ਬੈਂਗਲੂਰ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਦਿਨਾਂ ਦੇ ਵਨਡੇ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਚ ਤੇ ਆਖਰੀ ਮੈਚ ਦਾ ਆਗਾਜ਼ ਹੋ ਚੁੱਕਿਆ ਹੈ। ਆਸਟ੍ਰੇਲੀਆ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਇਹ ਮੁਤਾਬਲਾ ਭਾਰਤ ਤੇ ਆਸਟ੍ਰੇਲੀਆ ਵਿਚਕਾਰ 13 ਸਾਲਾਂ ਬਾਅਦ ਭਾਰਤ ਵਿੱਚ ਖੇਡਿਆਂ ਜਾ ਰਿਹਾ ਹੈ।
ਹੋਰ ਪੜ੍ਹੋ: ਸਾਬਕਾ ਭਾਰਤੀ ਆਲਰਾਉਂਡਰ ਬਾਪੂ ਨਾਡਕਰਨੀ ਦੇ ਦੇਹਾਂਤ 'ਤੇ ਗਾਵਸਕਰ-ਤੇਂਦੁਲਕਰ ਨੇ ਜਤਾਇਆ ਸੋਗ
ਟੀਮਾਂ :
ਭਾਰਤ: ਵਿਰਾਟ ਕੋਹਲੀ(ਕਪਤਾਨ), ਰੋਹਿਤ ਸ਼ਰਮਾ,ਸ਼ਿਖਰ ਧਵਨ, ਕੇ.ਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ/ ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਮੁੰਹਮਦ ਸ਼ਮੀ, ਨਵਦੀਪ ਸੈਨੀ/ ਸ਼ਾਰਦੂਲ ਠਾਕੁਰ।
ਆਸਟ੍ਰੇਲੀਆ: ਐਰੌਨ ਫਿੰਚ (ਕਪਤਾਨ), ਐਲੈਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ, ਐਸ਼ਟਨ ਐਗਰ, ਪੀਟਰ ਹੈਂਡਸਕੋਂਬ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੂਸ਼ੇਨ, ਕੇਨ ਰਿਚਰਡਸਨ, ਡੀ ਆਰਸੀ ਸ਼ੌਰਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਅਤੇ ਐਡਮ ਜੈਂਪਾ।