ETV Bharat / sports

CWC 2019 : ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਜਿਉਂਦਾ ਰੱਖਣ ਦੇ ਇਰਾਦੇ ਨਾਲ ਉਤਰੇਗੀ ਸ਼੍ਰੀਲੰਕਾ - Sri lanka

ਵਿਸ਼ਵ ਕੱਪ ਵਿੱਚ ਅੱਜ ਸ਼੍ਰੀਲੰਕਾ ਦੀ ਟੀਮ ਦਾ ਮੁਕਾਬਲਾ ਵੈਸਟ ਇੰਡੀਜ਼ ਨਾਲ ਹੋਵੇਗਾ। ਵੈਸਟ ਇੰਡੀਜ਼ ਦੀ ਟੀਮ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ।

ਸ਼੍ਰੀਲੰਕਾ ਬਨਾਮ ਵੈਸਟ ਇੰਡੀਜ਼।
author img

By

Published : Jul 1, 2019, 1:51 PM IST

ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਣ ਲਈ ਸ਼੍ਰੀਲੰਕਾ ਦੀ ਟੀਮ ਵੈਸਟ ਇੰਡੀਜ਼ ਵਿਰੁੱਧ ਮੈਦਾਨ 'ਤੇ ਉਤਰੇਗੀ। ਸ਼੍ਰੀਲੰਕਾ ਨੂੰ ਵਿਸ਼ਵ ਕੱਪ ਦੀ ਮੁੱਖ ਦਾਅਵੇਦਾਰ ਮੇਜ਼ਬਾਨ ਇੰਗਲੈਂਡ 'ਤੇ ਮਿਲੀ 20 ਦੌੜਾਂ ਦੀ ਜਿੱਤ ਨਾਲ ਕਾਫ਼ੀ ਆਤਮ ਵਿਸ਼ਵਾਸ ਮਿਲਿਆ ਸੀ, ਪਰ ਅਗਲੇ ਮੈਚ ਵਿੱਚ ਉਸ ਨੂੰ ਦੱਖਣੀ ਅਫ਼ਰੀਕਾ ਦੇ ਹੱਥੋਂ 9 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਲ 1996 ਦੀ ਚੈਂਪੀਅਨ ਸ਼੍ਰੀਲੰਕਾ ਟੀਮ ਟੂਰਨਾਮੈਂਟ ਵਿੱਚ ਹੁਣ ਤੱਕ 7 ਮੈਚਾਂ ਵਿੱਚ 6 ਅੰਕਾਂ ਦੇ ਨਾਲ 7ਵੇਂ ਨੰਬਰ 'ਤੇ ਹੈ। ਕਪਤਾਨ ਦਿਮੁਥ ਕਰੁਨਾਰਤਨੇ ਦੀ ਟੀਮ ਦੇ ਹਾਲੇ ਦੋ ਮੁਕਾਬਲੇ ਬਚੇ ਹਨ। ਇਸ ਤੋਂ ਇਲਾਵਾ ਉਸ ਨੂੰ ਇੰਗਲੈਂਡ ਅਤੇ ਪਾਕਿਸਤਾਨ ਦੇ ਮੈਚਾਂ ਦੇ ਨਤੀਜੇ ਤੇ ਨਿਰਭਰ ਰਹਿਣਾ ਪਵੇਗਾ।

ਦੂਸਰੇ ਪਾਸੇ ਸਾਲ 1975 ਅਤੇ 1979 ਦੀ ਚੈਂਪੀਅਨ ਵੈਸਟ ਇੰਡੀਜ਼ ਦੀ ਟੀਮ ਨੇ ਟੂਰਨਾਮੈਂਟ ਵਿੱਚ 7 ਮੈਚਾਂ ਹੁਣ ਤੱਕ ਕੇਵਲ ਇੱਕ ਮੈਚ ਜਿੱਤਿਆ ਹੈ ਅਤੇ ਉਹ 3 ਅੰਕਾਂ ਦੇ ਨਾਲ 9ਵੇਂ ਸਥਾਨ ਤੇ ਹੈ।

ਇੱਜ਼ਤ ਬਚਾਉਣਾ ਚਾਹੇਗਾ ਵੈਸਟ ਇੰਡੀਜ਼

ਵੈਸਟ ਇੰਡੀਜ਼ ਦੀ ਟੀਮ ਟੂਰਨਾਮੈਂਟ ਦੇ ਸੈਮੀਫ਼ਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ, ਹਾਲਾਂਕਿ ਕੈਰੇਬਿਆਈ ਟੀਮ ਇਹ ਜਰੂਰ ਚਾਹੇਗੀ ਕਿ ਉਹ ਇਸ ਮੈਚ ਨੂੰ ਜਿੱਤ ਕੇ ਸ਼੍ਰੀਲੰਕਾ ਦੀ ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਤੋੜੇਗੀ।

ਦੋਵੇਂ ਟੀਮਾਂ ਨੂੰ ਆਪਣੇ ਪਿਛਲੇ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੀਲੰਕਾ ਨੂੰ ਜਿਥੇ ਦੱਖਣੀ ਅਫ਼ਰੀਕਾ ਨੇ ਮਾਤ ਦਿੱਤੀ ਸੀ ਤਾਂ ਉਥੇ ਹੀ ਵੈਸਟ ਇੰਡੀਜ਼ ਨੂੰ ਭਾਰਤ ਹੱਥੋਂ 125 ਦੌੜਾਂ ਨਾਲ ਸਖ਼ਤ ਹਾਰ ਮਿਲੀ ਸੀ।

ਦੋਵੇਂ ਟੀਮਾਂ ਹੁਣ ਤੱਕ 56 ਵਾਰ ਇੱਕ ਦਿਨਾਂ ਮੈਚਾਂ ਵਿੱਚ ਇੱਕ-ਦੂਸਰੇ ਨਾਲ ਭਿੜੀਆਂ ਹਨ, ਜਿਸ ਵਿੱਚ 28 ਵਾਰ ਵੈਸਟ ਇੰਡੀਜ਼ ਨੇ ਜਿੱਤ ਦਰਜ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.