ਕੋਵਿਡ-19: ਇੰਗਲੈਂਡ ਕ੍ਰਿਕਟ ਬੋਰਡ ਨੇ ਅਭਿਆਸ ਦੇ ਲਈ ਬਣਾਏ ਨਵੇਂ ਨਿਯਮ - England Cricket Board
ਐਸ਼ਲੇ ਜਾਇਲਸ ਨੇ ਕਿਹਾ ਕਿ ਸਾਨੂੰ ਜਿੰਨਾ ਸੰਭਵ ਹੋ ਸਕੇ ਕਿ ਜੋਖ਼ਿਮਾਂ ਨੂੰ ਘੱਟ ਕਰਨਾ ਹੋਵੇਗਾ। ਇੱਕ ਥਾਂ ਉੱਤੇ ਖਿਡਾਰੀ ਵੱਖ-ਵੱਖ ਅਭਿਆਸ ਕਰ ਸਕਦੇ ਹਨ, ਪਰ ਉਨ੍ਹਾਂ ਦਾ ਕੋਚ ਇੱਕ ਹੀ ਹੋਵੇਗਾ ਜਿਵੇਂ 4 ਗੇਂਦਬਾਜ਼ਾਂ ਦੇ ਲਈ ਇੱਕ ਕੋਚ ਹੋਵੇਗਾ।
ਲੰਡਨ: ਵੈਸਟ ਇੰਡੀਜ਼ ਅਤੇ ਪਾਕਿਸਤਾਨ ਵਿਰੁੱਧ ਪਹਿਲਾਂ ਨਿਰਧਾਰਤ ਟੈਸਟ ਲੜੀ ਤੋਂ ਪਹਿਲਾਂ ਖਿਡਾਰੀ ਹੁਣ ਅਗਲੇ ਹਫ਼ਤੇ ਅਭਿਆਸ ਉੱਤੇ ਵਾਪਸ ਆਉਣਗੇ ਤੇ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਖ਼ੁਦ ਦੀ ਵਰਤੋਂ ਦੇ ਲਈ ਗੇਂਦਾਂ ਦਾ ਇੱਕ ਬਾਕਸ ਦਿੱਤਾ ਜਾਵੇਗਾ, ਜਿਨ੍ਹਾਂ ਉੱਤੇ ਉਹ ਲਾਰ ਨਹੀਂ ਲਾ ਸਕਦੇ ਹਨ।
ਇੰਗਲੈਂਡ ਐਂਡ ਵੇਲ੍ਹਜ਼ ਕ੍ਰਿਕਟ ਬੋਰਡ (ECB) ਨੇ ਕੋਵਿਡ-19 ਮਹਾਂਮਾਰੀ ਦੇ ਕਾਰਨ ਆਪਣੀ ਸਾਰੀਆਂ ਗਤੀਵਿਧਿਆਂ ਜੁਲਾਈ ਤੱਕ ਮੁਲਤਵੀ ਕਰ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰਮੀਆਂ ਵਿੱਚ ਅੰਤਰ-ਰਾਸ਼ਟਰੀ ਕ੍ਰਿਕਟ ਦੀ ਵਾਪਸੀ ਦੇ ਲਈ 30 ਕ੍ਰਿਕਟਰਾਂ ਨੂੰ ਤਿਆਰ ਰੱਖਿਆ ਜਾਵੇਗਾ।
ਅਭਿਆਸ ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਹੋਵੇਗਾ। ਈਸੀਬੀ ਦੇ ਕ੍ਰਿਕਟਰ ਨਿਰਦੇਸ਼ਕ ਐਸ਼ਲੇ ਜਾਇਲਸ ਨੇ ਇੱਕ ਇੰਟਰਵਿਊ ਵਿੱਚ ਕਿਹਾ, ਅਸੀਂ ਹਲਾਤ ਉੱਤੇ ਕਾਬੂ ਕਰਨਾ ਹੋਵੇਗਾ, ਜਿਸ ਨਾਲ ਸੁਪਰ ਮਾਰਕਿਟ ਜਾਣ ਦੀ ਤੁਲਨਾ ਵਿੱਚ ਅਭਿਆਸ ਉੱਤੇ ਮੁੜ ਆਉਣਾ ਜ਼ਿਆਦਾ ਸੁਰੱਖਿਅਤ ਹੋਵੇਗਾ।
ਖਿਡਾਰੀ ਸਮਾਜਿਕ ਦੂਰੀ ਦਾ ਨਿਯਮ ਨਿਸ਼ਚਿਤ ਕਰਨ ਦੇ ਲਈ 11 ਕਾਉਂਟੀ ਮੈਦਾਨਾਂ ਉੱਤੇ ਵੱਖ-ਵੱਖ ਸਮੇਂ ਵਿੱਚ ਅਭਿਆਸ ਕਰਨਗੇ ਅਤੇ ਇਸ ਦੌਰਾਨ ਇੱਕ ਵਿਅਕਤੀ ਇੱਕ ਗੇਂਦ ਦੀ ਨੀਤੀ ਵੀ ਲਾਗੂ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਜਿੰਨਾ ਸੰਭਵ ਹੋ ਸਕੇ ਜੋਖ਼ਿਮ ਨੂੰ ਘੱਟ ਕਰਨਾ ਹੋਵੇਗਾ। ਇੱਕ ਥਾਂ ਉੱਤੇ ਖਿਡਾਰੀ ਵੱਖ-ਵੱਖ ਅਭਿਆਸ ਕਰ ਸਕਦੇ ਹਨ, ਪਰ ਉਨ੍ਹਾਂ ਦਾ ਕੋਚ ਇੱਕ ਹੀ ਹੋਵੇਗਾ ਜਿਵੇਂ ਚਾਰ ਜਾਂ ਪੰਜ ਗੇਂਦਬਾਜ਼ਾਂ ਦੇ ਲਈ ਇੱਕ ਕੋਚ ਹੋਵੇਗਾ।
ਜਾਇਸਲ ਨੇ ਕਿਹਾ ਕਿ ਪਰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਉਹ ਕੋਈ ਵੀ ਚੀਜ਼ ਇੱਕ-ਦੂਸਰੇ ਤੱਕ ਪਹੁੰਚਾਉਣ ਦੇ ਲਈ ਨੇੜੇ ਨਹੀਂ ਆਉਣਗੇ। ਇਨ੍ਹਾਂ ਦਿਸ਼ਾ-ਨਿਰਦੇਸਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਜ਼ਰੂਰੀ ਹੈ।
ਇੰਗਲੈਂਡ ਦੇ ਇੱਕ ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਖਿਡਾਰੀ ਕੇਵਲ ਆਪਣੇ ਨਿੱਜੀ ਬਾਕਸ ਦੀਆਂ ਗੇਂਦਾਂ ਦੀ ਹੀ ਵਰਤੋਂ ਕਰ ਸਕਦੇ ਹਨ ਅਤੇ ਜਦ ਗੇਂਦ ਦੀ ਵਰਤੋਂ ਨਹੀਂ ਹੋ ਰਹੀ ਤਾਂ ਉਹ ਉਨ੍ਹਾਂ ਨੂੰ ਆਪਣੇ ਕਿੱਟ ਬੈਗ ਵਿੱਚ ਰੱਖਣੀ ਹੋਵੇਗੀ।
ਗੇਂਦਬਾਜ਼ ਬੁੱਧਵਾਰ ਤੋਂ ਅਭਿਆਸ ਸ਼ੁਰੂ ਕਰਨਗੇ ਜਦਕਿ ਬੱਲੇਬਾਜ਼ਾਂ ਦੇ ਲਈ ਨੈਟ ਅਭਿਆਸ ਇਸ ਦੇ 2 ਹਫ਼ਤੇ ਬਾਅਦ ਸ਼ੁਰੂ ਹੋਵੇਗਾ।