾਜ਼ ਹੈ ਤੇ ਇਸ ਲਈ ਭਾਰਤ ਦੇ ਲਈ ਪ੍ਰੇਸ਼ਾਨੀ ਖੜਾ ਕਰ ਸਕਦਾ ਹੈ।

ਟੀਮ ਇਸ ਤਰ੍ਹਾਂ ਹੈ:-
ਭਾਰਤ: ਵਿਰਾਟ ਕੋਹਲੀ (ਕਪਤਾਨ), ਪ੍ਰਿਥਵੀ ਸ਼ਾਅ, ਮਯੰਕ ਅਗਰਵਾਲ, ਕੇ.ਐਲ ਰਾਹੁਲ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ।

ਨਿਊਜ਼ੀਲੈਂਡ: ਟਾਮ ਲਾਥਮ, ਮਾਰਟਿਨ ਗਪਟਿਲ, ਰੌਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਜਿਮੀ ਨੀਸ਼ਮ, ਸਕਾਟ ਕਿਊਗਲੇਜਿਨ, ਟਾਮ ਬਲੰਡੇਲ, ਹੈਨਰੀ ਨਿਕੋਲਸ, ਮਿਸ਼ੇਲ ਸੈਂਟਨਰ, ਹੈਮਿਸ਼ ਬੈਨੇਟ, ਈਸ਼ ਸੋਢੀ, ਟਿਮ ਸਾਊਥੀ, ਕਾਈਲ ਜੈਸਮੀਨ, ਮਾਰਕ ਚੈਪਮੈਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.