ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ, ਭਾਰਤ ਦਾ 2020-21 ਦਾ ਘਰੇਲੂ ਸੈਸ਼ਨ ਅਗਲੇ ਸਾਲ ਜੂਨ ਤੱਕ ਜਾ ਸਕਦਾ ਹੈ, ਉੱਥੇ ਰਣਜੀ ਟਰਾਫੀ ਦਾ ਆਯੋਜਨ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਆਈਪੀਐਲ ਦੇ ਹੋਣ ਦਾ ਸਮਾਂ ਤੈਅ ਨਹੀਂ ਸੀ ਹੋ ਪਾ ਰਿਹਾ ਉਦੋਂ ਭਾਰਤ ਦੇ ਘਰੇਲੂ ਸੀਜ਼ਨ ਦੇ ਸ਼ੁਰੂਆਤ ਕਰਨ ਦੀ ਗੱਲ ਕੀਤੀ ਜਾ ਰਹੀ ਸੀ। ਹਾਲਾਂਕਿ ਹੁਣ ਆਈਪੀਐਲ ਦੀਆਂ ਤਰੀਕਾਂ ਉੱਤੇ ਮੋਹਰ ਲੱਗਣ ਤੋਂ ਬਾਅਦ ਘਰੇਲੂ ਕ੍ਰਿਕਟ ਦਾ ਮਾਮਲਾ ਵਿੱਚ ਵਚਾਲੇ ਲਟਕਿਆ ਹੋਇਆ ਹੈ।
ਹਾਲਾਂਕਿ, ਆਈਪੀਐਲ ਤੋਂ ਪਰੇ ਘਰੇਲੂ ਕ੍ਰਿਕਟ ਨੂੰ ਲੈ ਕੇ ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਜੇ ਉਹ ਆਈਪੀਐਲ 'ਤੇ ਫੌਕਸ ਕਰ ਰਹੇ ਹਨ, ਨਵੰਬਰ ਤੋਂ ਪਹਿਲਾਂ ਘਰੇਲੂ ਕ੍ਰਿਕਟ ਦੀ ਕੋਈ ਸੰਭਾਵਨਾ ਨਹੀਂ ਹੈ।
ਇੱਕ ਮੀਡੀਆ ਹਾਉਸ ਨਾਲ ਗੱਲਬਾਤ ਦੌਰਾਨ ਇੱਕ ਬੀਸੀਸੀਆਈ ਅਧਿਕਾਰੀ ਨੇ ਕਿਹਾ, ‘ਅਸੀਂ ਜ਼ਿਆਦਾ ਤੋਂ ਜ਼ਿਆਦਾ ਘੇਰਲੂ ਸੈਸ਼ਨ ਆਯੋਜਿਤ ਕਰਨਾ ਚਾਹੁੰਦੇ ਹਾਂ। ਫਿਲਹਾਲ ਇਸ ਨੂੰ ਅਜੇ ਸ਼ੁਰੂ ਕਰ ਪਾਉਣਾ ਅਸੰਭਵ ਹੈ ਤੇ ਆਈਪੀਐਲ ਯੂਏਈ ਵਿੱਚ ਹੋਣ ਜਾ ਰਿਹਾ ਹੈ। ਪਰ ਅਸੀਂ ਇੱਕ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਸਾਲ ਹਰ ਚੀਜ਼ ਨੂੰ ਆਯੋਜਿਤ ਨਹੀਂ ਕਰ ਪਾਉਣਗੇ ਤੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਨਵੰਬਰ ਵਿੱਚ ਜਾ ਕੇ ਹੋ ਪਾਵੇਗੀ।
ਇਹ ਵੀ ਪੜ੍ਹੋ:ਬੀਸੀਸੀਆਈ ਨੇ 20 ਅਗਸਤ ਤੋਂ ਬਾਅਦ ਆਈਪੀਐਲ ਫਰੈਂਚਾਇਜ਼ੀ ਨੂੰ ਯੂਏਈ ਜਾਣ ਦੇ ਦਿੱਤੇ ਨਿਰਦੇਸ਼