ਬਰਮਿੰਘਮ: ਮੌਜੂਦਾ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਐਜਬੈਸਟਨ ਕ੍ਰਿਕਟ ਗਰਾਉਂਡ 'ਤੇ ਵੀਰਵਾਰ ਨੂੰ ਇੰਗਲੈਂਡ ਨਾਲ ਵਿਸ਼ਵ ਕੱਪ ਦਾ ਦੂਸਰਾ ਸੈਮੀਫ਼ਾਈਨਲ ਖੇਡੇਗੀ। ਆਸਟ੍ਰੇਲੀਆ 5 ਵਾਰ ਵਿਸ਼ਵ ਕੱਪ ਜਿੱਤ ਚੁੱਕਾ ਹੈ ਜਦਕਿ ਇੰਗਲੈਂਡ ਨੇ ਇੱਕ ਵਾਰ ਵੀ ਇਹ ਖ਼ਿਤਾਬ ਆਪਣੇ ਨਾਂਅ ਨਹੀਂ ਕੀਤਾ ਹੈ। ਮੇਜਬਾਨ ਇੰਗਲੈਂਡ ਵੀ ਇਸ ਤੋਂ ਪਹਿਲਾਂ ਸਾਲ 1979, 1987 ਅਤੇ 1992 'ਚ ਫ਼ਾਈਨਲ 'ਚ ਪਹੁੰਚ ਚੁੱਕਾ ਹੈ ਪਰ ਤਿੰਨੋਂ ਹੀ ਵਾਰ ਉਸ ਨੂੰ ਹਾਰ ਦਾ ਹੀ ਮੂੰਹ ਵੇਖਣਾ ਪਿਆ।
CWC 2019 : ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਫ਼ਾਈਨਲ ਵਿੱਚ ਥਾਂ ਕੀਤੀ ਪੱਕੀ
ਆਸਟ੍ਰੇਲੀਆ ਦੀ ਟੀਮ ਵਿਸ਼ਵ ਕੱਪ-2019 ਦੇ ਗਰੁੱਪ ਸਟੇਜ 'ਤੇ 7 ਜਿੱਤ ਅਤੇ 2 ਹਾਰ ਨਾਲ 14 ਅੰਕ ਲੈ ਕੇ ਦੂਸਰੇ ਨੰਬਰ 'ਤੇ ਰਹੀ ਸੀ। ਇੰਗਲੈਂਡ ਦੀ ਟੀਮ 3 ਹਾਰ ਅਤੇ 6 ਜਿੱਤ ਨਾਲ 12 ਅੰਕ ਲੈ ਕੇ ਤੀਸਰੇ ਨੰਬਰ 'ਤੇ ਰਹੀ ਸੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਪਹਿਲੇ ਸੈਮੀਫ਼ਾਇਨਲ 'ਚ ਭਾਰਤ ਨੂੰ ਹਰਾ ਕੇ ਫ਼ਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।