ETV Bharat / sports

Cricket Got Approval in Olympics: ਕ੍ਰਿਕਟ ਦੇ ਦੀਵਾਨਿਆਂ ਲਈ ਵੱਡੀ ਖ਼ਬਰ, ਹੁਣ ਓਲੰਪਿਕ 'ਚ ਵੀ ਹੋਣਗੇ ਮੁਕਾਬਲੇ, ਪੜ੍ਹੋ ਕਦੋਂ ਖੇਡਿਆ ਗਿਆ ਸੀ ਪਹਿਲਾ ਮੈਚ... - ਓਲੰਪਿਕ ਵਿਚ ਕਿਹੜੀਆਂ ਖੇਡਾਂ ਸ਼ਾਮਿਲ

ਓਲੰਪਿਕ ਖੇਡਾਂ 'ਚ ਹੁਣ ਕ੍ਰਿਕਟ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਇਹ ਫੈਸਲਾ (Cricket Got Approval in Olympics) ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਨੇ ਲਿਆ ਹੈ।

Cricket got approval in the Olympic Games
Cricket Got Approval in Olympics : ਕ੍ਰਿਕਟ ਦੇ ਦੀਵਾਨਿਆਂ ਲਈ ਵੱਡੀ ਖ਼ਬਰ, ਹੁਣ ਓਲੰਪਿਕ 'ਚ ਵੀ ਹੋਣਗੇ ਮੁਕਾਬਲੇ, ਪੜ੍ਹੋ ਕਦੋਂ ਖੇਡਿਆ ਗਿਆ ਸੀ ਪਹਿਲਾਂ ਮੈਚ...
author img

By ETV Bharat Punjabi Team

Published : Oct 17, 2023, 4:29 PM IST

ਚੰਡੀਗੜ੍ਹ ਡੈਸਕ : ਓਲੰਪਿਕ ਵਿੱਚ ਹੁਣ ਹੋਰ ਖੇਡਾਂ ਦੇ ਨਾਲ-ਨਾਲ ਕ੍ਰਿਕਟ ਦੇ ਚੌਕੇ-ਛੱਕੇ ਵੀ ਦੇਖਣ ਨੂੰ ਮਿਲਣਗੇ। ਜਾਣਕਾਰੀ ਮੁਤਾਬਿਕ ਕ੍ਰਿਕਟ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਨੇ 2028 ਲਾਸ ਏਂਜਲਸ ਵਿੱਚ ਹੋਣ ਵਾਲਿਆਂ ਓਲੰਪਿਕ ਖੇਡ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ। ਦੂਜੇ ਪਾਸੇ ਵਰਲਡ ਕੱਪ ਵੀ ਚੱਲ ਰਿਹਾ ਹੈ ਅਤੇ ਇਸ ਐਲਾਨ ਨਾਲ ਕ੍ਰਿਕਟ ਦੇ ਦੀਵਾਨਿਆਂ ਦੀ ਖੁਸ਼ੀ ਦੁੱਗਣੀ ਹੋ ਗਈ ਹੈ।

  • Baseball/softball, cricket (T20), flag football, lacrosse (sixes) and squash have been officially included as additional sports on the programme for the Olympic Games @LA28.

    The decision has been taken by the 141st Session of the International Olympic Committee.#IOCMumbai2023pic.twitter.com/mlaLjpgaaK

    — IOC MEDIA (@iocmedia) October 16, 2023 " class="align-text-top noRightClick twitterSection" data=" ">

ਇਨ੍ਹਾਂ ਖੇਡਾਂ ਨੂੰ ਵੀ ਮਿਲੀ ਮਨਜ਼ੂਰੀ : ਜਾਣਕਾਰੀ ਮੁਤਾਬਿਕ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਮੁੰਬਈ ਵਿੱਚ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਇਸ ਫੈਸਲੇ ਦੇ ਮੁਤਾਬਿਕ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਦੱਸਿਆ ਹੈ ਕਿ ਆਈਓਸੀ ਅਧਿਕਾਰੀਆਂ ਨੇ 2028 ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਚਾਰ ਹੋਰ ਖੇਡਾਂ ਨੂੰ ਵੀ ਥਾਂ ਮਿਲੀ ਹੈ। ਜਾਣਕਾਰੀ ਮੁਤਾਬਿਕ ਬੇਸਬਾਲ, ਸਾਫਟਬਾਲ, ਫਲੈਗ ਫੁੱਟਬਾਲ, ਸਕੁਐਸ਼ ਅਤੇ ਲੈਕਰੋਸ ਸਮੇਤ ਪੰਜ ਨਵੀਆਂ ਖੇਡਾਂ ਨੂੰ ਵੀ ਕ੍ਰਿਕਟ ਵਾਂਗ ਓਲੰਪਿਕ ਵਿੱਚ ਥਾਂ ਮਿਲੀ ਹੈ।

ਟੀ-20 ਫਾਰਮੈਟ ਮੁਤਾਬਿਕ ਹੋਣਗੇ ਮੁਕਾਬਲੇ : ਬੋਰਡ ਦੀ ਮੀਟਿੰਗ ਦੌਰਾਨ ਲਏ ਗਏ ਫੈਸਲੇ ਮੁਤਾਬਿਕ 2028 ਵਿੱਚ ਓਲੰਪਿਕ ਖੇਡਾਂ ਦੌਰਾਨ ਕ੍ਰਿਕਟ ਦੇ ਟੀ-20 ਫਾਰਮੈਟ ਨੂੰ ਮਨਜੂਰੀ ਮਿਲੀ ਹੈ। ਜਿੱਤਣ ਵਾਲਿਆਂ ਦਾ ਫੈਸਲਾ ਵੀ ਟੀ-20 ਫਾਰਮੈਟ ਦੇ ਹਿਸਾਬ ਨਾਲ ਹੀ ਕੀਤਾ ਜਾਵੇਗਾ। ਆਈਓਸੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਇਨ੍ਹਾਂ ਪ੍ਰਸਤਾਵਾਂ ਨੂੰ ਆਈਓਸੀ ਕਾਰਜਕਾਰੀ ਬੋਰਡ ਦੁਆਰਾ ਇੱਕ ਪੈਕੇਜ ਦੇ ਰੂਪ ਵਿੱਚ ਮਨਜੂਰ ਕੀਤਾ ਗਿਆ ਹੈ।

ਆਖਰੀ ਵਾਰ ਹੋਏ ਸੀ 1990 ਵਿੱਚ ਮੁਕਾਬਲੇ : ਜ਼ਿਕਰਯੋਗ ਹੈ ਕਿ ਭਾਰਤ ਸਮੇਤ ਏਸ਼ੀਆ ਦੇ ਕਈ ਦੇਸ਼ਾਂ 'ਚ ਕ੍ਰਿਕਟ ਕਾਫੀ ਮਸ਼ਹੂਰ ਹੈ ਅਤੇ ਕ੍ਰਿਕਟ ਦੇ ਮੁਕਾਬਲੇ ਆਖਰੀ ਵਾਰ 1900 ਵਿੱਚ ਓਲੰਪਿਕ ਖੇਡਾਂ ਦੌਰਾਨ ਕਰਵਾਏ ਗਏ ਸਨ। ਕ੍ਰਿਕਟ ਦੇ ਸ਼ਾਮਲ ਹੋਣ ਤੋਂ ਬਾਅਦ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ ਕਿ ਇਸ ਵਿੱਚ ਕਿੰਨੇ ਦੇਸ਼ ਸ਼ਾਮਲ ਹੋਣਗੇ ਹਾਲਾਂਕਿ ਇਸ 'ਚ ਕਿੰਨੇ ਦੇਸ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ, ਇਸ 'ਤੇ ਕੋਈ ਫੈਸਲਾ ਨਹੀਂ ਹੋਇਆ ਹੈ। ਖੇਡ ਮਾਹਿਰਾਂ ਅਨੁਸਾਰ ਓਲੰਪਿਕ ਵਿੱਚ ਸ਼ਾਮਿਲ ਹੋਣ ਨਾਲ ਕ੍ਰਿਕਟ ਦੀ ਲੋਕਪ੍ਰਿਅਤਾ ਹੋਰ ਵਧੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.