ਨਵੀਂ ਦਿੱਲੀ: ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਭਾਰਤੀ ਟੀਮ ਦੇ ਸਾਬਕਾ ਸਟਾਰ ਬੱਲੇਬਾਜ਼ ਦਾ ਅੱਜ 47ਵਾਂ ਜਨਮਦਿਨ ਹੈ। ਸਚਿਨ ਦਾ ਜਨਮ ਮਹਾਰਾਸ਼ਟਰ 'ਚ 24 ਅਪ੍ਰੈਲ 1973 ਨੂੰ ਹੋਇਆ ਸੀ। ਕ੍ਰਿਕਟ ਜਗਤ ਵਿੱਚ ਕਈ ਰਿਕਾਰਡ ਅਤੇ ਕਈ ਵੱਡੇ ਐਵਾਰਡ ਆਪਣੇ ਨਾਂਅ ਕਰ ਚੁੱਕੇ ਸਚਿਨ ਦੁਨੀਆ ਭਰ ਵਿੱਚ ਕ੍ਰਿਕਟ ਦੇ ਰੱਬ ਵਜੋਂ ਜਾਣੇ ਜਾਂਦੇ।
ਸਚਿਨ ਨੇ ਕ੍ਰਿਕਟਰ ਦੇ ਨਾਂਅ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲੱਗਦਾ। ਬੱਲੇਬਾਜ਼ੀ ਦਾ ਸ਼ਾਇਦ ਹੀ ਅਜਿਹਾ ਕੋਈ ਰਿਕਾਰਡ ਹੋਵੇ ਜੋ ਸਚਿਨ ਤੇਂਦੁਲਕਰ ਦੇ ਨਾਂਅ ਦਰਜ ਨਾ ਹੋਵੇ। ਵਨ-ਡੇ ਇੰਟਰਨੈਸ਼ਨਲ ਕ੍ਰਿਕਟ 'ਚ ਸਚਿਨ ਦੇ ਨਾਂਅ 49 ਸੈਂਕੜੇ ਹਨ, ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਲਾਗੇ ਵੀ ਨਹੀਂ ਹੈ। ਵਨ-ਡੇ ਕ੍ਰਿਕਟ 'ਚ ਸਚਿਨ ਦੇ ਨਾਂਅ 96 ਅਰਧ ਸੈਂਕੜੇ ਹਨ ਅਤੇ ਉਨ੍ਹਾਂ ਦਾ ਸ਼ਾਇਦ ਇਹ ਰਿਕਾਰਡ ਸ਼ਾਇਦ ਟੁੱਟ ਵੀ ਨਾ ਸਕੇ।
ਇਸ ਦੇ ਨਾਲ ਹੀ ਵਨ-ਡੇ ਕ੍ਰਿਕਟ 'ਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਕ੍ਰਿਕਟ 'ਚ ਉਨ੍ਹਾਂ ਦੇ ਨਾਂਅ 2016 ਚੌਕੇ ਦਰਜ ਹਨ। ਅੰਤਰਾਸ਼ਟਰੀ ਕ੍ਰਿਕਟ 'ਚ ਤੇਂਦੁਲਕਰ ਦੇ ਨਾਂਅ 'ਤੇ 100 ਸੈਂਕੜੇ ਦਰਜ ਹਨ। ਇਸ ਰਿਕਾਰਡ ਨੂੰ ਤੋੜ ਸਕਣਾ ਫਿਲਹਾਲ ਤਾਂ ਨਾਮੁਮਕਿਨ ਜਿਹਾ ਹੀ ਲੱਗਦਾ ਹੈ। ਸਾਲ 2010 'ਚ ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਸਾਉਥ ਅਫਰੀਕਾ ਖਿਲਾਫ ਵਨ-ਡੇ ਮੈਚ 'ਚ 200 ਦੌੜਾਂ ਦੀ ਇਤਿਹਾਸਿਕ ਪਾਰੀ ਖੇਡੀ ਸੀ।
ਗਵਾਲੀਅਰ 'ਚ ਖੇਡੇ ਗਏ ਇਸ ਮੁਕਾਬਲੇ 'ਚ ਸਚਿਨ ਨੇ 200 ਦੌੜਾਂ ਬਣਾ ਕੇ ਅਜੇਤੂ ਰਹੇ ਸਨ। ਸਚਿਨ ਨੇ ਇਸ ਪਾਰੀ ਦੇ ਨਾਲ ਹੀ ਇਹ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਸੀ। ਇਸ ਪਾਰੀ ਦੀ ਬਦੌਲਤ ਸਚਿਨ ਕਿਸੇ ਵੀ ਵਨਡੇ ਇੰਟਰਨੈਸ਼ਨਲ 'ਚ ਦੋਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਪੁਰਸ਼ ਬੱਲੇਬਾਜ਼ ਬਣੇ ਸਨ।ਸਚਿਨ ਤੇਂਦੁਲਕਰ ਨੇ 200 ਟੈਸਟ ਮੈਚ ਖੇਡੇ ਹਨ। ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੇਂਦੁਲਕਰ ਦੇ ਨਾਂਅ ਹੀ ਹੈ। ਉਨ੍ਹਾਂ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ।
ਟੈਸਟ ਕ੍ਰਿਕਟ ਵਿੱਚ ਵੀ ਇਸ ਰਿਕਾਰਡ ਦੇ ਨੇੜੇ-ਤੇੜੇ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਇਸ ਨੂੰ ਤੋੜ ਸਕੇ। ਇੱਕ ਵਰਲਡ ਕੱਪ ਵਿੱਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਸਚਿਨ ਦਾ ਰਿਕਾਰਡ ਵੀ ਅੱਜ ਤਕ ਕੋਈ ਨਹੀਂ ਤੋੜ ਸਕਿਆ। ਮਾਸਟਰ ਬਲਾਸਟਰ ਨੇ ਇਹ ਰਿਕਾਰਡ 2003 ਵਿਸ਼ਵ ਕੱਪ 'ਚ ਬਣਾਇਆ ਸੀ। ਟੈਸਟ ਕ੍ਰਿਕਟ 'ਚ 119 ਅਰਧ ਸੈਂਕੜਿਆਂ ਦਾ ਰਿਕਾਰਡ ਤੋੜਨ ਦੇ ਕਰੀਬ ਦੁਨੀਆ ਕੋਈ ਵੀ ਬੱਲੇਬਾਜ਼ ਨਹੀਂ ਹੈ।
ਟੈਸਟ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 2058 ਚੌਕੇ ਜੜੇ ਹਨ। ਟੈਸਟ ਕ੍ਰਿਕਟ ਵਿੱਚ ਸੈਂਕੜੇ ਦੀ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਇੱਕਮਾਤਰ ਖਿਡਾਰੀ ਹਨ। ਉਨ੍ਹਾਂ ਨੇ 51 ਟੈਸਟ ਸੈਂਕੜੇ ਜੜੇ ਹਨ। ਇਸ ਲਿਸਟ 'ਚ ਜੈਕਸ ਕੈਲਿਸ ਹਨ ਜਿਨ੍ਹਾਂ ਦੇ ਨਾਮ 'ਤੇ 45 ਸੈਂਕੜੇ ਹਨ।
ਵਨ-ਡੇ ਕ੍ਰਿਕਟ 'ਚ ਇੱਕ ਕੈਲੰਡਰ ਸਾਲ 'ਚ ਸਭ ਤੋਂ ਜ਼ਿਆਦਾ 1894 ਦੌੜਾਂ ਦਾ ਸਚਿਨ ਦਾ ਰਿਕਾਰਡ 17 ਸਾਲਾਂ ਤੋਂ ਨਹੀਂ ਟੁੱਟਿਆ ਹੈ। ਸਚਿਨ ਨੇ 1998 ਵਿੱਚ ਵਨ ਡੇ ਵਿੱਚ 1894 ਦੌੜਾਂ ਬਣਾਈਆਂ ਸਨ। ਸਚਿਨ ਦਾ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਉਣ ਦਾ ਰਿਕਾਰਡ ਤੋੜਨਾ ਵੀ ਫਿਲਹਾਲ ਤਾਂ ਨਾਮੁਮਕਿਨ ਹੀ ਲਗਦਾ ਹੈ।