ਦੁਬਈ: ਭਾਰਤੀ ਮਹਿਲਾ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੁਆਰਾ ਤਿਆਰ ਕੀਤੇ ਗਏ ਪਹਿਲੇ ਮਹਿਲਾ ਫਿਊਚਰ ਟੂਰ ਪ੍ਰੋਗਰਾਮ (FTP) ਦੇ ਹਿੱਸੇ ਵਜੋਂ ਅਗਲੇ ਤਿੰਨ ਸਾਲਾਂ ਵਿੱਚ 65 ਅੰਤਰਰਾਸ਼ਟਰੀ ਮੈਚ ਖੇਡੇਗੀ। ਇਹ ਮੈਚ ਮਈ 2022 ਤੋਂ ਅਪ੍ਰੈਲ 2025 ਤੱਕ ਖੇਡੇ ਜਾਣਗੇ।
ਆਈਸੀਸੀ (ICC) ਨੇ ਮੰਗਲਵਾਰ ਨੂੰ ਪ੍ਰੋਗਰਾਮ ਦਾ ਐਲਾਨ ਕੀਤਾ, ਜਿਸ ਵਿੱਚ ਕੁੱਲ 301 ਮੈਚ (7 ਟੈਸਟ, 135 ਵਨਡੇ ਅਤੇ 159 ਟੀ-20) ਸ਼ਾਮਲ ਹਨ। ਅਗਲੇ ਤਿੰਨ ਸਾਲਾਂ 'ਚ ਭਾਰਤ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਖਿਲਾਫ ਦੋ ਟੈਸਟ ਮੈਚਾਂ ਤੋਂ ਇਲਾਵਾ 27 ਵਨਡੇ ਅਤੇ 36 ਟੀ-20 ਮੈਚ ਖੇਡਣੇ ਹਨ। ਪਹਿਲੀ ਵਾਰ ਆਈਸੀਸੀ ਨੇ ਮਹਿਲਾ ਕ੍ਰਿਕਟ ਦੇ ਐਫਟੀਪੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਤਿੰਨ ਸਾਲ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ ਗਈ ਹੈ।
-
UNVEILING 👀
— ICC (@ICC) August 16, 2022 " class="align-text-top noRightClick twitterSection" data="
The first-ever Women’s Future Tours Program ⬇️
">UNVEILING 👀
— ICC (@ICC) August 16, 2022
The first-ever Women’s Future Tours Program ⬇️UNVEILING 👀
— ICC (@ICC) August 16, 2022
The first-ever Women’s Future Tours Program ⬇️
ਮਈ 2022 ਵਿੱਚ (FTP) ਦੀ ਸ਼ੁਰੂਆਤ ਤੋਂ ਬਾਅਦ ਭਾਰਤ ਨੇ ਤਿੰਨ ਵਨਡੇ ਅਤੇ ਤਿੰਨ ਟੀ-20 ਖੇਡੇ ਹਨ। ਭਾਰਤੀ ਟੀਮ ਆਪਣੀ ਧਰਤੀ 'ਤੇ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਅਤੇ ਆਇਰਲੈਂਡ ਦੀ ਮੇਜ਼ਬਾਨੀ ਕਰੇਗੀ। ਇਸ ਤੋਂ ਇਲਾਵਾ ਆਸਟ੍ਰੇਲੀਆ ਇੰਗਲੈਂਡ, ਸ਼੍ਰੀਲੰਕਾ (ਖੇਡ ਚੁੱਕਾ ਹੈ) ਅਤੇ ਬੰਗਲਾਦੇਸ਼ ਦਾ ਦੌਰਾ ਕਰੇਗਾ। ਨਾਲ ਹੀ 'ਸਦਰਨ ਸਟਾਰਸ' ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਇਸ ਸਾਲ ਦੇ ਅੰਤ 'ਚ ਖੇਡੀ ਜਾਵੇਗੀ।
ਆਸਟਰੇਲੀਆਈ ਟੀਮ 2023-24 ਵਿੱਚ ਭਾਰਤ ਦਾ ਦੌਰਾ ਕਰੇਗੀ ਅਤੇ ਇੱਕ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ-20 ਖੇਡੇਗੀ। ਭਾਰਤੀ ਟੀਮ 2025-26 'ਚ ਆਸਟ੍ਰੇਲੀਆ ਦੌਰੇ 'ਤੇ ਵੀ ਇੰਨੇ ਹੀ ਮੈਚ ਖੇਡੇਗੀ। ਐਫਟੀਪੀ (FTP)ਵਿੱਚ ਸ਼ਾਮਲ ਸੱਤ ਟੈਸਟਾਂ ਵਿੱਚੋਂ ਇੰਗਲੈਂਡ ਪੰਜ, ਆਸਟਰੇਲੀਆ ਚਾਰ, ਦੱਖਣੀ ਅਫਰੀਕਾ ਤਿੰਨ ਅਤੇ ਭਾਰਤ ਦੋ ਟੈਸਟ ਖੇਡੇਗਾ।
ਇਹ ਵੀ ਪੜ੍ਹੋ:- ਨਿਊਜ਼ੀਲੈਂਡ ਏ ਅਤੇ ਆਸਟ੍ਰੇਲੀਆ ਏ ਟੀਮਾਂ ਭਾਰਤ ਦਾ ਕਰਨਗੀਆਂ ਦੌਰਾ
ਆਈਸੀਸੀ ਦੇ ਜਨਰਲ ਮੈਨੇਜਰ ਕ੍ਰਿਕਟ ਵਸੀਮ ਖਾਨ ਨੇ ਇਕ ਬਿਆਨ 'ਚ ਕਿਹਾ, ''ਮਹਿਲਾ ਕ੍ਰਿਕਟ ਲਈ ਇਹ ਵੱਡਾ ਪਲ ਹੈ। ਨਿਸ਼ਚਿਤਤਾ ਫਿਊਚਰ ਟੂਰ ਪ੍ਰੋਗਰਾਮ (FTP) ਤੋਂ ਮਿਲਦੀ ਹੈ। ਇਹ ਉਸ ਢਾਂਚੇ ਦੀ ਨੀਂਹ ਵੀ ਰੱਖਦਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਵਿਕਸਤ ਕੀਤਾ ਜਾਵੇਗਾ। ਆਈਸੀਸੀ ਦੇ ਅਨੁਸਾਰ, 2022-25 ਮਹਿਲਾ ਚੈਂਪੀਅਨਸ਼ਿਪ ਵਿੱਚ, ਟੀਮਾਂ 2025 ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਮੈਚਾਂ ਦੀ ਦੁਵੱਲੀ ਵਨਡੇ ਸੀਰੀਜ਼ ਖੇਡਣਗੀਆਂ।