ਸਾਉਥੈਮਪਟਨ: ਇੰਗਲੈਂਡ ਨੇ ਸਾਉਥੈਂਪਟਨ ਦੇ ਰੋਜ਼ ਬਾਉਲ ਮੈਦਾਨ ਵਿੱਚ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਆਇਰਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਇੰਗਲੈਂਡ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ।
ਟਾਸ ਜਿੱਤਣ ਤੋਂ ਬਾਅਦ ਪਹਿਲਾ ਬੱਲੇਬਾਜ਼ੀ ਕਰਨ ਲਈ ਉਤਰੀ ਆਇਰਲੈਂਡ ਨੇ 9 ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਮੇਜ਼ਬਾਨ ਟੀਮ ਨੇ 32.3 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 216 ਦੌੜਾਂ ਬਣਾ ਕੇ ਮੈਚ ਚਾਰ ਵਿਕਟਾਂ ਨਾਲ ਜਿੱਤ ਲਿਆ।
ਇੰਗਲੈਂਡ ਦੀ ਅਤੇ ਜੋਨੀ ਬੇਅਰਸਟੋ ਨੇ 41 ਗੇਂਦਾਂ ਵਿੱਚ 2 ਛੱਕਿਆਂ ਅਤੇ 14 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 82 ਦੌੜਾਂ ਬਣਾਈਆਂ। ਸੈਮ ਬਿਲਿੰਗਜ਼ 61 ਗੇਂਦਾਂ ਵਿੱਚ 46 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਰਿਹਾ। ਡੇਵਿਡ ਵਿਲੀ ਨੇ ਵੀ 46 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। 82 ਦੌੜਾਂ ਬਣਾਉਣ ਵਾਲੇ ਜੌਨੀ ਬੇਅਰਸਟੋ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।
ਇੰਗਲੈਂਡ ਨੇ ਆਪਣਾ ਪਹਿਲਾ ਵਿਕਟ ਬਿਨਾਂ ਖਾਤਾ ਖੋਲ੍ਹਦੇ ਹੀ ਗਵਾ ਦਿੱਤਾ। ਇਸ ਤੋਂ ਬਾਅਦ ਬੇਅਰਸਟੋ ਨੇ ਪਾਰੀ ਨੂੰ ਸੰਭਾਲਿਆ। ਆਇਰਲੈਂਡ ਵੱਲੋਂ ਜੋਸ਼ ਲਿਟਲ ਨੇ 10 ਓਵਰਾਂ ਵਿੱਚ 60 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜਦੋਂਕਿ ਕਰਟਿਸ ਕੈਂਫਰ ਨੇ 2 ਅਤੇ ਕ੍ਰੇਗ ਯੰਗ ਨੇ ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਕਰਟਿਸ ਕੈਂਪਰ (68) ਨੇ ਇਕ ਵਾਰ ਫਿਰ ਮੁਸ਼ਕਲ ਪਾਰੀ ਵਿੱਚ ਆਇਰਲੈਂਡ ਦੂਜੇ ਵਨਡੇ ਵਿੱਚ ਘੱਟ ਸਕੋਰ ਤੋਂ ਬਚਾ ਲਿਆ। ਆਇਰਲੈਂਡ ਨੂੰ ਇਸ ਸਕੋਰ 'ਤੇ ਪਹੁੰਚਣ ਵਿੱਚ ਕੈਂਪਰ ਦੇ ਇਲਾਵਾ ਉਸਦੇ ਹੇਠਲੇ ਕ੍ਰਮ ਨੇ ਵੀ ਵੱਡਾ ਯੋਗਦਾਨ ਪਾਇਆ।
ਕੈਂਪਰ ਨੇ ਫਿਰ ਐਂਡੀ ਮੈਕਬ੍ਰਾਈਨ ਦੇ ਨਾਲ ਕੈਂਪਰ ਅੱਠਵੀਂ ਵਿਕਟ ਦੇ ਲਈ 56 ਦੌੜਾਂ ਦੀ ਸਾਂਝੇਦਾਰੀ ਕਰਕੇ 200 ਦੇ ਪਾਰ ਪਹੁੰਚਾਇਆ। 207 ਦੇ ਕੁਲ ਸਕੋਰ 'ਤੇ ਹਾਲਾਂਕਿ ਕੈਂਪਰ, ਸਾਕਿਬ ਮਹਿਮੂਦ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਨੇ ਆਪਣੀ ਪਾਰੀ ਵਿੱਚ 87 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਅੱਠ ਚੌਕੇ ਮਾਰੇ ਸੀ।
ਰੀਸੀ ਟੋਪੀਲੀ ਨੇ ਮੈਕਬ੍ਰਾਈਨ ਨੂੰ ਆਊਟ ਕਰਕੇ ਆਇਰਲੈਂਡ ਦੀ ਪਾਰੀ ਦਾ ਅੰਤ ਕੀਤਾ। ਉਨ੍ਹਾਂ ਨੇ 24 ਗੇਂਦਾਂ ਵਿੱਚ 2 ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਕਰੈਗ ਯੰਗ 2 ਦੌੜਾਂ ਬਣਾ ਕੇ ਨਾਬਾਦ ਪਰਤਿਆ।
ਇੰਗਲੈਂਡ ਦੇ ਲਈ ਆਦਿਲ ਰਾਸ਼ਿਦ ਨੇ 3 ਵਿਕਟਾਂ ਲਈਆਂ। ਡੇਵਿਡ ਵਿਲੀ ਅਤੇ ਸਾਕਿਬ ਮਹਿਮੂਦ ਨੇ 2-2 ਵਿਕਟਾਂ ਲਈਆਂ। ਟੋਪਲੇ ਅਤੇ ਜੇਮਜ਼ ਵਿਨਸ ਨੇ ਇਕ-ਇਕ ਵਿਕਟ ਮਿਲੀ।