ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਫੈਨ ਫਾਲੋਇੰਗ ਪੂਰੀ ਦੁਨੀਆ 'ਚ ਹੈ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਵਜੂਦ ਧੋਨੀ ਅਕਸਰ ਪ੍ਰਸ਼ੰਸਕਾਂ ਵਿੱਚ ਚਰਚਾ ਵਿੱਚ ਰਹਿੰਦੇ ਹਨ। IPL 2023 'ਚ ਧੋਨੀ ਇਕ ਵਾਰ ਫਿਰ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਧੋਨੀ ਨੇ ਵੀ IPL ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਜਿਥੇ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹਾਲ ਹੀ 'ਚ ਸੌਰਵ ਗਾਂਗੁਲੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੀ ਤਸਵੀਰ ਵੀ ਵਾਇਰਲ ਹੋਈ ਸੀ। ਉਥੇ ਹੀ ਹੁਣ ਇਹਨਾਂ ਵਾਇਰਲ ਤਸਵੀਰਾਂ ਵਿਚ ਹੀ ਇਕ ਤਸਵੀਰ ਹੈ
ਸੋਸ਼ਲ ਮੀਡੀਆ 'ਤੇ ਖੂਬ ਵਾਇਰਲ: ਵੈਸਟਇੰਡੀਜ਼ ਟੀਮ ਦੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਦੇ ਨਾਲ ਇੰਸਟਾਗ੍ਰਾਮ 'ਤੇ ਸੰਖੀ ਕੀਤੀ ਤਸਵੀਰ ਜੀ ਹਾਂ ਮਹਿੰਦਰ ਸਿੰਘ ਧੋਨੀ ਨਾਲ ਇਕ ਤਸਵੀਰ ਅਪਲੋਡ ਕੀਤੀ ਹੈ। ਉਨ੍ਹਾਂ ਨੇ ਫੋਟੋ 'ਤੇ ਕੈਪਸ਼ਨ ਵੀ ਦਿੱਤਾ ਹੈ। ਪ੍ਰਸ਼ੰਸਕ ਇਸ ਕੈਪਸ਼ਨ ਦੀ ਖੂਬ ਤਾਰੀਫ ਕਰ ਰਹੇ ਹਨ। ਧੋਨੀ ਅਤੇ ਗੇਲ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਖਬਰ ਲਿਖੇ ਜਾਣ ਤੱਕ ਗੇਲ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਕਰੀਬ ਢਾਈ ਲੱਖ ਲੋਕ ਇਸ ਫੋਟੋ ਨੂੰ ਲਾਈਕ ਕਰ ਚੁੱਕੇ ਹਨ।
ਕ੍ਰਿਸ ਗੇਲ ਨੇ ਤਸਵੀਰ ਸ਼ੇਅਰ ਕੀਤੀ ਹੈ : ਯੂਨੀਵਰਸ ਬੌਸ ਕ੍ਰਿਸ ਗੇਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਮਹਿੰਦਰ ਸਿੰਘ ਧੋਨੀ ਨਾਲ ਨਜ਼ਰ ਆ ਰਹੇ ਹਨ। ਇਸ 'ਚ ਗੇਲ ਨੇ ਧੋਨੀ ਦੇ ਮੋਢੇ 'ਤੇ ਹੱਥ ਰੱਖਿਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ ਲੌਗ ਲਾਈਵ ਦਿ ਲੈਜੇਂਡਸ। ਇਸ ਤਸਵੀਰ 'ਚ ਦੋਵੇਂ ਕ੍ਰਿਕਟਰ ਇਕ-ਦੂਜੇ ਨੂੰ ਮਿਲ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਕ੍ਰਿਸ ਗੇਲ ਅਤੇ ਧੋਨੀ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ|
ਜੇਕਰ ਧੋਨੀ ਹੈ ਤਾਂ ਮੁੰਮਕਿਨ ਹੈ : ਪਿਛਲੇ ਸੀਜ਼ਨ ਵਿੱਚ ਟੀਮ ਪ੍ਰਬੰਧਨ ਨੇ ਰਵਿੰਦਰ ਜਡੇਜਾ ਨੂੰ ਕਪਤਾਨ ਬਣਾਇਆ ਸੀ। ਪਰ ਉਹ ਟੀਮ ਦੇ ਕਪਤਾਨ ਵਜੋਂ ਅਸਫਲ ਰਹੇ ਸਨ। ਉਸ ਦੌਰਾਨ ਗੇਲ ਨੇ ਵੀ ਧੋਨੀ ਨੂੰ ਵਾਪਸ ਕਪਤਾਨ ਬਣਾਉਣ ਦੀ ਵਕਾਲਤ ਕੀਤੀ ਸੀ। ਗੇਲ ਨੇ CSK ਮੈਨੇਜਮੈਂਟ ਨੂੰ ਕਿਹਾ ਕਿ ਜਦੋਂ ਤੱਕ ਧੋਨੀ ਆਈ.ਪੀ.ਐੱਲ. ਖੇਡਦੇ ਹਨ, ਉਸ ਨੂੰ ਸਿਰਫ ਕਪਤਾਨ ਦੇ ਰੂਪ 'ਚ ਖੇਡਣਾ ਚਾਹੀਦਾ ਹੈ। ਜਦੋਂ ਉਹ ਉਥੇ ਹੈ ਤਾਂ ਕਿਸੇ ਹੋਰ ਕਪਤਾਨ ਦੀ ਲੋੜ ਨਹੀਂ ਹੈ। ਗੇਲ ਦਾ ਅਜਿਹਾ ਸੋਚਣਾ ਕਾਫੀ ਹੱਦ ਤੱਕ ਸਹੀ ਸੀ ਅਤੇ ਅੰਤ 'ਚ ਨਤੀਜਾ ਉਹੀ ਰਿਹਾ। ਜੇਕਰ ਧੋਨੀ ਹੁੰਦੇ ਹਨ ਤਾਂ ਇਕ ਵਾਰ ਫਿਰ ਟੀਮ ਨੂੰ ਟਰਾਫੀ ਮਿਲਣਾ ਸੰਭਵ ਸੀ |
ਇਹ ਵੀ ਪੜ੍ਹੋ : Cricketer Rohit Sharma: ਕੌਣ ਹੈ ਕ੍ਰਿਕਟਰ ਭਰਤ, ਜਿਸਨੂੰ ਰੋਹਿਤ ਸ਼ਰਮਾ ਦੇ ਸਕਦੇ ਹਨ ਵੱਡਾ ਮੌਕਾ, ਪੜ੍ਹੋ ਪੂਰੀ ਖ਼ਬਰ
4 ਵਾਰ IPL: ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਨੇ ਬਤੌਰ ਕਪਤਾਨ ਤਿੰਨੋਂ ICC ਟਰਾਫੀਆਂ ਜਿੱਤੀਆਂ ਹਨ। ਇਸ ਦੇ ਨਾਲ ਹੀ ਧੋਨੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੀ ਕਾਫੀ ਹੈ। ਧੋਨੀ ਦੀ ਕਪਤਾਨੀ 'ਚ ਭਾਰਤ ਨੇ ਟੀ-20 ਵਿਸ਼ਵ ਕੱਪ 2007, ਵਨਡੇ ਵਿਸ਼ਵ ਕੱਪ 2011 ਅਤੇ ਚੈਂਪੀਅਨਜ਼ ਟਰਾਫੀ 'ਤੇ ਕਬਜ਼ਾ ਕੀਤਾ ਹੈ। ਧੋਨੀ ਨੇ ਸਾਲ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਨੇ ਧੋਨੀ ਦੀ ਕਪਤਾਨੀ 'ਚ 4 ਵਾਰ ਆਈ.ਪੀ.ਐੱਲ. ਇੱਕ ਵਾਰ ਫਿਰ ਉਹ IPL ਵਿੱਚ ਖੇਡਦੇ ਹੋਏ ਨਜ਼ਰ ਆਉਣਗੇ।