ਮੁੰਬਈ: ਇੰਗਲੈਂਡ ਖ਼ਿਲਾਫ਼ ਟੈਸਟ ਮੈਚ 'ਚ ਲਗਾਤਾਰ 21 ਓਵਰਾਂ ਮੇਡਨ ਦਾ ਰਿਕਾਰਡ ਬਣਾਉਣ ਵਾਲੇ ਸਾਬਕਾ ਭਾਰਤੀ ਆਲਰਾਉਂਡਰ ਬਾਪੂ ਨਾਦਕਰਨੀ ਦੀ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 86 ਸਾਲਾਂ ਦੇ ਸਨ। ਕ੍ਰਿਕੇਟਰ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਤੇ ਕਈ ਉੱਘੀਆਂ ਹਸਤੀਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜਤਾਇਆ ਹੈ।
-
Very sad to hear about the demise of Shri Bapu Nadkarni. I grew up hearing about the record of him bowling 21 consecutive maiden overs in a Test. My condolences to his family and dear ones.
— Sachin Tendulkar (@sachin_rt) January 17, 2020 " class="align-text-top noRightClick twitterSection" data="
Rest in Peace Sir🙏. pic.twitter.com/iXozzyPMLZ
">Very sad to hear about the demise of Shri Bapu Nadkarni. I grew up hearing about the record of him bowling 21 consecutive maiden overs in a Test. My condolences to his family and dear ones.
— Sachin Tendulkar (@sachin_rt) January 17, 2020
Rest in Peace Sir🙏. pic.twitter.com/iXozzyPMLZVery sad to hear about the demise of Shri Bapu Nadkarni. I grew up hearing about the record of him bowling 21 consecutive maiden overs in a Test. My condolences to his family and dear ones.
— Sachin Tendulkar (@sachin_rt) January 17, 2020
Rest in Peace Sir🙏. pic.twitter.com/iXozzyPMLZ
ਹੋਰ ਪੜ੍ਹੋ: Rajkot ODI: ਭਾਰਤ ਨੇ ਕੰਗਾਰੂਆਂ ਨੂੰ 36 ਦੌੜਾਂ ਨਾਲ ਹਰਾਇਆ
ਨਾਡਕਰਨੀ ਦੇ ਜਵਾਈ ਵਿਜੇ ਖਰੇ ਨੇ ਕਿਹਾ, “ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਉਨਾਂ ਦਾ ਦੇਹਾਂਤ ਹੋਇਆ। ਨਾਦਕਰਨੀ ਖੱਬੇ ਹੱਥ ਦੇ ਬੱਲੇਬਾਜ਼ ਅਤੇ ਖੱਬੇ ਹੱਥ ਦੇ ਸਪਿਨਰ ਸਨ। ਉਨ੍ਹਾਂ ਨੇ ਭਾਰਤ ਲਈ 41 ਟੈਸਟ ਮੈਚਾਂ 'ਚ 1414 ਦੌੜਾਂ ਬਣਾਈਆਂ ਤੇ 88 ਵਿਕਟਾਂ ਲਈਆਂ। ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 43 ਦੌੜਾਂ ਦੇ ਕੇ ਛੇ ਵਿਕਟਾਂ ਰਿਹਾ।
ਨਾਡਕਰਨੀ ਮੁੰਬਈ ਦੇ ਟਾਪ ਦੇ ਕ੍ਰਿਕਟਰਾਂ 'ਚ ਸ਼ਾਮਲ ਸਨ। ਉਨ੍ਹਾਂ ਨੇ 191 ਪਹਿਲੇ ਦਰਜੇ ਦੇ ਮੈਚ ਖੇਡੇ, 500 ਵਿਕਟਾਂ ਲਈਆਂ ਅਤੇ 8880 ਦੌੜਾਂ ਬਣਾਈਆਂ। ਨਾਸਿਕ 'ਚ ਜੰਮੇ ਨਾਡਕਰਨੀ ਨੇ 1955 'ਚ ਨਿਉਜ਼ੀਲੈਂਡ ਖ਼ਿਲਾਫ਼ ਦਿੱਲੀ ਵਿੱਚ ਆਪਣਾ ਟੈਸਟ ਡੈਬਿਉ ਕੀਤਾ ਸੀ ਅਤੇ ਐਮਏ ਕੇ ਪਟੌਦੀ ਦੀ ਅਗਵਾਈ 'ਚ ਆਕਲੈਂਡ 'ਚ ਇਸੇ ਵਿਰੋਧੀ ਦੇ ਖ਼ਿਲਾਫ਼ ਆਪਣਾ ਆਖ਼ਰੀ ਟੈਸਟ ਮੈਚ 1968 'ਚ ਖੇਡਿਆ ਸੀ।
ਹੋਰ ਪੜ੍ਹੋ: ਸਾਨੀਆ ਮਿਰਜ਼ਾ ਨੇ ਹਾਬਰਟ ਇੰਟਰਨੈਸ਼ਨਲ ਮਹਿਲਾ ਡਬਲਸ ਦਾ ਖਿਤਾਬ ਕੀਤਾ ਆਪਣੇ ਨਾਂਅ
ਜਦਕਿ, ਉਨ੍ਹਾਂ ਨੂੰ 21 ਓਵਰਾਂ 'ਚ ਲਗਾਤਾਰ ਸਕੋਰ ਕਰਨ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਗੇਂਦਬਾਜ਼ੀ ਵਿਸ਼ਲੇਸ਼ਣ ਮਦਰਾਸ ਦੇ ਟੈਸਟ ਮੈਚ 'ਚ 32-27-5-0 ਸੀ। ਉਨ੍ਹਾਂ ਦਾ ਗੇਂਦਬਾਜ਼ੀ ਵਿਸ਼ਲੇਸ਼ਣ ਕਾਨਪੁਰ ਵਿੱਚ 32–24-223–0 ਅਤੇ ਪਾਕਿਸਤਾਨ ਵਿਰੁੱਧ 1960–61 ਵਿੱਚ ਦਿੱਲੀ ਵਿੱਚ 34–24–24–1 ਸੀ।