ETV Bharat / sports

Mark Wood will return: ਲਖਨਊ ਸੁਪਰ ਜਾਇੰਟਸ ਲਈ ਬੁਰੀ ਖਬਰ, IPL ਖਤਮ ਹੋਣ ਤੋਂ ਪਹਿਲਾਂ ਹੀ ਵਾਪਸੀ ਕਰਨਗੇ ਮਾਰਕ ਵੁੱਡ - ਗਰਭਵਤੀ ਪਤਨੀ ਨੂੰ ਮਿਲਣਗੇ ਮਾਰਕ ਵੁਡ

IPL ਵਿੱਚ ਲਖਨਊ ਸੁਪਰ ਜਾਇੰਟਸ ਟੀਮ ਲਈ ਖੇਡ ਰਹੇ ਮਾਰਕ ਵੁੱਡ ਜਲਦੀ ਹੀ ਦੇਸ਼ ਪਰਤਣਗੇ, ਉਸਨੇ ਪਹਿਲੇ ਹੀ ਮੈਚ ਵਿੱਚ 5 ਵਿਕਟਾਂ ਲੈ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਤੇ ਹੁਣ ਉਹਨਾਂ ਦੀ ਪਤਨੀ ਗਰਭਵਤੀ ਹੈ ਅਤੇ ਉਹ ਮਈ ਵਿੱਚ ਜਨਮ ਦੇ ਸਕਦੀ ਹੈ। ਇਸ ਦੇ ਚਲਦਿਆਂ ਪਿਤਾ ਬਣਨ ਦੀ ਖੁਸ਼ੀ ਵਿਚ ਮਾਰਕ ਵੁੱਡ ਪਹਿਲਾਂ ਹੀ ਆਪਣੇ ਦੇਸ਼ ਪਰਤਣਗੇ।

Bad news for Lucknow Super Giants, Mark Wood will return before the end of IPL
Mark Wood will return : ਲਖਨਊ ਸੁਪਰ ਜਾਇੰਟਸ ਲਈ ਬੁਰੀ ਖਬਰ, IPL ਖਤਮ ਹੋਣ ਤੋਂ ਪਹਿਲਾਂ ਹੀ ਵਾਪਸੀ ਕਰਨਗੇ ਮਾਰਕ ਵੁੱਡ
author img

By

Published : Apr 25, 2023, 4:12 PM IST

ਨਵੀਂ ਦਿੱਲੀ: ਲਖਨਊ ਸੁਪਰ ਜਾਇੰਟਸ ਲਈ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਮਾਰਕ ਵੁੱਡ ਮਈ ਦੇ ਅੰਤ 'ਚ ਆਪਣੀ ਬੇਟੀ ਦੇ ਜਨਮ 'ਤੇ ਪਰਿਵਾਰ ਨਾਲ ਮੌਜੂਦ ਰਹਿਣ ਲਈ ਆਈ.ਪੀ.ਐੱਲ ਦੇ ਅੱਧ ਵਿਚਾਲੇ ਵਾਪਸੀ ਕਰਨਗੇ। ਮਾਰਕ ਵੁੱਡ ਫਾਈਨਲ ਰਾਊਂਡ 'ਚ ਟੀਮ ਨਾਲ ਨਹੀਂ ਖੇਡ ਸਕਣਗੇ ਪਰ ਇੰਗਲੈਂਡ ਦੇ ਜ਼ਿਆਦਾਤਰ ਖਿਡਾਰੀਆਂ ਦੇ ਪੂਰੇ ਸੀਜ਼ਨ 'ਚ ਭਾਰਤ 'ਚ ਰਹਿਣ ਦੀ ਉਮੀਦ ਹੈ। ਮਾਰਕ ਵੁੱਡ ਬਿਮਾਰੀ ਕਾਰਨ ਲਖਨਊ ਸੁਪਰ ਜਾਇੰਟਸ ਦੇ ਆਖਰੀ ਦੋ ਮੈਚਾਂ ਨਹੀਂ ਖੇਡ ਸਕੇ। ਪਰ ਇਸ ਸੀਜ਼ਨ ਵਿੱਚ ਖੇਡੇ ਗਏ ਆਪਣੇ ਚਾਰ ਮੈਚਾਂ ਵਿੱਚ 11 ਵਿਕਟਾਂ ਲੈ ਕੇ ਲੰਬੇ ਸਮੇਂ ਤੱਕ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਰਹੇ। ਪਰ ਬੀਮਾਰੀ ਕਾਰਨ ਆਖਰੀ 2 ਮੈਚ ਨਹੀਂ ਖੇਡ ਸਕੇ। ਵੁੱਡ ਨੇ ਦਿੱਲੀ ਕੈਪੀਟਲਸ ਖਿਲਾਫ ਪਹਿਲੇ ਹੀ ਮੈਚ 'ਚ 14 ਦੌੜਾਂ 'ਤੇ 5 ਵਿਕਟਾਂ ਲੈ ਕੇ ਆਪਣੀ ਕਾਬਲੀਅਤ ਦਿਖਾਈ। ਦੱਸਣਯੋਗ ਹੈ ਕਿ ਮਾਰਕ ਵੁੱਡ ਦੀ ਪਤਨੀ ਸਾਰਾਹ ਮਈ ਦੇ ਅੰਤ ਵਿੱਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਸੇ ਲਈ ਵੁੱਡ ਜਨਮ ਸਮੇਂ ਪਰਿਵਾਰ ਨਾਲ ਰਹਿਣਾ ਚਾਹੁੰਦੇ ਹਨ । ਇਸ ਲਈ ਉਹ ਇੰਗਲੈਂਡ ਪਰਤਣਗੇ। ਇਸ ਤੋਂ ਬਾਅਦ ਉਸ ਦੇ ਦੁਬਾਰਾ ਟੀਮ 'ਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ।

ਇਹ ਵੀ ਪੜ੍ਹੋ : ਰਹਾਣੇ ਦਾ ਆਈਪੀਐੱਲ 'ਚ ਦਮਦਾਰ ਪ੍ਰਦਰਸ਼ਨ, ਇਸ ਪ੍ਰਦਰਸ਼ਨ ਦੀ ਬਦੌਲਤ ਮਿਲੀ ਡਬਲਯੂਟੀਸੀ ਫਾਈਨਲ ਦੀ ਟਿਕਟ

ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਚੁਣਿਆ: ਸੁਪਰ ਜਾਇੰਟਸ ਨੇ ਆਪਣਾ ਅਗਲਾ ਮੈਚ 28 ਅਪ੍ਰੈਲ ਨੂੰ ਪੰਜਾਬ ਕਿੰਗਜ਼ ਖਿਲਾਫ ਖੇਡਣਾ ਹੈ। ਇਸ ਤੋਂ ਬਾਅਦ 1 ਅਤੇ 3 ਮਈ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਬੈਕ-ਟੂ-ਬੈਕ ਮੈਚ ਹੋਣਗੇ। ਅਜਿਹੇ 'ਚ ਵੁੱਡ ਦੀ ਗੈਰ-ਮੌਜੂਦਗੀ 'ਚ ਲਖਨਊ ਸੁਪਰ ਜਾਇੰਟਸ ਨੇ ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਚੁਣਿਆ ਹੈ, ਜਿਸ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਸਖਤ ਗੇਂਦਬਾਜ਼ੀ ਕੀਤੀ ਹੈ। ਇੰਗਲੈਂਡ ਦਾ ਇਕ ਹੋਰ ਖਿਡਾਰੀ ਬੇਨ ਸਟੋਕਸ ਵੀ ਆਇਰਲੈਂਡ ਦੇ ਖਿਲਾਫ ਟੈਸਟ ਮੈਚ ਦੀ ਤਿਆਰੀ ਲਈ IPL ਨੂੰ ਜਲਦੀ ਛੱਡ ਕੇ ਘਰ ਪਰਤ ਸਕਦਾ ਹੈ, ਪਰ ਉਹ ਕਦੋਂ ਵਾਪਸ ਪਰਤੇਗਾ, ਇਹ ਅਜੇ ਤੈਅ ਨਹੀਂ ਹੋਇਆ ਹੈ। ਇੰਗਲੈਂਡ ਦੇ ਜੋਅ ਰੂਟ ਅਤੇ ਹੈਰੀ ਬਰੂਕ ਵਰਗੇ ਹੋਰ ਖਿਡਾਰੀਆਂ ਦੇ ਆਈਪੀਐਲ ਅਤੇ ਆਇਰਲੈਂਡ ਟੈਸਟ ਦੋਵਾਂ ਵਿੱਚ ਖੇਡਣ ਦੀ ਸੰਭਾਵਨਾ ਹੈ। ਇਹ ਖਿਡਾਰੀ ਕਦੋਂ ਤੱਕ ਆਪਣੀ ਟੀਮ ਦਾ ਸਮਰਥਨ ਕਰਨਗੇ, ਇਹ ਤੈਅ ਨਹੀਂ ਹੋਇਆ ਹੈ।

ਮਾਰਕ ਵੁੱਡ IPL 2023 ਦੇ ਆਖਰੀ ਦਿਨਾਂ 'ਚ ਦੇਸ਼ ਪਰਤਣਗੇ: ਆਈਪੀਐਲ ਗਰੁੱਪ ਪੜਾਅ ਦਾ ਆਖਰੀ ਮੈਚ 21 ਮਈ ਨੂੰ ਖੇਡਿਆ ਜਾਣਾ ਹੈ। ਲਖਨਊ ਸੁਪਰ ਜਾਇੰਟਸ ਆਪਣਾ ਆਖਰੀ ਮੈਚ 20 ਮਈ ਨੂੰ ਕੇਕੇਆਰ ਖਿਲਾਫ ਖੇਡੇਗੀ। ਇਸ ਤੋਂ ਬਾਅਦ ਪਲੇਆਫ ਮੈਚ ਸ਼ੁਰੂ ਹੋਣਗੇ। ਲਖਨਊ ਸੁਪਰ ਜਾਇੰਟਸ ਪਲੇਆਫ 'ਚ ਪਹੁੰਚਣ ਦੀ ਦੌੜ 'ਚ ਹੈ, ਉਸ ਨੇ ਇਹ ਖਬਰ ਲਿਖੇ ਜਾਣ ਤੱਕ 7 'ਚੋਂ 4 ਮੈਚ ਜਿੱਤੇ ਹਨ ਜਦਕਿ 3 'ਚ ਹਾਰ ਹੋਈ ਹੈ। ਵੁੱਡ ਖਰਾਬ ਸਿਹਤ ਕਾਰਨ ਪਿਛਲੇ ਦੋ ਮੈਚਾਂ ਵਿੱਚ ਨਹੀਂ ਖੇਡਿਆ ਸੀ, ਉਸ ਦੀ ਥਾਂ ਅਫਗਾਨਿਸਤਾਨ ਦੇ ਨਵੀਨ-ਉਲ-ਹੱਕ ਨੂੰ ਪਲੇਇੰਗ 11 ਵਿੱਚ ਸ਼ਾਮਲ ਕੀਤਾ ਗਿਆ ਸੀ। ਨਵੀਨ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.