ਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਪਣੀ 2 ਸਾਲ ਦੀ ਤਨਖ਼ਾਹ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ ਦੇਣ ਦਾ ਐਲਾਨ ਕੀਤਾ ਹੈ। ਪੂਰਬੀ ਦਿੱਲੀ ਤੋਂ ਸਾਂਸਦ ਗੰਭੀਰ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਹ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅੱਗੇ ਆ ਕੇ ਖੁੱਲ੍ਹੇ ਦਿਲ ਨਾਲ ਦਾਨ ਦੇਣ ਦੀ ਅਪੀਲ ਕੀਤੀ।
-
People ask what can their country do for them. The real question is what can you do for your country?
— Gautam Gambhir (@GautamGambhir) April 2, 2020 " class="align-text-top noRightClick twitterSection" data="
I am donating my 2 year's salary to #PMCaresFund. You should come forward too! @narendramodi @JPNadda @BJP4Delhi #IndiaFightsCorona
">People ask what can their country do for them. The real question is what can you do for your country?
— Gautam Gambhir (@GautamGambhir) April 2, 2020
I am donating my 2 year's salary to #PMCaresFund. You should come forward too! @narendramodi @JPNadda @BJP4Delhi #IndiaFightsCoronaPeople ask what can their country do for them. The real question is what can you do for your country?
— Gautam Gambhir (@GautamGambhir) April 2, 2020
I am donating my 2 year's salary to #PMCaresFund. You should come forward too! @narendramodi @JPNadda @BJP4Delhi #IndiaFightsCorona
ਇਸ ਦੇ ਨਾਲ ਹੀ ਗੰਭੀਰ ਨੇ ਕਿਹਾ ਕਿ ਲੋਕ ਪੁੱਛਦੇ ਹਨ ਕਿ ਉਨ੍ਹਾਂ ਦਾ ਦੇਸ਼ ਉਨ੍ਹਾਂ ਲਈ ਕੀ ਕਰ ਸਕਦਾ ਹੈ, ਪਰ ਅਸਲ ਸਵਾਲ ਇਹ ਹੈ ਕਿ ਤੁਸੀਂ ਆਪਣੇ ਦੇਸ਼ ਲਈ ਕੀ ਕਰ ਸਕਦੇ ਹੋਂ। ਆਪਣੀ 2 ਸਾਲਾਂ ਦੀ ਤਨਖ਼ਾਹ ਪੀਐਮ ਕੇਅਰ ਫੰਡ ਵਿੱਚ ਦੇਣ ਦੇ ਐਲਾਨ ਨਾਲ ਉਨ੍ਹਾਂ ਨੇ ਲੋਕਾਂ ਨੂੰ ਵੀ ਵਧ-ਚੜ੍ਹ ਕੇ ਦਾਨ ਦੇਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਕੋਵਿਡ-19: ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ ਹੋਇਆ ਵਿੰਬਲਡਨ
ਦੱਸ ਦਈਏ ਕਿ ਗੰਭੀਰ ਨੇ ਇਸ ਤੋਂ ਪਹਿਲਾਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦਾ ਐਲਾਨ ਕੀਤਾ ਸੀ ਅਤੇ ਆਪਣੇ ਸੰਸਦੀ ਫੰਡ 'ਚੋਂ 1 ਕਰੋੜ ਰੁਪਏ ਜਾਰੀ ਕੀਤੇ ਸਨ। ਇਸ ਦਾ ਵੀ ਜ਼ਿਕਰ ਕਰ ਦਈਏ ਕਿ ਕਈ ਅਦਾਕਾਰਾਂ ਅਤੇ ਰਾਜਨੇਤਾਵਾਂ ਦਾ ਦਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਕਸ਼ੇ ਕੁਮਾਰ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ ਆਦਿ ਨੇ ਵੀ ਪੀਐਮ ਕੇਅਰ ਫੰਡ ਵਿੱਚ ਦਾਨ ਕੀਤਾ ਹੈ।