ਨਵੀਂ ਦਿੱਲੀ: ਵਿਰਾਟ ਕੋਹਲੀ ਨੂੰ ਵਧੀਆ ਕ੍ਰਿਕੇਟਰ ਮੰਨਿਆ ਜਾਂਦਾ ਹੈ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂਅ ਦੁਨੀਆ ਦੇ ਮਹਾਨ ਕ੍ਰਿਕੇਟਰਾਂ ਵਿੱਚ ਸ਼ਾਮਲ ਹੈ। ਪਰ ਐਮਐਸ ਧੋਨੀ ਨੂੰ ਸਰਬੋਤਮ ਫਿਨਿਸ਼ਰ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।
ਦੁਨੀਆ ਦੇ ਬੇਹਤਰੀਨ ਫਿਨਿਸ਼ਰ ਵਿੱਚ ਉਨ੍ਹਾਂ ਦਾ ਨਾਂਅ ਆਉਂਦਾ ਹੈ। ਕਈ ਲੋਕ ਧੋਨੀ ਨੂੰ ਕ੍ਰਿਕੇਟ ਇਤਿਹਾਸ ਦਾ ਸਭ ਤੋਂ ਬੇਹਤਰੀਨ ਫਿਨਿਸ਼ਰ ਮੰਨਦੇ ਹਨ। ਭਾਰਤ ਨੂੰ ਵਿਸ਼ਵ ਚੈਪੀਅਨ ਬਣਾਉਣ ਵਾਲੇ ਧੋਨੀ ਬਾਰੇ ਸਾਬਕਾ ਭਾਰਤੀ ਓਪਨਰ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਉਹ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਤਾਂ ਰਿਕਾਰਡ ਤੋੜ ਦਿੰਦੇ।
ਹੋਰ ਪੜ੍ਹੋ: ਸਟਿਵ ਸਮਿਥ ਨੇ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਭਾਰਤੀ ਖਿਡਾਰੀ ਦਾ ਦੱਸਿਆ ਨਾਂਅ
ਇਸ ਦੇ ਨਾਲ ਹੀ ਗੌਤਮ ਗੰਭੀਰ ਨੇ ਕਿਹਾ, "ਸ਼ਾਇਦ ਵਿਸ਼ਵ ਕ੍ਰਿਕਟ ਨੇ ਇੱਕ ਚੀਜ਼ ਮਿਸ ਕਰ ਦਿੱਤੀ ਹੈ ਕਿ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੇ ਐਮਐਸ ਧੋਨੀ ਨੇ ਤੀਸਰੇ ਨੰਬਰ ਵਾਲੀ ਬੱਲੇਬਾਜ਼ੀ ਨਹੀਂ ਕੀਤੀ। ਜੇ ਧੋਨੀ ਨੇ ਭਾਰਤ ਦੀ ਕਪਤਾਨੀ ਨਾ ਕੀਤੀ ਹੁੰਦੀ ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕੀਤੀ ਹੁੰਦੀ, ਤਾਂ ਵਿਸ਼ਵ ਕ੍ਰਿਕੇਟ ਨੇ ਇੱਕ ਬਿਲਕੁਲ ਵੱਖਰਾ ਖਿਡਾਰੀ ਦੇਖਣਾ ਸੀ। ਸ਼ਾਇਦ ਉਹ ਕਈ ਹੋਰ ਦੌੜਾਂ ਬਣਾ ਸਕਦੇ ਤੇ ਕਈ ਹੋਰ ਰਿਕਾਰਡ ਤੋੜ ਸਕਦੇ ਸੀ। ਸ਼ਾਇਦ ਇਹ ਸਭ ਤੋਂ ਜ਼ਿਆਦਾ ਦਿਲਚਸਪ ਹੁੰਦਾ ਜੇ ਉਹ ਭਾਰਤ ਦੀ ਕਪਤਾਨੀ ਨਹੀਂ ਕਰਦੇ ਤੇ ਤੀਜੇ ਨੰਬਰ ਦੀ ਬੱਲੇਬਾਜ਼ੀ ਕਰਦੇ।"