ਆਕਲੈਂਡ: ਕੇਰੀ ਅੰਡਰਸਨ ਨੇ ਨਿਊਜ਼ੀਲੈਂਡ ਨਾਲ ਕੌਮਾਂਤਰੀ ਕ੍ਰਿਕਟ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਹੁਣ ਉਹ ਅਮਰੀਕਾ ਲਈ ਕੌਮਾਂਤਰੀ ਕ੍ਰਿਕਟ ਖੇਡਣਗੇ।
29 ਸਾਲਾ ਐਂਡਰਸਨ ਦਾ ਵਨਡੇ ਕ੍ਰਿਕਟ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਉਹ ਅਮਰੀਕਾ ਵਿੱਚ ਮੇਜਰ ਲੀਗ ਟੀ -20 ਕ੍ਰਿਕਟ ਨਾਲ ਸ਼ੁਰੂਆਤ ਕਰੇਗਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨਗੇ।
ਐਂਡਰਸਨ ਦੀ ਮੰਗੇਤਰ ਯੂਨਾਈਟਿਡ ਸਟੇਟ ਤੋਂ ਹੈ ਅਤੇ ਉਸਦਾ ਨਾਮ ਮੈਰੀ ਸ਼ਾਮਬਰਗਰ ਹੈ ਅਤੇ ਉਸਨੇ ਵਧੇਰਾ ਸਮਾਂ ਟੈਕਸਸ ਵਿੱਚ ਕੋਵਿਡ -19 ਮਹਾਂਮਾਰੀ ਦੌਰਾਨ ਬਿਤਾਇਆ ਜਿੱਥੇ ਉਸ ਦੀ ਮੰਗੇਤਰ ਰਹਿੰਦੀ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਮਰੀਕਾ ਦਾ ਇਰਾਦਾ ਵਨਡੇ ਟੀਮ ਦਾ ਦਰਜਾ ਪ੍ਰਾਪਤ ਕਰਨਾ ਹੈ ਅਤੇ ਇਸ ਲਈ ਉਹ ਅੰਤਰਰਾਸ਼ਟਰੀ ਪੱਧਰ 'ਤੇ ਸਰਗਰਮ ਕ੍ਰਿਕਟਰਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪਾਕਿਸਤਾਨ ਦੇ ਟੈਸਟ ਕ੍ਰਿਕਟਰ ਸਮੀ ਅਸਲਮ ਅਤੇ ਇੰਗਲੈਂਡ ਦੀ ਵਿਸ਼ਵ ਜੇਤੂ ਟੀਮ ਦੇ ਕਪਤਾਨ ਲੀਯਾਮ ਪਲੰਕਟ ਵੀ ਯੂਐਸ ਦੇ ਰਡਾਰ 'ਤੇ ਹਨ। ਦੱਖਣੀ ਅਫਰੀਕਾ ਦੇ ਰਸਟੀ ਥੇਰੋਨ ਅਤੇ ਡੈਨ ਪਿਏਡਟ ਨੇ ਪਹਿਲਾਂ ਹੀ ਅਮਰੀਕਾ ਨਾਲ ਖੇਡਣ ਦਾ ਫੈਸਲਾ ਲਿਆ ਹੈ।
ਮੇਜਰ ਲੀਗ ਟੀ -20 ਕ੍ਰਿਕਟ ਨੂੰ ਮੰਗਲਵਾਰ ਨੂੰ ਇੱਕ ਵੱਡੀ ਰਾਹਤ ਮਿਲੀ ਜਦੋਂ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕਾਂ ਨੇ ਇਸ ਲੀਗ ਵਿੱਚ ਨਿਵੇਸ਼ ਦਾ ਐਲਾਨ ਕੀਤਾ। ਇਹ ਲੀਗ 2022 ਤੋਂ ਸ਼ੁਰੂ ਹੋ ਸਕਦੀ ਹੈ।