ETV Bharat / sports

ਚੀਨੀ ਕੰਪਨੀ VIVO ਨੂੰ IPL ਦਾ ਮੁੱਖ ਸਪਾਂਸਰ ਬਣਾਏ ਰੱਖਣ 'ਤੇ ਆਲੋਚਨਾਵਾਂ 'ਚ ਘਿਰੀ BCCI

ਭਾਰਤ ਦੇ ਚੋਟੀ ਦੇ ਵਪਾਰਕ ਸੰਗਠਨ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਨੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ਨੂੰ ਰੱਦ ਕੀਤਾ ਜਾਵੇ।

ਤਸਵੀਰ
ਤਸਵੀਰ
author img

By

Published : Aug 4, 2020, 5:51 PM IST

ਹੈਦਰਾਬਾਦ: ਇੰਡੀਅਨ ਪ੍ਰੀਮਿਅਰ ਲੀਗ(ਆਈਪੀਐਲ) ਦੀ ਗਵਰਨਿੰਗ ਕਾਊਂਸਲ ਨੇ ਐਤਵਾਰ ਨੂੰ ਐਲਾਨਿਆ ਸੀ ਕਿ ਇਸ ਸਾਲ ਯੂਏਈ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ ਤੇ ਚੀਨੀ ਮੋਬਾਈਲ ਕੰਪਨੀ ਵੀਵੋ ਸਮੇਤ ਸਾਰੀਆਂ ਸਪਾਂਸਰ ਕੰਪਨੀਆਂ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ। ਇਸ ਤੋਂ ਬਾਅਦ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਵਰਨਿੰਗ ਕਾਊਂਸਲ ਨੇ ਐਤਵਾਰ ਨੂੰ ਇੱਕ ਬੈਠਕ ਤੋਂ ਬਾਅਦ ਐਲਾਨ ਕੀਤਾ ਸੀ ਕਿ ਆਈਪੀਐਲ 19 ਸਤੰਬਰ ਤੋਂ ਲੈ ਕੇ 19 ਨਵੰਬਰ ਤੱਕ ਖੇਡਿਆ ਜਾਵੇਗਾ।

ਭਾਰਤ ਦੇ ਮੁੱਖ ਵਪਾਰਕ ਸੰਗਠਨ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਨੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਇਸ ਆਈਪੀਐਲ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।

ਚਿੱਠੀ ਵਿੱਚ ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ, "ਇੱਕ ਪਾਸੇ ਪਿਛਲੇ ਮਹੀਨੇ ਹੀ ਚੀਨੀ ਸਰਹੱਦਾਂ 'ਤੇ ਚੀਨੀ ਹਮਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਦੀ ਦੂਰਦਰਸ਼ੀ ਅਗਵਾਈ ਤੇ ਕੇਂਦਰ ਸਰਕਾਰ ਵਿਰੁੱਧ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਵਿੱਚ ਭਾਰੀ ਵਾਧਾ ਕੀਤਾ ਸੀ ਤੇ ਪ੍ਰਧਾਨ ਮੰਰਤੀ ਮੋਦੀ ਸਥਾਨਕ ਲੋਕਾਂ ਨਾਲ ਮੋਹ ਕਰਨ ਵਾਲੇ ਅਤੇ ਸਵੈ-ਨਿਰਭਰ ਭਾਰਤ ਦੇ ਆਪਣੇ ਸੱਦੇ ਦਾ ਸਮਰਥਨ ਕਰ ਰਹੇ ਹਨ, ਦੂਜੇ ਪਾਸੇ ਬੀਸੀਸੀਆਈ ਦਾ ਫ਼ੈਸਲਾ ਸਰਕਾਰ ਦੀ ਵਿਆਪਕ ਨੀਤੀ ਦੇ ਉਲਟ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਸੀਸੀਆਈ ਦਾ ਫ਼ੈਸਲਾ ਲੋਕਾਂ ਦੀ ਸੁੁਰੱਖਿਆ ਨੂੰ ਅਣਦੇਖਾ ਕਰਦਾ ਹੈ ਤੇ ਪੈਸੇ ਦੀ ਲਾਲਸਾ ਨੂੰ ਦਰਸਾਉਂਦਾ ਹੈ ਤੇ ਇਸ ਵਿੱਚ ਚੀਨੀ ਕੰਪਨੀਆਂ ਵੀ ਸ਼ਾਮਿਲ ਹਨ।

ਖੰਡੇਲਵਾਲ ਨੇ ਲਿਖਿਆ ਕਿ ਬੀਸੀਸੀਆਈ ਨੂੰ ਇਸ ਸਾਲ ਆਈਪੀਐਲ ਦਾ ਆਯੋਜਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਸੀ, ਖ਼ਾਸਕਰ ਜਦੋਂ ਓਲੰਪਿਕ ਅਤੇ ਵਿੰਬਲਡਨ ਵਰਗੇ ਵੱਡੇ ਖੇਡ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇੇ ਭਾਰਤ ਵਿੱਚ ਹੋਣ ਵਾਲੇ ਆਈਪੀਐਲ ਨੂੰ ਦੁਬਈ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਜੋ ਸਪੱਸ਼ਟ ਤੌਰ 'ਤੇ ਆਈਪੀਐਲ ਦੇ ਆਯੋਜਨ ਦੇ ਆਪਣੇ ਸੰਕਲਪ ਬਾਰੇ ਗੱਲ ਕਰਦਾ ਹੈ। ਬੀਸੀਸੀਆਈ ਦੇ ਇਸ ਤਰ੍ਹਾਂ ਦੇ ਰਵੱਈਏ 'ਤੇ ਦੁੱਖ ਹੁੰਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ, ਜੋ ਅਮਿਤ ਸ਼ਾਹ ਦੇ ਪੁੱਤਰ ਵੀ ਹਨ, ਨੇ ਐਤਵਾਰ ਨੂੰ ਆਈਪੀਐਲ ਦੀ ਗਵਰਨਿੰਗ ਕਾਊਂਸਲ ਦੀ ਬੈਠਕ ਵਿੱਚ ਹਿੱਸਾ ਨਹੀਂ ਲਿਆ ਸੀ। ਜੂਨ ਵਿੱਚ ਪੂਰਵੀ ਲੱਦਾਖ਼ ਵਿੱਚ ਭਾਰਤੀ ਤੇ ਚੀਨੀ ਫ਼ੌਜਾਂ ਵਿਚਾਲੇ ਸਰਹੱਦੀ ਟਕਰਾਅ ਤੋਂ ਬਾਅਦ ਦੇਸ਼ ਵਿੱਚ ਚੀਨ ਵਿਰੋਧੀ ਭਾਵਨਾ ਦੇ ਫ਼ੈਲਣ ਤੋਂ ਬਾਅਦ ਕ੍ਰਿਕਟ ਦੇ ਲਈ ਰਾਸ਼ਟਰੀ ਪ੍ਰਬੰਧਨ ਕਮੇਟੀ ਨੇ ਵੀਵੋ ਵਰਗੀ ਚੀਨੀ ਕੰਪਨੀਆਂ ਦੇ ਨਾਲ ਆਈਪੀਐਲ ਸਪਾਂਸਰਸ਼ਿਪ ਦੀ ਸਮੀਖਿਆ ਕਰਨ ਦਾ ਵਾਅਦਾ ਕੀਤਾ ਸੀ।

ਨੈਸ਼ਨਲ ਕਾਨਫ਼ਰੰਸ (ਐਨਸੀ) ਦੇ ਆਗੂ ਉਮਰ ਅਬਦੁੱਲਾ ਨੇ ਵੀ ਬੀਸੀਸੀਆਈ ਦੇ ਇਸ ਫ਼ੈਸਲੇ 'ਤੇ ਤੰਜ ਕਸਦਿਆਂ ਕਿਹਾ ਕਿ ਲੋਕਾਂ ਨੂੰ ਚੀਨੀ ਸਮਾਨ ਦਾ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ ਤੇ ਉਧਰ ਕ੍ਰਿਕਟ ਟੂਰਨਾਮੈਂਟ ਵਿੱਚ ਚੀਨ ਦੇ ਸਪਾਂਸਰਾਂ ਨੂੰ ਬਰਕਰਾਰ ਰੱਖਣ ਦੀ ਮੰਨਜੂਰੀ ਦਿੱਤੀ ਗਈ ਹੈ।

ਅਬਦੁੱਲਾ ਨੇ ਇੱਕ ਟਵੀਟ ਕਰਕੇ ਕਿਹਾ ਕਿ ਚੀਨੀ ਮੋਬਾਈਲ ਨਿਰਮਾਤਾ ਆਈਪੀਐਲ ਦੇ ਮੁੱਖ ਸਪਾਂਸਰ ਦੇ ਰੂਪ ਵਿੱਚ ਉਸੇ ਤਰ੍ਹਾਂ ਬਰਕਰਾਰ ਰਹਿਣਗੇ, ਜਦਕਿ ਲੋਕਾਂ ਨੂੰ ਚੀਨੀ ਸਮਾਨ ਦਾ ਬਾਈਕਾਟ ਕਰਨ ਲਈ ਕਿਹਾ ਜਾਂਦਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਚੀਨ ਹੁਣ ਸਾਨੂੰ ਆਪਣੀ ਨੱਕ ਦਿਖਾਵੇਗਾ। ਜਦੋਂ ਅਸੀਂ ਚੀਨੀ ਪੈਸੇ, ਨਿਵੇਸ਼, ਸਪਾਂਸਰਸਿ਼ਪ, ਇਸ਼ਤਿਹਾਰਬਾਜ਼ੀ ਨੂੰ ਸੰਭਾਲਣ ਬਾਰੇ ਬਹੁਤ ਉਲਝਣ ਵਿੱਚ ਹੁੰਦੇ ਹਾਂ।

ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਮੈਂ ਉਨ੍ਹਾਂ ਮੂਰਖ ਲੋਕਾਂ ਦੇ ਲਈ ਬੁਰਾ ਮਹਿਸੂਸ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਚੀਨੀ ਟੀਵੀ ਨੂੰ ਆਪਣੀ ਬਾਲਕੋਨੀ ਤੋਂ ਇਸ ਦਿਨ ਨੂੰ ਵੇਖਣ ਲਈ ਸੁੱਟਿਆ ਸੀ।

(ਈਟੀਵੀ ਭਾਰਤ ਰਿਪੋਰਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.