ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌੰਤਮ ਗੰਭੀਰ ਨੇ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਇਕੱਠੀ ਹੋਈ ਭੀੜ ਨੂੰ ਦੇਖ ਕੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਲਈ ਜਾਨ ਤੋਂ ਜ਼ਿਆਦਾ ਜ਼ਰੂਰੀ ਜਾਮ ਹੋ ਗਿਆ ਹੈ। ਗੰਭੀਰ ਨੇ ਟਵੀਟ ਕੀਤਾ ਕਿ ਦਿੱਲੀ ਇਸ ਤੋਂ ਬਿਹਤਰ ਦੇ ਲਾਇਕ ਹੈ। ਗੰਭੀਰ ਨੇ ਇਸ ਨਜ਼ਾਰੇ ਨੂੰ ਸ਼ਰਮਨਾਕ ਦੱਸਿਆ ਹੈ।
-
आज दिल्ली के लिए जान से ज़्यादा जाम ज़रूरी हो गया है!! शर्मनाक नज़ारे! #DelhiDeservesBetter pic.twitter.com/a3GDYn1TDI
— Gautam Gambhir (@GautamGambhir) May 4, 2020 " class="align-text-top noRightClick twitterSection" data="
">आज दिल्ली के लिए जान से ज़्यादा जाम ज़रूरी हो गया है!! शर्मनाक नज़ारे! #DelhiDeservesBetter pic.twitter.com/a3GDYn1TDI
— Gautam Gambhir (@GautamGambhir) May 4, 2020आज दिल्ली के लिए जान से ज़्यादा जाम ज़रूरी हो गया है!! शर्मनाक नज़ारे! #DelhiDeservesBetter pic.twitter.com/a3GDYn1TDI
— Gautam Gambhir (@GautamGambhir) May 4, 2020
ਦਰਅਸਲ 4 ਮਈ ਤੋਂ ਭਾਰਤ ਵਿੱਚ ਤੀਸਰਾ ਲੌਕਡਾਊਨ ਸ਼ੁਰੂ ਹੋ ਗਿਆ ਹੈ। ਤੀਸਰੇ ਪੜਾਅ ਵਿੱਚ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਨੂੰ ਆਗਿਆ ਦਿੱਤੀ ਹੈ। 4 ਮਈ ਨੂੰ ਰਾਜਧਾਨੀ ਦਿੱਲੀ ਵਿੱਚ ਠੇਕੇ ਖੁੱਲ੍ਹਣ ਤੋਂ ਪਹਿਲਾਂ ਹੀ ਉੱਥੇ ਲੋਕਾਂ ਦੀ ਭੀੜ ਲੱਗ ਗਈ ਸੀ।
ਕੁੱਝ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਏਨੀ ਭੀੜ ਹੋ ਗਈ ਸੀ ਕਿ ਦੁਕਾਨ ਨੂੰ ਹੀ ਬੰਦ ਕਰਨਾ ਪਿਆ ਸੀ। ਗੌਰਤਲਬ ਹੈ ਕਿ ਸਰਕਾਰ ਨੇ ਦਿਸ਼ਾ-ਨਿਰਦੇਸ਼ਾਂ ਦੇ ਨਾਲ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਸੀ, ਜਿਸ ਵਿੱਚ ਸਮਾਜਿਕ ਦੂਰੀ ਦਾ ਖਿਆਲ ਰੱਖਣਾ ਜ਼ਰੂਰੀ ਸੀ।
ਗੰਭੀਰ ਨੇ 2 ਫ਼ੋਟੋਆਂ ਸਾਂਝੀਆਂ ਕੀਤੀਆਂ ਜਿਸ ਵਿੱਚ ਲੋਕ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਇਕੱਠੇ ਹੋਏ ਹਨ। ਕੋਵਿਡ-19 ਦੇ ਮਾਮਲੇ ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਨਾਲ ਹੋਰ ਵੱਧ ਸਕਦੇ ਹਨ। ਗੰਭੀਰ ਨੇ ਗੁੱਸਾ ਪ੍ਰਗਟਾਉਂਦਿਆਂ ਲਿਖਿਆ ਕਿ ਅੱਜ ਦਿੱਲੀ ਦੇ ਲਈ ਜਾਨ ਤੋਂ ਜ਼ਿਆਦਾ ਜਾਮ ਜ਼ਰੂਰੀ ਹੋ ਗਿਆ ਹੈ! ਸ਼ਰਮਨਾਕ ਨਜ਼ਾਰੇ!
ਏਨਾ ਹੀ ਨਹੀਂ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭੀੜ ਨੂੰ ਦੇਖ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਅੱਜ ਕੁੱਝ ਦੁਕਾਨਾਂ ਦੇ ਬਾਹਰ ਭੀੜ ਦੇਖਣ ਨੂੰ ਮਿਲੀ, ਜੋ ਕਾਫ਼ੀ ਦੁਖਦਾਇਕ ਸੀ। ਜੇ ਲੋਕ ਕਿਸੇ ਇਲਾਕੇ ਵਿੱਚ ਸਮਾਜਿਕ ਦੂਰੀ ਦੀ ਉਲੰਘਣਾ ਕਰਦੇ ਹਨ ਤਾਂ ਅਸੀਂ ਇਸ ਛੋਟ ਨੂੰ ਵਾਪਸ ਲੈ ਸਕਦੇ ਹਾਂ ਅਤੇ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਜਾਵੇਗਾ।