ਮੁੰਬਈ : ਭਾਰਤੀ ਟੀਮ ਦੇ ਕੋਚ ਦੇ ਅਹੁਦੇ ਲਈ 16 ਅਗਸਤ ਨੂੰ ਮੁੰਬਈ ਵਿਖੇ ਇੰਟਰਵਿਊ ਹੋਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ 6 ਮਸ਼ਹੂਰਾਂ ਨਾਵਾਂ ਨੂੰ ਚੁਣਿਆ ਕੀਤਾ ਹੈ। ਇੰਨ੍ਹਾਂ 6 ਮਸ਼ਹੂਰਾਂ ਨਾਵਾਂ ਵਿੱਚ ਟੀਮ ਇੰਡੀਆ ਦੇ ਮੌਜੂਦਾ ਕੋਚ ਹੈੱਡ ਰਵੀ ਸ਼ਾਸਤਰੀ ਦਾ ਨਾਅ ਵੀ ਸ਼ਾਮਲ ਹੈ।
ਚੋਣ ਕੀਤੇ ਇੰਨ੍ਹਾਂ 6 ਦਿੱਗਜ਼ਾਂ ਦੀ ਇੰਟਰਵਿਊ ਇੱਕ ਹੀ ਦਿਨ ਹੋਵੇਗੀ। ਬੀਸੀਸੀਆਈ ਨੇ ਜਿੰਨ੍ਹਾਂ 6 ਨਾਵਾਂ ਉੱਤੇ ਮੋਹਰ ਲਾਈ ਹੈ ਉਨ੍ਹਾਂ ਵਿੱਚ ਰਵੀ ਸ਼ਾਸਤਰੀ ਤੋਂ ਇਲਾਵਾ ਨਿਊਜ਼ੀਲੈਂਡ ਟੀਮ ਦੇ ਸਾਬਕਾ ਕੋਚ ਮਾਇਨ ਹੇਸਨ, ਆਸਟ੍ਰੇਲੀਆਈ ਟੀਮ ਦੇ ਸਾਬਕਾ ਆਲਰਾਉਂਡਰ ਅਤੇ ਸ਼੍ਰੀਲੰਕਾ ਦੇ ਕੋਚ ਟਾਮ ਮੂਡੀ, ਵੈਸਟ ਇੰਡੀਜ਼ ਦੇ ਸਾਬਕਾ ਆਲਰਾਉਂਡਰ ਫਿੱਲ ਸਮਿਥ, ਭਾਰਤੀ ਟੀਮ ਦੇ ਸਾਬਕਾ ਮੈਨੇਜਰ ਲਾਲ ਚੰਦ ਰਾਜਪੂਤ ਅਤੇ ਸਾਬਕਾ ਭਾਰਤੀ ਫ਼ੀਲਡਿੰਗ ਕੋਚ ਰੋਬਿਨ ਸਿੰਘ ਦਾ ਨਾਂ ਸ਼ਾਮਲ ਹੈ।
ਬੀਸੀਸੀਆਈ ਨੇ ਜਦੋਂ ਮੁੱਖ ਕੋਚ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ ਤਾਂ ਉਨ੍ਹਾਂ ਵਿੱਚੋਂ ਕੁੱਲ 2000 ਅਰਜ਼ੀਆਂ ਆਈਆਂ ਸਨ। ਜਿੰਨ੍ਹਾਂ ਵਿੱਚੋਂ ਸਿਰਫ਼ 6 ਨੂੰ ਹੀ ਚੁਣਿਆ ਗਿਆ ਹੈ।
ਸੀਓਏ ਨੇ ਟੀਮ ਇੰਡੀਆ ਦੇ ਹੈੱਡ ਕੋਚ ਦੀ ਚੋਣ ਲਈ ਕ੍ਰਿਕਟ ਸਲਾਹਕਾਰ ਕਮੇਟੀ ਬਣਾਈ ਹੈ। 3 ਮੈਂਬਰੀ ਇਸ ਕਮੇਟੀ ਦੇ ਪ੍ਰਧਾਨ ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਹਨ। ਕਪਿਲ ਦੇਵ ਤੋਂ ਇਲਾਵਾ ਇੰਨ੍ਹਾਂ ਵਿੱਚ ਅੰਸ਼ੁਮਨ ਗਾਇਕਵਾੜ ਅਤੇ ਸਾਬਕਾ ਮਹਿਲਾ ਕ੍ਰਿਕਟਰ ਸ਼ਾਂਤਾ ਰੰਗਸਵਾਮੀ ਵੀ ਹੈ। ਇਹ ਸਲਾਹਕਾਰ ਕਮੇਟੀ ਹੀ ਕੋਚ ਦੇ ਅਹੁਦੇ ਲਈ ਚੁਣੇ ਖਿਡਾਰੀਆਂ ਦਾ ਇੰਟਰਵਿਊ ਲਵੇਗੀ।