ਸਾਊਥੈਮਪਟਨ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਇੱਥੇ ਖੇਡੇ ਜਾ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਦੇ ਤੀਜੇ ਦਿਨ ਖੇਡ ਦੀ ਸ਼ੁਰੂਆਤ ਅੱਧੇ ਘੰਟੇ ਦੀ ਦੇਰੀ ਨਾਲ ਹੋਈ ਅਤੇ ਖੇਡ ਦੁਪਹਿਰ 3.30 ਵਜੇ ਸ਼ੁਰੂ ਹੋਇਆ।
ਦੂਜੇ ਦਿਨ ਸਿਰਫ 64.4 ਓਵਰ ਹੀ ਸੁੱਟੇ ਗਏ ਜਿਸ ਵਿੱਚ ਭਾਰਤ ਨੇ ਤਿੰਨ ਵਿਕਟਾਂ ’ਤੇ 146 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ 44 ਦੌੜਾਂ ਜਦਕਿ ਉਪ-ਕਪਤਾਨ ਅਜਿੰਕਿਆ ਰਹਾਣੇ 29 ਦੌੜਾਂ ਬਣਾ ਕੇ ਖੇਡ ਰਹੇ ਹਨ।
ਇਹ ਵੀ ਪੜ੍ਹੋ:WTC Final ਦੂਜੇ ਦਿਨ ਟੀ ਰਿਪੋਰਟ: ਪੁਜਾਰਾ ਦੇ ਪਤਨ ਤੋਂ ਬਾਅਦ ਕੋਹਲੀ-ਰਹਾਣੇ ਨੇ ਸੰਭਾਲੀ ਪਾਰੀ
ਸ਼ੁੱਕਰਵਾਰ ਨੂੰ ਬਾਰਸ਼ ਅਤੇ ਮਾੜੀ ਰੌਸ਼ਨੀ ਕਾਰਨ ਪਹਿਲੇ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਹੁਣ ਇਹ ਖੇਡ ਛੇਵੇਂ ਭਾਵ ਰਾਖਵੇਂ ਦਿਨ ਖੇਡਿਆ ਜਾਵੇਗਾ।