ਹੈਦਰਾਬਾਦ: ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਾਬਕਾ ਭਾਰਤੀ ਬੱਲੇਬਾਜ਼ ਨੇ ਬੁੱਧਵਾਰ ਨੂੰ ਆਪਣੀ ਲਾਰਡਜ਼ ਕ੍ਰਿਕਟ ਗਰਾਉਂਡ ਉੱਤੇ ਟ੍ਰੇਨਿੰਗ ਕਰਦਿਆਂ ਦੀ ਇੱਕ ਫ਼ੋਟੋ ਸਾਂਝੀ ਕੀਤੀ ਹੈ।
ਗਾਂਗੁਲੀ ਨੇ ਇੰਸਟਾਗ੍ਰਾਮ ਉੱਤੇ ਫ਼ੋਟੋ ਸਾਂਝੀ ਕਰਦਿਆਂ ਲਿਖਿਆ, "ਮੈਮਰੀ... ਲਾਰਡ ਵਿਖੇ ਸੰਨ 1996 ਵਿੱਚ ਮੇਰੇ ਪਹਿਲੇ ਮੈਚ ਦੀ ਟ੍ਰੇਨਿੰਗ।"
- " class="align-text-top noRightClick twitterSection" data="
">
ਇਸ ਸਾਬਕਾ ਖੱਬੇ ਹੱਥ ਦੇ ਭਾਰਤੀ ਬੱਲੇਬਾਜ਼ ਨੇ ਆਪਣਾ ਪਹਿਲਾ ਟੈਸਟ ਮੈਚ ਸੰਨ 1996 ਵਿੱਚ ਇੰਗਲੈਂਡ ਵਿਰੁੱਧ ਲਾਰਡ ਕ੍ਰਿਕਟ ਗਰਾਉਂਡ ਵਿਖੇ ਖੇਡਿਆ ਸੀ। ਆਪਣੇ ਪਹਿਲੇ ਹੀ ਟੈਸਟ ਵਿੱਚ ਗਾਂਗੁਲੀ ਨੇ 301 ਗੇਂਦਾਂ ਵਿੱਚ 131 ਦੌੜਾਂ ਬਣਾਈਆਂ ਸਨ ਅਤੇ ਇਸ ਮੈਚ ਵਿੱਚ 20 ਚੌਕੇ ਵੀ ਲਾਏ।
ਗਾਂਗੁਲੀ ਦੇ ਇਸ ਸਕੋਰ ਨਾਲ ਭਾਰਤ ਨੂੰ 429 ਦੌੜਾਂ ਤੱਕ ਪਹੁੰਚਿਆ ਅਤੇ 85 ਦੌੜਾਂ ਨਾਲ ਇੰਗਲੈਂਡ ਉੱਤੇ ਮੋਹਰੀ ਬਣ ਗਿਆ। ਇੰਗਲੈਂਡ ਦੂਸਰੀ ਪਾਰੀ ਵਿੱਚ ਡਰਾਅ ਤੱਕ ਪਹੁੰਚਣ ਤੱਕ ਸਫ਼ਲ ਰਿਹਾ।
ਸਾਲਾਂ ਦੌਰਾਨ, ਗਾਂਗੁਲੀ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਬਣ ਗਏ। ਗਾਂਗੁਲੀ ਦੀ ਅਗਵਾਈ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪਹਿਲੀ ਵਾਰ ਪਾਕਿਸਤਾਨ ਵਿੱਚ ਟੈਸਟ ਲੜੀ ਵਿੱਚ ਹਰਾਇਆ। ਗਾਂਗੁਲੀ ਸੰਨ 2003 ਦੇ ਵਿਸ਼ਵ ਕੱਪ ਦੇ ਫ਼ਾਇਨਲ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ।
ਤੁਹਾਨੂੰ ਦੱਸ ਦਈਏ ਕਿ ਗਾਂਗੁਲੀ ਨੇ 113 ਟੈਸਟ ਮੈਚ ਅਤੇ 311 ਇੱਕ ਰੋਜ਼ਾ ਮੈਚ ਖੇਡੇ ਹਨ। ਗਾਂਗੁਲੀ ਨੇ ਅੰਤਰ-ਰਾਸ਼ਟਰੀ ਮੈਚਾਂ ਵਿੱਚ ਹੁਣ ਤੱਕ 18,575 ਦੌੜਾਂ ਬਣਾਈਆਂ ਹਨ। ਅਕਤੂਬਰ 2019 ਵਿੱਚ ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਬਣੇ ਸਨ।