ਹੈਦਰਾਬਾਦ: ਚੇਨਈ ’ਚ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ਟੀਮ ਇੰਡੀਆ ਨੇ 317 ਦੌਰਾਂ ਦੇ ਵੱਡੇ ਫ਼ਰਕ ਨਾਲ ਜਿੱਤ ਕੇ ਆਪਣੇ ਨਾਮ ਕੀਤਾ। ਮੈਚ ’ਚ ਮਹਿਮਾਨ ਟੀਮ ਇੰਗਲੈਂਡ ਸਾਹਮਣੇ 482 ਦੌੜਾਂ ਦਾ ਵਿਸ਼ਾਲ ਟੀਚਾ ਸੀ, ਪਰ ਪੂਰੀ ਟੀਮ ਸਿਰਫ਼ 164 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ ਹਾਰ ਗਈ। ਮੈਚ ’ਚ ਮਿਲੀ ਜਿੱਤ ਨਾਲ ਹੀ ਵਿਰਾਟ ਐਂਡ ਕੰਪਨੀ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ’ਚ ਸ਼ਾਨਦਾਰ ਵਾਪਸੀ ਕਰ ਲਈ ਹੈ। ਸੀਰੀਜ਼ ਹੁਣ 1-1 ਦੀ ਬਰਾਬਰੀ ’ਤੇ ਆ ਗਈ ਹੈ।
ਭਾਰਤ ਵੱਲੋਂ ਅਕਸ਼ਰ ਪਟੇਲ ਨੇ ਸਭ ਤੋਂ ਜ਼ਿਆਦਾ ਪੰਜ ਖਿਡਾਰੀਆਂ ਨੂੰ ਆਊਟ ਕੀਤਾ, ਜਦਕਿ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਦੋ ਸਫ਼ਲਤਾਵਾਂ ਕੁਲਦੀਪ ਯਾਦਵ ਦੇ ਖ਼ਾਤੇ ’ਚ ਵੀ ਆਈਆਂ। ਟਾਰਗੇਟ ਦੇ ਪਿੱਛਾ ਕਰਦਿਆਂ ਇੰਗਲੈਂਡ ਦਾ ਕੋਈ ਵੀ ਖਿਡਾਰੀ ਵਿਕੇਟ ’ਤੇ ਖੜ੍ਹੇ ਰਹਿਣ ਦਾ ਹੌਂਸਲਾ ਨਹੀਂ ਦਿਖਾ ਸਕਿਆ। ਇੰਗਲੈਂਡ ਦੀ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਮੋਇਨ ਅਲੀ ਨੇ ਬਣਾਈਆਂ। ਅਲੀ ਨੇ ਸਿਰਫ਼ 18 ਗੇਂਦਾ ਤਾ ਸਾਹਮਣਾ ਕਰਦਿਆਂ 43 ਦੋੜਾਂ ਦੀ ਦਮਦਾਰ ਪਾਰੀ ਖੇਡੀ। ਉਥੇ ਜੀ ਜੋ ਰੂਟ ਨੇ 33 ਦੌੜਾਂ ਦੀ ਪਾਰੀ ਖੇਡੀ।
-
That winning feeling! 👌👌
— BCCI (@BCCI) February 16, 2021 " class="align-text-top noRightClick twitterSection" data="
Smiles all round as #TeamIndia beat England in the second @Paytm #INDvENG Test at Chepauk to level the series 1-1. 👏👏
Scorecard 👉 https://t.co/Hr7Zk2kjNC pic.twitter.com/VS4rituuiQ
">That winning feeling! 👌👌
— BCCI (@BCCI) February 16, 2021
Smiles all round as #TeamIndia beat England in the second @Paytm #INDvENG Test at Chepauk to level the series 1-1. 👏👏
Scorecard 👉 https://t.co/Hr7Zk2kjNC pic.twitter.com/VS4rituuiQThat winning feeling! 👌👌
— BCCI (@BCCI) February 16, 2021
Smiles all round as #TeamIndia beat England in the second @Paytm #INDvENG Test at Chepauk to level the series 1-1. 👏👏
Scorecard 👉 https://t.co/Hr7Zk2kjNC pic.twitter.com/VS4rituuiQ
ਇਸ ਤੋਂ ਪਹਿਲਾਂ ਅੱਜ ਚੋਥੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਸਾਹਮਣੇ ਦੋ ਦਿਨ ਲਗਾਤਾਰ ਬਲੇਬਾਜੀ ਕਰਨ ਦੀ ਚੁਣੌਤੀ ਸੀ, ਜਦਕਿ ਭਾਰਤ ਨੂੰ ਜਿੱਤ ਲਈ ਸੱਤ ਵਿਕਟਾਂ ਚਾਹੀਦੀਆਂ ਸਨ। ਸਵੇਰ ਦੇ ਸ਼ੈਸ਼ਨ ਦੀ ਖੇਡ ਦੌਰਾਨ ਹੀ ਭਾਰਤੀ ਗੇਂਦਬਾਜਾਂ ਨੇ ਮਹਿਮਾਨ ਟੀਮ ਦੇ ਚਾਰ ਖਿਡਾਰੀ ਆਊਟ ਕਰ ਦਿੱਤੇ ਅਤੇ ਟੀਮ ਲਈ ਮੈਚ ਬਚਾਉਣ ਦੀ ਸਾਰੇ ਦਰਵਾਜੇ ਬੰਦ ਕਰ ਦਿੱਤੇ।
ਭਾਰਤ ਦੇ 89 ਸਾਲਾਂ ਦੇ ਟੈਸਟ ਇਤਿਹਾਸ ’ਚ ਅਨੋਖਾਂ ਰਿਕਾਰਡ ਬਨਾਉਣ ਵਾਲੇ ਪਹਿਲੇ ਖਿਡਾਰੀ ਬਣੇ ਸਿਰਾਜ
ਭਾਰਤ ਲਈ ਆਪਣਾ ਡੈਬਯੂ ਕਰ ਰਹੇ ਅਕਸ਼ਰ ਪਟੇਲ ਨੇ 60 ਦੌੜਾਂ ਦੇ ਕੇ ਪੰਜ ਖਿਡਾਰੀਆਂ ਨੂੰ ਆਊਟ ਕਰਨ ਮੈਦਾਨ ਤੋਂ ਬਾਹਰ ਦਾ ਰਾਸਤਾ ਦਿਖਾਇਆ। ਉੱਥੇ ਹੀ ਪੂਰੇ ਟੈਸਟ ਮੈਚ ’ਚ ਗੇਂਦ ਅਤੇ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਸ਼ਵਿਨ ਨੂੰ ਪਲੇਅਰ ਆਫ਼ ਦਾ ਮੈਚ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ। ਅਸ਼ਵਿਨ ਨੇ ਪੂਰੇ ਮੈਚ ’ਚ ਅੱਠ ਵਿਕਟਾਂ ਲੈਣ ਦੇ ਨਾਲ-ਨਾਲ 119 ਦੌੜਾਂ ਵੀ ਬਣਾਈਆਂ।
ਇਹ ਵੀ ਪੜ੍ਹੋ: IND Vs ENG: ਦੂਜੇ ਟੈਸਟ ਵਿੱਚ ਬ੍ਰੌਡ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ: ਰੂਟ