ETV Bharat / sports

ਖੇਤਾਂ 'ਚ ਟਰੈਕਟਰ ਚਲਾਉਂਦੇ ਧੋਨੀ ਦੀ ਵਾਇਰਲ ਹੋਈ ਵੀਡੀਓ - tractor in the fields

ਐਮਐਸ ਧੋਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਟਰੈਕਟਰ ਚਲਾ ਜੈਵਿਕ ਖੇਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਧੋਨੀ ਆਪਣੀ ਨਵੀਂ ਲੁੱਕ 'ਚ ਨਜ਼ਰ ਆ ਰਹੇ ਹਨ।

Dhoni driving a tractor in the fields
ਖੇਤਾਂ 'ਚ ਟਰੈਕਟਰ ਚਲਾਉਂਦੇ ਧੋਨੀ ਦੀ ਵਾਇਰਲ ਹੋਈ ਵੀਡੀਓ
author img

By

Published : Jun 29, 2020, 12:19 AM IST

ਨਵੀਂ ਦਿੱਲੀ: ਭਾਰਤ ਨੂੰ 2 ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕਪਤਾਨ ਐਮਐਸ ਧੋਨੀ ਕ੍ਰਿਕਟ ਤੋਂ ਦੂਰ ਖੇਤੀ ਕਰ ਰਹੇ ਹਨ। ਇਸ ਮਹੀਨੇ ਉਨ੍ਹਾਂ ਨੇ 8 ਲੱਖ ਰੁਪਏ ਦਾ ਟ੍ਰੈਕਟਰ ਖਰੀਦਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਖੇਤਾਂ ਵਿੱਚ ਟਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਪਿਛਲੇ ਸਾਲ ਇੰਗਲੈਂਡ 'ਚ ਹੋਏ ਵਿਸ਼ਵ ਕੱਪ ਤੋਂ ਬਾਅਦ ਧੋਨੀ ਕ੍ਰਿਕਟ ਤੋਂ ਦੂਰ ਹੋ ਗਏ ਤੇ ਇਸ ਸਾਲ ਉਨ੍ਹਾਂ ਦੇ ਕਰੀਅਰ ਦਾ ਆਖਰੀ ਸਾਲ ਮੰਨਿਆ ਜਾ ਰਿਹਾ ਹੈ, ਜਿੱਥੇ ਪ੍ਰਸ਼ੰਸਕ ਧੋਨੀ ਦੀ ਮੈਦਾਨ 'ਤੇ ਵਾਪਸੀ ਦੀ ਉਡੀਕ ਕਰ ਰਹੇ ਹਨ, ਉੱਥੇ ਧੋਨੀ ਦਾ ਧਿਆਨ ਖੇਤੀ ਪੈਦਾਵਾਰ 'ਤੇ ਹੈ।

ਇਸ ਸਾਲ ਆਈਪੀਐਲ ਰਾਹੀ ਉਨ੍ਹਾਂ ਦੀ ਮੈਦਾਨ 'ਤੇ ਵਾਪਸੀ ਵੀ ਤੈਅ ਹੋਈ ਸੀ। ਧੋਨੀ ਨੇ ਅਭਿਆਸ ਵੀ ਸ਼ੁਰੂ ਕਰ ਦਿੱਤਾ ਸੀ। ਪਰ ਕੋਰੋਨਾ ਕਾਰਨ ਆਈਪੀਐਲ ਮੁਲਤਵੀ ਕਰ ਦਿੱਤੀ ਗਈ। ਸਾਬਕਾ ਕਪਤਾਨ ਧੋਨੀ ਲੌਕਡਾਊਨ 'ਚ ਆਪਣੇ ਫਾਰਮ ਹਾਊਸ ਵਿਚ ਸਮਾਂ ਬਿਤਾ ਰਹੇ ਹਨ।

ਇਸ ਸਮੇਂ ਦੌਰਾਨ ਉਨ੍ਹਾਂ ਨੇ 8 ਲੱਖ ਦਾ ਇੱਕ ਟਰੈਕਟਰ ਵੀ ਖਰੀਦਿਆ। ਇਕ ਰਿਪੋਰਟ ਦੇ ਅਨੁਸਾਰ ਧੋਨੀ ਜੈਵਿਕ ਖੇਤੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਧੋਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੇ ਹੱਥਾਂ ਵਿਚ ਬੀਜ ਲੈ ਕੇ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ, ਉਹ ਖੇਤ ਵਿੱਚ ਇੱਕ ਟਰੈਕਟਰ ਚਲਾਉਂਦੇ ਵੀ ਦਿਖਾਈ ਦਿੱਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.