ਨਵੀਂ ਦਿੱਲੀ: ਭਾਰਤ ਦਾ ਰੋਹਨ ਬੋਪੰਨਾ ਬੀਐਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਪਣੇ ਆਸਟਰੇਲੀਆਈ ਸਾਥੀ ਮੈਟ ਏਬਡੇਨ ਨਾਲ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਕੇ ਏਟੀਪੀ ਮਾਸਟਰਜ਼ 1000 ਈਵੈਂਟ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਹੈ। ਬੋਪੰਨਾ ਹੁਣ 43 ਸਾਲ ਦੇ ਹੋ ਚੁੱਕੇ ਹਨ। ਉਸ ਨੇ ਅਤੇ 35 ਸਾਲਾ ਐਬਡੇਨ ਨੇ ਸ਼ਨੀਵਾਰ ਨੂੰ ਫਾਈਨਲ 'ਚ ਵੇਸਲੇ ਕੁਲਹੋਫ ਅਤੇ ਬ੍ਰਿਟੇਨ ਦੇ ਨੀਲ ਸਕੁਪਸਕੀ ਦੀ ਚੋਟੀ ਦਾ ਦਰਜਾ ਪ੍ਰਾਪਤ ਡੱਚ ਜੋੜੀ ਨੂੰ 6-3, 2-6, 10-8 ਨਾਲ ਹਰਾਇਆ।
-
Sorry Danny @danielnestor 😜... https://t.co/shCss7WuvZ
— Rohan Bopanna (@rohanbopanna) March 18, 2023 " class="align-text-top noRightClick twitterSection" data="
">Sorry Danny @danielnestor 😜... https://t.co/shCss7WuvZ
— Rohan Bopanna (@rohanbopanna) March 18, 2023Sorry Danny @danielnestor 😜... https://t.co/shCss7WuvZ
— Rohan Bopanna (@rohanbopanna) March 18, 2023
ਮੈਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਅਸੀਂ ਟਰਾਫੀ ਜਿੱਤਣ ਵਿੱਚ ਕਾਮਯਾਬ ਰਹੇ : ਆਪਣਾ 10ਵਾਂ ਏਟੀਪੀ ਮਾਸਟਰਸ 1000 ਫਾਈਨਲ ਖੇਡਣ ਤੋਂ ਬਾਅਦ ਬੋਪੰਨਾ ਨੇ ਕਿਹਾ, 'ਮੈਂ ਕਈ ਸਾਲਾਂ ਤੋਂ ਇੱਥੇ ਆ ਰਿਹਾ ਹਾਂ ਅਤੇ ਖਿਡਾਰੀਆਂ ਨੂੰ ਇੱਥੇ ਖਿਤਾਬ ਜਿੱਤਦੇ ਦੇਖ ਰਿਹਾ ਹਾਂ। ਮੈਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਮੈਂ ਅਤੇ ਮੈਟ ਇੱਥੇ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੇ। ਉਸ ਨੇ ਕਿਹਾ, 'ਅਸੀਂ ਸਖ਼ਤ ਅਤੇ ਕਰੀਬੀ ਮੈਚ ਖੇਡੇ ਹਨ। ਅੱਜ ਅਸੀਂ ਇੱਥੇ ਸਭ ਤੋਂ ਵਧੀਆ ਟੀਮ ਦਾ ਸਾਹਮਣਾ ਕੀਤਾ। ਮੈਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਅਸੀਂ ਟਰਾਫੀ ਜਿੱਤਣ ਵਿੱਚ ਕਾਮਯਾਬ ਰਹੇ।
-
HISTORY-MAKER ❤️
— ATP Tour (@atptour) March 19, 2023 " class="align-text-top noRightClick twitterSection" data="
43-year-old @rohanbopanna becomes the oldest ATP Masters 1000 Champion EVER 🏆@BNPPARIBASOPEN | #TennisParadise pic.twitter.com/4KtOLhoc1c
">HISTORY-MAKER ❤️
— ATP Tour (@atptour) March 19, 2023
43-year-old @rohanbopanna becomes the oldest ATP Masters 1000 Champion EVER 🏆@BNPPARIBASOPEN | #TennisParadise pic.twitter.com/4KtOLhoc1cHISTORY-MAKER ❤️
— ATP Tour (@atptour) March 19, 2023
43-year-old @rohanbopanna becomes the oldest ATP Masters 1000 Champion EVER 🏆@BNPPARIBASOPEN | #TennisParadise pic.twitter.com/4KtOLhoc1c
42 ਸਾਲ ਦੀ ਉਮਰ ਵਿੱਚ ਜਿੱਤਿਆ ਸੀ ਖ਼ਿਤਾਬ : ਬੋਪੰਨਾ ਨੇ ਇਸ ਤਰ੍ਹਾਂ ਕੈਨੇਡਾ ਦੇ ਡੇਨੀਅਲ ਨੇਸਟਰ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 2015 ਸਿਨਸਿਨਾਟੀ ਮਾਸਟਰਸ ਵਿੱਚ 42 ਸਾਲ ਦੀ ਉਮਰ ਵਿੱਚ ਖ਼ਿਤਾਬ ਜਿੱਤਿਆ ਸੀ। ਉਸ ਨੇ ਮਜ਼ਾਕ ਵਿਚ ਕਿਹਾ, 'ਮੈਂ ਡੈਨੀ ਨੇਸਟਰ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਮੈਂ ਉਸ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਖਿਤਾਬ ਹਮੇਸ਼ਾ ਮੇਰੇ ਕੋਲ ਰਹੇਗਾ ਅਤੇ ਮੈਂ ਇਸ ਤੋਂ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ : Rohit Sharma Dance: 'ਬਿੱਲੋ ਨੀ ਤੇਰਾ ਲਾਲ ਘੱਗਰਾ" ਗੀਤ ਉੱਤੇ ਪਤਨੀ ਨਾਲ ਜੰਮ੍ਹ ਕੇ ਨੱਚੇ ਰੋਹਿਤ
2017 ਵਿੱਚ ਮੋਂਟੇਕਾਰਲੋ ਓਪਨ ਤੋਂ ਬਾਅਦ ਬੋਪੰਨਾ ਦਾ ਇਹ ਕੁੱਲ ਪੰਜਵਾਂ ਅਤੇ ਪਹਿਲਾ ਮਾਸਟਰਜ਼ 1000 ਡਬਲਜ਼ ਖਿਤਾਬ ਹੈ। ਇਸ ਸਾਲ ਭਾਰਤ ਅਤੇ ਆਸਟ੍ਰੇਲੀਆ ਦੀ ਜੋੜੀ ਦਾ ਇਹ ਤੀਜਾ ਫਾਈਨਲ ਸੀ। ਬੋਪੰਨਾ ਨੇ ਹੁਣ ਤੱਕ ਟੂਰ ਪੱਧਰ 'ਤੇ ਕੁੱਲ 24 ਖਿਤਾਬ ਜਿੱਤੇ ਹਨ। ਬੋਪੰਨਾ ਅਤੇ ਏਬਡੇਨ ਦੀ ਜੋੜੀ ਨੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਤੇ ਦੋ ਵਾਰ ਦੇ ਖਿਤਾਬ ਜੇਤੂ ਜੌਹਨ ਇਸਨਰ ਅਤੇ ਜੈਕ ਸਾਕ ਨੂੰ ਹਰਾਇਆ।
ਇਹ ਵੀ ਪੜ੍ਹੋ : Tim Paine retired: ਸਾਬਕਾ ਕੰਗਾਰੂ ਟੈਸਟ ਕਪਤਾਨ ਟਿਮ ਪੇਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਲਿਆ ਸੰਨਿਆਸ
ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਉਸ ਨੇ ਕੈਨੇਡਾ ਦੇ ਫੇਲਿਕਸ ਔਗਰ ਐਲਿਸਾਈਮ ਅਤੇ ਡੇਨਿਸ ਸ਼ਾਪੋਵਾਲੋਵ ਨੂੰ ਹਰਾਇਆ ਸੀ। ਭਾਰਤ ਅਤੇ ਆਸਟਰੇਲੀਆ ਦੀ ਇਸ ਜੋੜੀ ਨੇ ਆਪਣੇ ਸ਼ੁਰੂਆਤੀ ਮੈਚ ਵਿੱਚ ਰਾਫੇਲ ਮਾਟੋਸ ਅਤੇ ਡੇਵਿਡ ਵੇਗਾ ਹਰਨਾਂਡੇਜ਼ ਨੂੰ ਹਰਾਇਆ ਸੀ। ਵਿਸ਼ਵ ਦੇ ਸਾਬਕਾ ਨੰਬਰ ਤਿੰਨ ਖਿਡਾਰੀ ਬੋਪੰਨਾ ਇਸ ਜਿੱਤ ਨਾਲ ਏਟੀਪੀ ਡਬਲਜ਼ ਰੈਂਕਿੰਗ ਵਿੱਚ ਚਾਰ ਸਥਾਨ ਚੜ੍ਹ ਕੇ 11ਵੇਂ ਸਥਾਨ ’ਤੇ ਪਹੁੰਚ ਗਿਆ ਹੈ।