ਕੇਪਟਾਊਨ: ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ ਵਿਚਾਲੇ 8ਵੇਂ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਨਿਊਲੈਂਡਸ ਦੇ ਮੈਦਾਨ 'ਤੇ ਐਤਵਾਰ ਯਾਨੀ ਅੱਜ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਆਸਟ੍ਰੇਲੀਆਈ ਟੀਮ ਮੇਗ ਲੈਨਿੰਗ ਦੀ ਕਪਤਾਨੀ 'ਚ ਚੈਂਪੀਅਨ ਖਿਤਾਬ ਜਿੱਤ ਕੇ ਇਤਿਹਾਸ ਰਚਣਾ ਚਾਹੇਗੀ। ਇਸ ਦੇ ਨਾਲ ਹੀ, ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਫਾਈਨਲ ਖੇਡਣ ਜਾ ਰਹੀ ਹੈ। ਪ੍ਰੋਟੀਯਾਜ਼ ਕੋਲ ਘਰ ਵਿੱਚ ਕੰਗਾਰੂਆਂ ਦਾ ਸ਼ਿਕਾਰ ਕਰਨ ਦਾ ਮੌਕਾ ਹੈ, ਪਰ ਇਹ ਇੰਨਾ ਆਸਾਨ ਨਹੀਂ ਹੋਵੇਗਾ। ਪਰ, ਸੁਨੇ ਲੂਸ ਦੀ ਕਪਤਾਨੀ ਵਿੱਚ ਦੱਖਣੀ ਅਫਰੀਕਾ ਦੀ ਟੀਮ ਉਲਟਫੇਰ ਕਰ ਸਕਦੀ ਹੈ।
ਹੈਡ ਟੂ ਹੈਡ : ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ ਕੁੱਲ 6 ਟੀ-20 ਮੈਚ ਖੇਡੇ ਗਏ ਹਨ, ਜਿਸ 'ਚ ਆਸਟ੍ਰੇਲੀਆ ਨੇ ਜਿੱਤ ਦਰਜ ਕੀਤੀ ਹੈ। ਦੋਵਾਂ ਟੀਮਾਂ ਵਿਚਾਲੇ 15 ਵਨਡੇ ਵੀ ਹੋਏ ਹਨ, ਜਿਨ੍ਹਾਂ 'ਚੋਂ ਆਸਟ੍ਰੇਲੀਆ ਨੇ 14 ਜਿੱਤੇ ਹਨ। ਆਸਟਰੇਲੀਆ ਦੀ ਟੀਮ ਨੇ ਮਹਿਲਾ ਟੀ-20 ਵਿਸ਼ਵ ਕੱਪ 2023 ਵਿੱਚ ਆਪਣੇ ਸਾਰੇ ਪੰਜ ਮੈਚ ਜਿੱਤੇ ਹਨ। ਇਸ ਦੇ ਨਾਲ ਹੀ, ਦੱਖਣੀ ਅਫਰੀਕਾ ਦੀ ਟੀਮ ਨੇ ਤਿੰਨ ਜਿੱਤੇ ਹਨ। ਦੱਖਣੀ ਅਫਰੀਕਾ ਨੂੰ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੌਰਾ ਵੋਲਵਾਰਡਟ, ਟੈਜਮਿਨ ਬ੍ਰਿਟਸ ਅਤੇ ਦੱਖਣੀ ਅਫਰੀਕਾ ਦੀ ਮਰਿਜੈਨ ਕਪ ਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੀਆਂ ਹਨ। ਦੱਖਣੀ ਅਫਰੀਕਾ ਵੱਲੋਂ ਮੁਕਾਬਲੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ (44 ਦੀ ਔਸਤ ਨਾਲ 176) ਮੈਚ ਦਾ ਰੁਖ ਮੋੜ ਸਕਦਾ ਹੈ।
-
Can the South Africa top order overcome Australia's dangerous bowling attack in the big #T20WorldCup Final?
— T20 World Cup (@T20WorldCup) February 26, 2023 " class="align-text-top noRightClick twitterSection" data="
Key match-ups 👉 https://t.co/RWIKkcZzZu #TurnItUp | #AUSvSA pic.twitter.com/vckovnt4zn
">Can the South Africa top order overcome Australia's dangerous bowling attack in the big #T20WorldCup Final?
— T20 World Cup (@T20WorldCup) February 26, 2023
Key match-ups 👉 https://t.co/RWIKkcZzZu #TurnItUp | #AUSvSA pic.twitter.com/vckovnt4znCan the South Africa top order overcome Australia's dangerous bowling attack in the big #T20WorldCup Final?
— T20 World Cup (@T20WorldCup) February 26, 2023
Key match-ups 👉 https://t.co/RWIKkcZzZu #TurnItUp | #AUSvSA pic.twitter.com/vckovnt4zn
ਦੱਖਣੀ ਅਫਰੀਕਾ ਦੀ ਟੀਮ - ਕਲੋਏ ਟਰਾਇਓਨ (ਉਪ-ਕਪਤਾਨ), ਸੁਨੇ ਲੂਸ (ਕਪਤਾਨ), ਟੈਜਮਿਨ ਬ੍ਰਿਟਸ, ਐਨੇਕੇ ਬੋਸ਼, ਐਨੇਰੀ ਡਰਕਸਨ, ਨਦੀਨ ਡੀ ਕਲਰਕ, ਸ਼ਬਨੀਮ ਇਸਮਾਈਲ, ਲਾਰਾ ਗੁਡਾਲ, ਮਰਿਜੈਨ ਕਪ, ਸਿਨਾਲੋ ਜਾਫਟਾ (ਵਿਕਟ-ਕੀਪਰ ਬੱਲੇਬਾਜ਼), ਮਸਾਬਾਤਾ ਕਲਾਸ, ਅਯਾਬੋਂਗਕਾ ਖਾਕਾ , ਡੇਲਮੀ ਟੱਕਰ , ਨਾਨਕੁਲੁਲੇਕੋ ਮਲਾਬਾ, ਲੌਰਾ ਵੋਲਵਾਰਡਟ।
ਆਸਟਰੇਲੀਆ ਦੀ ਟੀਮ - ਐਲੀਸਾ ਹੀਲੀ (ਉਪ-ਕਪਤਾਨ, ਵਿਕੇਟ ਕੀਪਰ, ਬੱਲੇਬਾਜ਼), ਮੇਗ ਲੈਨਿੰਗ (ਕਪਤਾਨ), ਐਸ਼ਲੇ ਗਾਰਡਨਰ, ਡੀ'ਆਰਸੀ ਬ੍ਰਾਊਨ, ਹੀਥਰ ਗ੍ਰਾਹਮ, ਕਿਮ ਗਾਰਥ, ਜੇਸ ਜੋਨਾਸਨ, ਗ੍ਰੇਸ ਹੈਰਿਸ, ਟਾਹਲੀਆ ਮੈਕਗ੍ਰਾ, ਅਲਾਨਾ ਰਾਜਾ, ਐਲੀਸ ਪੇਰੀ, ਬੈਥ ਮੂਨੀ (ਵਿਕਟ ਕੀਪਰ) , ਐਨਾਬੈੱਲ ਸਦਰਲੈਂਡ, ਜਾਰਜੀਆ ਵੇਅਰਹੈਮ, ਮੇਗਨ ਸ਼ੂੱਟ।
ਦੱਸ ਦਈਏ ਕਿ ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਟੀ-20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਅਧੂਰਾ ਰਹਿ ਗਿਆ। ਜਿੱਤ ਦੀ ਦਹਿਲੀਜ਼ 'ਤੇ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਫੈਸਲਾਕੁੰਨ ਮੈਚ ਵਿੱਚ ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਪੰਜ ਦੌੜਾਂ ਨਾਲ ਜਿੱਤ ਦਰਜ ਕਰਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ।
ਹਰਮਨ ਦਾ ਰਨ ਆਊਟ ਬਣਿਆ ਹਾਰ ਦਾ ਕਾਰਨ ! : ਹਰਮਨਪ੍ਰੀਤ ਕੌਰ ਬੇਹਦ ਚੰਗੇ ਢੰਗ ਨਾਲ ਖੇਡ ਰਹੀ ਸੀ। ਹਾਲਾਂਕਿ, ਜਿੱਤ ਵੱਲ ਤੇਜ਼ੀ ਵਧ ਰਹੀ ਭਾਰਤੀ ਟੀਮ ਨੂੰ ਇੱਕ ਦਮ ਝਟਕਾ ਉਸ ਸਮੇਂ ਲੱਗਾ ਜਦੋਂ, ਹਰਮਨਪ੍ਰੀਤ ਕੌਰ ਰਨ ਆਊਟ ਹੋ ਗਈ। ਹਰਮਨਪ੍ਰੀਤ ਨੇ ਇਸ ਸੈਮੀਫਾਇਨਲ ਵਿੱਚ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਟੀਮ ਭਾਰਤ ਨੂੰ ਜਿੱਤ ਦਿਲਾਉਣ ਵਿੱਚ ਅਸਫ਼ਲ ਰਹੀ।
ਇਹ ਵੀ ਪੜ੍ਹੋ: Shreyas Iyer TUM TUM Dance Video: ਤਮਿਲ ਗੀਤ TUM TUM 'ਤੇ ਸ਼੍ਰੇਅਸ ਅਈਅਰ ਨੇ ਦੇਖੋ ਕਿਸ ਨਾਲ ਕੀਤਾ ਸ਼ਾਨਦਾਰ ਡਾਂਸ...