ਸਿਡਨੀ: ਆਸਟਰੇਲੀਆ ਦੇ ਅੰਤਰਰਾਸ਼ਟਰੀ ਖਿਡਾਰੀ ਕਾਲੁਮ ਫਰਗਿਊਸਨ ਨੇ ਕਿਹਾ ਹੈ ਕਿ ਕ੍ਰਿਕਟ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੌਲੀ ਓਵਰ ਨੂੰ ਲੈ ਕੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਭਾਰਤ ਅਤੇ ਆਸਟਰੇਲੀਆ ਦੇ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਂਚ ਨਿਰਧਾਰਤ ਸਮੇਂ ਨਾਲੋਂ ਲਗਭਗ 1 ਘੰਟਾ ਜਿਆਦਾ ਚੱਲਿਆ। ਮੈਚ ਸਥਾਨਕ ਸਮੇਂ 10: 15 ਵਜੇ ਖ਼ਤਮ ਹੋਣਾ ਸੀ ਪਰ ਇਹ 11:10 ਵਜੇ ਖ਼ਤਮ ਹੋਇਆ।
ਆਸਟਰੇਲੀਆ ਲਈ 30 ਵਨਡੇ ਮੈਚ ਖੇਡਣ ਵਾਲੇ ਫਰਗਿਊਸਨ ਨੇ ਇਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਨਿਸ਼ਚਤ ਤੌਰ 'ਤੇ ਪ੍ਰਸ਼ਾਸਨ ਵੱਲੋਂ ਦਬਾਅ ਨਾ ਬਣਾਏ ਜਾਣ ਕਾਰਨ ਹੋਇਆ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਇੰਨ੍ਹੇ ਲੰਬੇ ਸਮੇਂ ਤੋਂ ਕਿਵੇਂ ਹੋ ਰਿਹਾ ਹੈ, ਬੱਸ ਇਸ ਫਾਰਮੈਟ ਵਿੱਚ ਨਹੀਂ, ਬਲਕਿ ਸਾਰੇ ਤਿੰਨ ਫਾਰਮੈਟਾਂ ਵਿੱਚ ਹੋ ਰਿਹਾ ਹੈ। ਸਾਨੂੰ ਸਖ਼ਤ ਕਦਮ ਚੁੱਕਣੇ ਪੈਣਗੇ।"
ਉਨ੍ਹਾਂ ਕਿਹਾ, "ਘਰੇਲੂ ਪੱਧਰ 'ਤੇ ਇਹ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਹੈ। ਕਪਤਾਨ ਅਤੇ ਖਿਡਾਰੀਆਂ ਨੂੰ ਕਿਉਂ ਲਗਦਾ ਹੈ ਕਿ ਅੱਧ ਓਵਰਾਂ ਵਿੱਚ ਚੱਲਣਾ ਠੀਕ ਹੈ। ਜਦੋਂ ਤੁਸੀਂ ਘਰੇਲੂ ਕ੍ਰਿਕਟ ਵਿੱਚ ਹੁਣ ਆਪ ਵਿਸ਼ਵ ਪੱਧਰੀ ਖਿਡਾਰੀਆਂ ਨੂੰ ਵੇਖਦੇ ਹੋ, ਤਾਂ ਉਹ ਇਹ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਓਵਰ ਰੇਟ ਦਾ ਖਿਆਲ ਰੱਖਿਆ ਜਾਵੇ।”
ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਸ਼ੁੱਕਰਵਾਰ ਨੂੰ ਮੈਚ ਤੋਂ ਬਾਅਦ ਕਿਹਾ ਕਿ ਇਹ ਉਸ ਦੇ ਵੱਲੋਂ ਖੇਡੀਆਂ ਗਿਆ ਸਭ ਤੋਂ ਲੰਬਾ ਵਨਡੇ ਮੈਚ ਸੀ।
ਸਮਿਥ ਨੇ ਕਿਹਾ ਸੀ, "ਮੈਂ ਇਸ ਤੋਂ ਪਹਿਲਾਂ ਇਨ੍ਹਾਂ ਲੰਬਾ ਓਵਰ ਦਾ ਮੈਚ ਨਹੀਂ ਖੇਡੀਆ। ਮੈਨੂੰ ਨਹੀਂ ਪਤਾ ਸੀ ਕਿ ਇਹ ਕਿਵੇਂ ਹੋਇਆ, ਇੱਕ ਵਾਰ ਪਿੱਚ ਇੰਨਵੇਡਰ ਮੈਦਾਨ 'ਤੇ ਆਏ ਸੀ, ਜਿਸ ਵਿੱਚ ਥੋੜ੍ਹੀ ਦੇਰ ਲੱਗ ਗਈ। ਮੈਨੂੰ ਨਹੀਂ ਪਤਾ ਕਿ ਕਿਉਂ, ਪਰ ਅਜਿਹਾ ਲੱਗਿਆ ਕਿ ਇਹ ਅਜੇ ਤੱਕ ਦਾ ਸਭ ਤੋਂ ਲੰਬਾ ਮੈਚ ਹੈ। ”