ਸਿਡਨੀ: ਆਸਟਰੇਲੀਆ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਦੀ ਤਾਰੀਫ ਕੀਤੀ ਹੈ। ਲੈਂਗਰ ਨੇ ਕਿਹਾ ਕਿ ਧੋਨੀ ਫਿਨਿਸ਼ ਕਰਨ ਦੇ ਮਾਸਟਰ ਹਨ। ਇਹ ਗੱਲ ਉਨ੍ਹਾਂ ਨੇ ਉਦੋਂ ਆਖੀ ਜਦੋਂ ਉਹ ਆਪਣੀ ਟੀਮ ਦੇ ਪ੍ਰਦਰਸ਼ਨ ਬਾਰੇ ਗੱਲ ਕਰ ਰਹੇ ਸਨ।
ਉਨ੍ਹਾਂ ਧੋਨੀ ਦੀ ਤਰੀਫ ਕਰਦੇ ਹੋਏ ਕਿਹਾ ਅੱਜ ਸਾਡੀ ਟੀਮ ਨੂੰ ਸੀਮਤ ਓਵਰ ਕ੍ਰਿਕਟ ਵਿੱਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਵਰਗੇ ਫਿਨਿਸ਼ਰ ਦੀ ਭਾਲ ਹੈ, ਜੋ ਮੈਚ ਫਿਨਿਸ਼ ਕਰਨ 'ਚ ਮਾਸਟਰ ਹੋਵੇ।
ਆਸਟਰੇਲੀਆ ਨੂੰ ਹਾਲ ਹੀ ਵਿੱਚ ਦੱਖਣ ਅਫਰੀਕਾ ਦੇ ਹੱਥੋਂ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਹੈ। ਆਸਟਰੇਲੀਆ ਟੀਮ ਹੁਣ ਨਿਊਜੀਲੈਂਡ ਨਾਲ ਆਪਣੀ ਅਗਲੀ ਇੱਕ ਦਿਨਾਂ ਲੜੀ ਖੇਡੇ ਗਈ।
ਇਹ ਵੀ ਪੜ੍ਹੋ: ਧਰਮਸ਼ਾਲਾ: ਦੱਖਣੀ ਅਫਰੀਕਾ ਨਾਲ ਭਿੜਨ ਲਈ ਭਾਰਤੀ ਟੀਮ ਤਿਆਰ
ਧੋਨੀ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਕੋਈ ਮੈਂਚ ਨਹੀਂ ਖੇਡਿਆ। ਇਸ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਵਿੱਚ ਥਾਂ ਬਣਾਉਣ ਲਈ ਧੋਨੀ ਨੂੰ ਆਈਪੀਐੱਲ ਵਿੱਚ ਬੇਹਤਰ ਪ੍ਰਦਰਸ਼ਨ ਕਰਨਾ ਹੋਵੇਗਾ।