ਕੁਆਲਾ ਲਮਪੁਰ: ਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਦੇ ਬਾਅਦ ਹੁਣ ਲੰਦਨ ਉਲੰਪਿਕ ਵਿੱਚ ਕਾਂਸੀ ਤਗਮਾ ਜੇਤੂ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੂੰ ਵੀ ਮਲੇਸ਼ੀਆ ਮਾਸਟਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਇਨਾ ਨੂੰ ਸ਼ੁੱਕਰਵਾਰ ਨੂੰ ਕੁਆਰਟਰ-ਫਾਈਨਲ ਵਿੱਚ ਮੌਜੂਦਾ ਉਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੇ 30 ਮਿੰਟਾਂ ਵਿੱਚ 21-8, 21-7 ਨਾਲ ਹਰਾਇਆ ਹੈ। ਇਹ 13ਵਾਂ ਮੁਕਾਬਲਾ ਸੀ, ਜਿਸ ਵਿੱਚੋਂ ਸੱਤ ਵਾਰ ਮਾਰਿਨ ਜੇਤੂ ਰਹੀ ਹੈ।
ਹੋਰ ਪੜ੍ਹੋ: ਇੰਗਲੈਂਡ ਨੂੰ ਵੱਡਾ ਝਟਕਾ, ਜੇਮਸ ਐਂਡਰਸਨ ਹੋਏ ਟੈਸਟ ਮੈਚ ਤੋਂ ਬਾਹਰ
ਸਿੰਧੂ ਵੀ ਹੋਈ ਟੂਰਨਾਮੈਂਟ ਤੋਂ ਬਾਹਰ
ਇਸ ਤੋਂ ਪਹਿਲਾ, ਸਿੰਧੂ ਕੁਆਰਟਰ ਫਾਈਨਲ ਵਿੱਚੋਂ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ। ਸਿੰਧੂ ਨੂੰ ਤਾਈ ਜੂ ਯਿੰਗ ਨੇ ਹਰਾਇਆ। ਪਿਛਲੇ ਸਾਲ ਖ਼ਰਾਬ ਪ੍ਰਦਰਸ਼ਨ ਕਰਕੇ ਸਿੰਧੂ ਤੋਂ ਨਵੇਂ ਸਾਲ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਸੀ, ਪਰ ਯਿੰਗ ਨੇ ਸਿੰਧੂ ਨੂੰ ਸਾਲ ਦੇ ਪਹਿਲੇ ਟੂਰਨਾਮੈਂਟ ਦੇ ਅਹਿਮ ਮੁਕਾਬਲੇ ਵਿੱਚ 21-16, 21-16 ਨਾਲ ਹਰਾ ਨਿਰਾਸ਼ ਕਰ ਦਿੱਤਾ।
ਹੋਰ ਪੜ੍ਹੋ: Malaysia Masters: ਕੁਆਰਟਰ ਫਾਈਨਲ ਵਿੱਚ ਤਾਈ ਜੂ ਯਿੰਗ ਨੇ ਪੀਵੀ ਸਿੰਧੂ ਨੂੰ ਹਰਾਇਆ
ਇਹ ਮੈਚ 36 ਮਿੰਟਾਂ ਤੱਕ ਚੱਲਿਆ। ਇਹ ਸਿੰਧੂ ਦੀ ਯਿੰਗ ਦੇ ਖ਼ਿਲਾਫ਼ 12ਵੀਂ ਹਾਰ ਹੈ। ਜ਼ਿਕਰੇਖ਼ਾਸ ਹੈ ਕਿ ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਯਿੰਗ ਨੂੰ ਹੀ ਹਰਾਇਆ ਸੀ।