ETV Bharat / sports

ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਮਿਸ਼ਨ ਫ਼ਤਿਹ ਨਾਲ ਜੁੜੇ - ਕੋਰੋਨਾ ਵਾਇਰਸ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵੀ ਲੋਕਾਂ ਨੂੰ ਪੰਜਾਬ ਸਰਕਾਰ ਦੇ 'ਮਿਸ਼ਨ ਫ਼ਤਿਹ' ਦੇ ਜ਼ਰੀਏ ਇਸ ਮਹਾਂਮਾਰੀ ਤੋਂ ਬਚਾਅ ਕਰਨ ਦੀ ਅਪੀਲ ਕਰ ਰਹੇ ਹਨ।

former indian captain kapil dev joins mission fateh
ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਮਿਸ਼ਨ ਫ਼ਤਿਹ ਨਾਲ ਜੁੜੇ
author img

By

Published : Jun 7, 2020, 9:08 AM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕਹਿਰ ਕਾਰਨ 2 ਮਹੀਨਿਆਂ ਤੋਂ ਵੱਧ ਸਮਾਂ ਚੱਲੇ ਲੌਕਡਾਊਨ ਵਿੱਚ ਨੂੰ ਹਟਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਉਧਰ ਦੂਜੇ ਪਾਸੇ ਕੋਰੋਨਾ ਵੀ ਆਪਣਾ ਕਹਿਰ ਤੇਜ਼ੀ ਨਾਲ ਵਧਾ ਰਿਹਾ ਹੈ। ਇਸੇ ਕਰਕੇ ਖੇਡ ਜਗਤ ਨਾਲ ਜੁੜੇ ਕਈ ਦਿੱਗਜ ਖਿਡਾਰੀ ਕੋਰੋਨਾ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕਰ ਰਹੇ ਹਨ।

  • A simple and powerful message by Kapil Dev for all of us. This fight against #Covid19 can be won only if all of us realise our individual responsibility and follow all precautions. We must keep on fighting #Covid_19 with the same vigour and zeal in our #MissionFateh. pic.twitter.com/zjcAxWNrz6

    — CMO Punjab (@CMOPb) June 6, 2020 " class="align-text-top noRightClick twitterSection" data=" ">

ਇਸੇ ਕੜੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵੀ ਲੋਕਾਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਦੇ ਜ਼ਰੀਏ ਇਸ ਮਹਾਂਮਾਰੀ ਤੋਂ ਬਚਾਅ ਕਰਨ ਦੀ ਅਪੀਲ ਕਰ ਰਹੇ ਹਨ। ਸੀਐਮਓ ਪੰਜਾਬ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਸਾਬਕਾ ਕਪਤਾਨ ਕਪਿਲ ਦੇ ਨੇ ਲੋਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਅਪੀਲ ਕੀਤੀ, ''ਅਸੀਂ ਸਾਰੇ ਹਜ਼ਾਰਾਂ ਸਾਲਾਂ ਤੋਂ ਫ਼ਤਿਹ ਪ੍ਰਾਪਤ ਕਰਦੇ ਰਹੇ ਹਾਂ, ਪਰ ਇਸ ਸਮੇਂ ਸਾਨੂੰ ਇੱਕ ਹੋਰ ਕਾਮਯਾਬੀ ਪਾਉਣੀ ਹੈ ਜਿਸ ਲਈ ਸਰਕਾਰ ਸਾਨੂੰ ਸਾਡੇ ਹੱਥ ਸਾਫ਼ ਰੱਖਣ ਲਈ, ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਸਾਡੇ ਮੂੰਹ 'ਤੇ ਮਾਸਕ ਪਾਉਣ ਲਈ ਕਹਿ ਰਹੀ ਹੈ ਤੇ ਇਸ ਵਿੱਚ ਕੋਈ ਬੁਰਾਈ ਨਹੀਂ ਹੈ।

ਇਹ ਸਿਰਫ਼ ਸਾਡੀ ਬਿਹਤਰ ਜ਼ਿੰਦਗੀ ਲਈ ਹੈ। ਜੇਕਰ ਅਸੀਂ ਆਪਣੇ ਆਪ ਨੂੰ ਇਸ ਮਹਾਂਮਾਰੀ ਤੋਂ 6 ਮਹੀਨਿਆਂ ਲਈ ਬਚਾਉਂਦੇ ਹਾਂ, ਤਾਂ ਇੱਕ ਸਾਲ ਵਿੱਚ ਅਸੀਂ ਸਾਰੇ ਇੱਕ ਦੂਜੇ ਨੂੰ ਗਲੇ ਮਿਲਣ ਦੇ ਯੋਗ ਹੋਵਾਂਗੇ।" ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਸਰਕਾਰ ਦੇ ਕਹਿਣ ਅਨੁਸਾਰ ਚੱਲਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਪਵੇਗਾ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਕੰਮ ਕਰਨਾ ਹੋਵੇਗਾ ਅਤੇ ਆਉਣ ਵਾਲੇ ਸਮੇਂ ਨੂੰ ਚੰਗਾ ਬਣਾਉਣਾ ਹੋਵੇਗਾ।

ਦੱਸ ਦਈਏ ਕਿ ਮਿਸ਼ਨ ਫ਼ਤਿਹ ਮੁਹਿੰਮ ਪੰਜਾਬ ਸਰਕਾਰ ਚਲਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮਨ ਵਿੱਚ ਕੋਵਿਡ-19 ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਰੱਖਿਆ ਉਪਾਵਾਂ ਪ੍ਰਤੀ ਜਾਗਰੂਕ ਕਰਨਾ ਵੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.