ਹੈਦਰਾਬਾਦ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਬਾਰਡਰ ਗਵਾਸਕਰ ਟਰਾਫ਼ੀ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਭਾਰਤੀ ਟੀਮ ਦੀ ਜਿੱਤ ਹੋਈ ਹੈ ਜਦਕਿ ਆਸਟ੍ਰੇਲੀਆ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਸੀਰੀਜ਼ ਦਾ ਤੀਜਾ ਮੈਚ ਹੁਣ ਇੰਦੌਰ 'ਚ ਖੇਡਿਆ ਜਾਵੇਗਾ, ਪਰ ਇਸ ਤੋਂ ਪਹਿਲਾਂ ਹੀ ਆਸਟ੍ਰੇਲੀਆ ਟੀਮ ਨੂੰ ਲੱਗ ਰਹੇ ਇੱਕ ਤੋਂ ਬਾਅਦ ਇੱਕ ਝਟਕੇ ਮਗਰੋਂ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ।
ਕਪਤਾਨ ਦੀ ਘਰ ਵਾਪਸੀ: ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਟੀਮ ਦੇ ਕਪਤਾਨ ਪੈਟ ਕਮਿੰਸ ਤੀਜੇ ਟੈਸਟ ਮੈਚ ਤੋਂ ਪਹਿਲਾਂ ਆਪਣੇ ਘਰ ਵਾਪਸ ਚਲੇ ਗਏ ਹਨ। ਇਹ ਕਿਹਾ ਜਾ ਰਿਹਾ ਹੈ ਕਿ ਪਰਿਵਾਰ 'ਚ ਸਿਹਤ ਦੀ ਗੰਭੀਰ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਘਰ ਜਾਣਾ ਪਿਆ ਹੈ। ਜਿਸ ਕਾਰਨ ਆਸਟ੍ਰੇਲੀਆ ਟੀਮ ਲਈ ਇਹ ਵੱਡਾ ਝਟਕਾ ਹੋ ਸਕਦਾ ਹੈ।
ਅਧਿਕਾਰਤ ਜਾਣਕਾਰੀ ਨਹੀਂ: ਕ੍ਰਿਕਇੰਫੋ ਦੀ ਰਿਪੋਰਟ ਮੁਤਾਬਿਕ ਆਸਟ੍ਰੇਲੀਆ ਟੀਮ ਦੇ ਕਪਤਾਨ ਤੀਜੇ ਟੈਸਟ ਮੈਚ ਤੋਂ ਪਹਿਲਾਂ ਵਾਪਸੀ ਕਰ ਸਕਦੇ ਹਨ। ਉਨ੍ਹਾਂ ਨੂੰ ਪਰਿਵਾਰ 'ਚ ਸਿਹਤ ਦੀ ਵੱਡੀ ਸਮੱਸਿਆ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਹੈ। ਜਦਕਿ ਇਸ ਸਭ ਦੇ ਵਿਚਾਕਰ ਉਨ੍ਹਾਂ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਹਾਲੇ ਤੱਕ ਨਹੀਂ ਦਿੱਤੀ ਗਈ ਹੈ। ਦਿੱਲੀ ਤੋਂ ਪਹਿਲਾਂ ਨਾਗਪੁਰ ਵਿੱਚ ਵੀ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਆਸਟ੍ਰੇਲੀਆਈ ਮੀਡੀਆ ਨੇ ਵੀ ਟੀਮ ਦੀ ਕਾਫ਼ੀ ਅਲ਼ੋਚਨਾ ਕੀਤੀ ਸੀ।
ਕਦੋਂ ਹੋਵੇਗੀ ਵਾਪਸੀ: ਰਿਪੋਰਟ ਮੁਤਾਬਿਕ ਕਮਿੰਸ 3-4 ਦਿਨ ਸਿਡਨੀ ਵਿੱਚ ਰਹਿਣਗੇ। ਇਸ ਤੋਂ ਬਾਅਦ ਉਹ ਇਕ ਮਾਰਚ ਤੋਂ ਪਹਿਲਾਂ ਭਾਰਤ ਵੀ ਆ ਸਕਦੇ ਹਨ। ਭਾਰਤ ਖਿਲਾਫ਼ ਕਮਿੰਸ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਹ ਪ੍ਰਭਾਵਸ਼ਾਲੀ ਨਹੀਂ ਰਿਹਾ । ਨਾਗਪੁਰ ਟੈਸਟ ਦੌਰਾਨ ਉਹ ਦੋਵੇਂ ਪਾਰੀਆਂ 'ਚ 7 ਦੌੜਾਂ ਬਣਾ ਕੇ ਆਊਟ ਹੋ ਗਏ, ਪਰ 2 ਵਿਕਟਾਂ ਲੈਣ 'ਚ ਕਾਮਯਾਬ ਰਹੇ ਸਨ। ਜਦਕਿ ਦੂਜੇ ਮੈਚ 'ਚ ਸਿਰਫ਼ 33 ਦੌੜਾਂ ਬਣਾ ਕੇ 1 ਵਿਕਟ ਲਈ ਸੀ। ਕਾਬਲੇਜ਼ਿਕਰ ਹੈ ਕਿ 1 ਮਾਰਚ ਤੋਂ ਇੰਦੌਰ 'ਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਜਾ ਟੈਸਟ ਮੈਚ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਚੌਥਾ ਮੈਚ 9 ਮਾਰਚ ਨੂੰ ਅਹਿਮਦਾਬਾਦ 'ਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਬਾਅਦ ਵਨ ਡੇ ਸੀਰੀਜ਼ 17 ਮਾਰਚ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ: Akshar Patel chat with Ravindra Jadeja: ਅਕਸ਼ਰ ਦੇ ਸਵਾਲਾਂ ਉਤੇ ਜਡੇਜਾ ਦੇ ਦਿਲਚਸਪ ਜਵਾਬ, ਤੁਸੀਂ ਵੀ ਸੁਣੋ...