ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਟਵਿਟ ਵਾਰਨਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦਰਮਿਆਨ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਸ ਸਾਲ ਅਕਤੂਬਰ-ਨਵੰਬਰ ਵਿੱਚ ਟੀ-20 ਵਿਸ਼ਵ ਕੱਪ ਹੋਣਾ ਉਨ੍ਹਾਂ ਦੇ ਦੇਸ਼ ਵਿੱਚ ਕਾਫ਼ੀ ਮੁਸ਼ਕਿਲ ਹੈ।
ਇਸ ਵਿਸ਼ਵੀ ਮਹਾਂਮਾਰੀ ਦੇ ਕਾਰਨ ਦੁਨੀਆ ਭਰ ਵਿੱਚ ਕ੍ਰਿਕਟ ਨਾਲ ਜੁੜੀਆਂ ਗਤੀਵਿਧਿਆਂ ਠੱਪ ਪਈਆਂ ਹਨ ਅਤੇ ਟੀ-20 ਵਿਸ਼ਵ ਕੱਪ ਦੇ ਪ੍ਰਬੰਧਨ ਉੱਤੇ ਗੰਭੀਰ ਦੁੱਖ ਹੈ।
ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਰੋਹਿਤ ਸ਼ਰਮਾ ਦੇ ਨਾਲ ਇੰਸਟਾਗ੍ਰਾਮ ਚੈਟ ਵਿੱਚ ਕਿਹਾ ਕਿ ਜਿਵੇਂ ਦੇ ਹਾਲਾਤ ਹਨ, ਉਸ ਨਾਲ ਆਈਸੀਸੀ ਵਿਸ਼ਵ ਕੱਪ (ਟੀ-20) ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਹਰ ਕਿਸੇ (16 ਟੀਮਾਂ) ਨੂੰ ਇਕੱਠੇ ਕਰਨਾ ਕਾਫ਼ੀ ਮੁਸ਼ਕਿਲ ਹੋਵੇਗਾ।
ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਹਾਲਾਂਕਿ ਇਸ ਉੱਤੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਹੈ। ਇਸ ਗੱਲਾਬਤ ਦੌਰਾਨ ਰੋਹਿਤ ਨੇ ਕਿਹਾ ਕਿ ਇਸ ਵਿਸ਼ਵ ਕੱਪ ਤੋਂ ਬਾਅਦ ਭਾਰਤ ਦਾ ਆਸਟ੍ਰੇਲੀਆ ਦੌਰਾ ਹੈ, ਜੋ ਅੰਤਰ-ਰਾਸ਼ਟਰੀ ਕੈਲੰਡਰ ਸ਼ੁਰੂ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ।
ਸੀਮਿਤ ਓਵਰਾਂ ਦੇ ਭਾਰਤੀ ਉਪ-ਕਪਤਾਨ ਨੇ ਕਿਹਾ ਕਿ ਮੈਨੂੰ ਆਸਟ੍ਰੇਲੀਆ ਵਿਰੁੱਧ ਖੇਡਣਾ ਪਸੰਦ ਹੈ। ਪਿਛਲੀ ਵਾਰ ਜਦ ਅਸੀਂ ਜਿੱਤੇ ਸੀ ਤਾਂ ਉਹ ਬਿਹਤਰੀਨ ਪਲ ਸੀ। ਸਾਨੂੰ ਤੁਹਾਡੀ ਕਮੀ (ਵਾਰਨਰ ਅਤੇ ਸਮਿਥ) ਮਹਿਸੂਸ ਹੋ ਰਹੀ ਸੀ।
ਉਨ੍ਹਾਂ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਮੈਨੂੰ ਅਗਲੇ ਦੌਰੇ ਦਾ ਇੰਤਜ਼ਾਰ ਹੈ। ਉਮੀਦ ਹੈ ਕਿ ਦੋਵੇਂ ਬੋਰਡ ਲੜੀ ਕਰਵਾਉਣ ਦਾ ਕੋਈ ਤਰੀਕਾ ਲੱਭ ਲੈਣਗੇ। ਦੁਨੀਆਂ ਦੇ ਲਈ ਇਹ ਕ੍ਰਿਕਟ ਨੂੰ ਫ਼ਿਰ ਤੋਂ ਸ਼ੁਰੂ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ।