ETV Bharat / sports

Health Update KL Rahul and Bumrah: ਕੇਐੱਲ ਰਾਹੁਲ ਤੇ ਬੁਮਰਾਹ ਖੇਡਣਗੇ ਏਸ਼ੀਆ ਕੱਪ, ਇਹ ਹੈ ਅਈਅਰ ਤੇ ਪੰਤ ਦੀ ਫਿਟਨੈੱਸ ਦਾ ਅਪਡੇਟ - ਰਿਸ਼ਭ ਪੰਤ ਦੀ ਸਿਹਤਯਾਬੀ

ਭਾਰਤੀ ਕ੍ਰਿਕਟ ਟੀਮ ਦੇ ਦੋ ਜ਼ਖਮੀ ਖਿਡਾਰੀ ਏਸ਼ੀਆ ਕੱਪ 2023 ਤੋਂ ਵਾਪਸੀ ਕਰਨ ਜਾ ਰਹੇ ਹਨ ਪਰ ਜ਼ਖਮੀ ਖਿਡਾਰੀ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਨੂੰ ਠੀਕ ਹੋਣ 'ਚ ਲੰਮਾ ਸਮਾਂ ਲੱਗ ਸਕਦਾ ਹੈ।

Asia Cup 2023: Health Update KL Rahul and Bumrah: KL Rahul and Bumrah will play Asia Cup
Health Update KL Rahul and Bumrah: ਕੇਐੱਲ ਰਾਹੁਲ ਤੇ ਬੁਮਰਾਹ ਖੇਡਣਗੇ ਏਸ਼ੀਆ ਕੱਪ, ਇਹ ਹੈ ਅਈਅਰ ਤੇ ਪੰਤ ਦੀ ਫਿਟਨੈੱਸ ਦਾ ਅਪਡੇਟ
author img

By

Published : Jun 29, 2023, 2:18 PM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਦੇ ਨਾਲ-ਨਾਲ ਕਦੇ-ਕਦਾਈਂ ਸਲਾਮੀ ਬੱਲੇਬਾਜ਼ ਕੇ.ਐੱਲ.ਰਾਹੁਲ ਇਸ ਸਮੇਂ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਆਪਣੀ ਤਿਆਰੀ 'ਚ ਲੱਗੇ ਹੋਏ ਹਨ, ਤਾਂ ਜੋ ਉਹ ਸੱਟ ਤੋਂ ਉਭਰ ਕੇ ਏਸ਼ੀਆ ਕੱਪ 2023 'ਚ ਭਾਰਤੀ ਟੀਮ 'ਚ ਸ਼ਾਮਲ ਹੋ ਸਕਣ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਜਸਪ੍ਰੀਤ ਬੁਮਰਾਹ ਦੀ ਵੀ ਏਸ਼ੀਆ ਕੱਪ ਤੋਂ ਟੀਮ 'ਚ ਵਾਪਸੀ ਦੇ ਸੰਕੇਤ ਮਿਲ ਰਹੇ ਹਨ। ਆਪਣੀ ਲੇਟੈਸਟ ਅਪਡੇਟ ਦੇ ਬਾਰੇ 'ਚ ਕੇਐੱਲ ਰਾਹੁਲ ਨੇ ਆਪਣੀ ਫਿਟਨੈੱਸ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਸੋਸ਼ਲ ਮੀਡੀਆ 'ਤੇ ਪਾ ਕੇ ਆਪਣੀ ਫਿਟਨੈੱਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਏਸ਼ੀਆ ਕੱਪ 'ਚ ਟੀਮ ਨਾਲ ਜੁੜਨ ਲਈ ਪੂਰੀ ਤਰ੍ਹਾਂ ਤਿਆਰ ਹੋਵੇਗਾ।

ਵੈਸਟਇੰਡੀਜ਼ ਦੌਰੇ ਤੋਂ ਵੀ ਬਾਹਰ ਕਰ ਦਿੱਤਾ ਗਿਆ: ਤੁਹਾਨੂੰ ਦੱਸ ਦੇਈਏ ਕਿ ਆਈਪੀਐਲ ਦੌਰਾਨ ਫੀਲਡਿੰਗ ਕਰਦੇ ਸਮੇਂ ਕੇਐਲ ਰਾਹੁਲ ਜ਼ਖਮੀ ਹੋ ਗਏ ਸਨ। ਉਦੋਂ ਤੋਂ ਉਹ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੈ। IPL 2023 'ਚ ਵੀ ਉਹ ਜ਼ਖਮੀ ਹੋਣ ਤੋਂ ਬਾਅਦ ਪੂਰਾ ਸਮਾਂ ਆਪਣੀ ਟੀਮ ਦਾ ਸਮਰਥਨ ਨਹੀਂ ਕਰ ਸਕੇ ਸਨ। ਇੰਨਾ ਹੀ ਨਹੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਾਲ-ਨਾਲ ਉਸ ਨੂੰ ਵੈਸਟਇੰਡੀਜ਼ ਦੌਰੇ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ। ਫਿਲਹਾਲ ਉਹ ਨੈਸ਼ਨਲ ਕ੍ਰਿਕਟ ਅਕੈਡਮੀ, ਬੈਂਗਲੁਰੂ 'ਚ ਸਖਤ ਮਿਹਨਤ ਕਰ ਰਿਹਾ ਹੈ ਤਾਂ ਜੋ ਏਸ਼ੀਆ ਕੱਪ ਤੋਂ ਪਹਿਲਾਂ ਉਹ ਖੁਦ ਨੂੰ ਫਿੱਟ ਕਰ ਸਕੇ ਅਤੇ ਟੀਮ 'ਚ ਵਾਪਸੀ ਕਰ ਸਕੇ।

ਰਾਹੁਲ ਏਸ਼ੀਆ ਕੱਪ 2023 ਤੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨਗੇ:ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਏਸ਼ੀਆ ਕੱਪ ਤੋਂ ਟੀਮ ਇੰਡੀਆ 'ਚ ਵਾਪਸੀ ਕਰਨ ਜਾ ਰਹੇ ਹਨ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਉਹ ਆਇਰਲੈਂਡ ਖਿਲਾਫ ਸੀਰੀਜ਼ ਤੋਂ ਟੀਮ 'ਚ ਵਾਪਸੀ ਕਰਨਗੇ ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਬੁਮਰਾਹ ਅਤੇ ਰਾਹੁਲ ਏਸ਼ੀਆ ਕੱਪ 2023 ਤੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨਗੇ।ਹਾਲਾਂਕਿ ਅਜੇ ਤੱਕ ਦੋ ਹੋਰ ਜ਼ਖਮੀ ਖਿਡਾਰੀਆਂ ਸ਼੍ਰੇਅਸ ਅਈਅਰ ਦੀ ਵਾਪਸੀ ਨੂੰ ਲੈ ਕੇ ਕੋਈ ਠੋਸ ਸੂਚਨਾ ਨਹੀਂ ਮਿਲੀ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਨੂੰ ਰਿਕਵਰੀ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ।

ਏਸ਼ੀਆ ਕੱਪ ਹਾਈਬ੍ਰਿਡ ਮਾਡਲ ਤਹਿਤ ਕਰਵਾਇਆ ਜਾਵੇਗਾ: 2023 ਏਸ਼ੀਆ ਕੱਪ 31 ਅਗਸਤ ਤੋਂ 17 ਸਤੰਬਰ ਤੱਕ ਹੋਵੇਗਾ। ਇਸ ਵਾਰ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤਹਿਤ ਖੇਡਿਆ ਜਾਵੇਗਾ। ਇਸ ਦਾ ਮਤਲਬ ਹੈ ਕਿ 4 ਮੈਚ ਪਾਕਿਸਤਾਨ 'ਚ ਹੋਣਗੇ। ਬਾਕੀ ਦੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.