ETV Bharat / sports

ਪੀਐੱਮ ਮੋਦੀ ਨੂੰ ਮਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਭਾਰਤ ਵਾਪਸ ਆਉਂਦੇ ਹੀ ਪੀਵੀ ਸਿੰਧੂ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਹ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਵੀ ਮਿਲੀ। ਦੋਵਾਂ ਨੇ ਸਿੰਧੂ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ।

ਪੀਐੱਮ ਮੋਦੀ ਨੂੰ ਮਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਸਿੰਧੂ
author img

By

Published : Aug 27, 2019, 5:32 PM IST

ਨਵੀਂ ਦਿੱਲੀ : ਸਵਿਟਰਜ਼ਰਲੈਂਡ ਦੇ ਬਾਸੇਲ ਵਿੱਚ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਤਾਜ਼ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕਰਨ ਵਾਲੀ ਭਾਰਤ ਦੀ ਚੋਟੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅੱਜ ਪੀਐੱਮ ਮੋਦੀ ਨੂੰ ਮਿਲਣ ਪੁਹੰਚੀ। ਪੀਐੱਮ ਮੋਦੀ ਨਾਲ ਮੁਲਾਕਾਤ ਕਰ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਆਪਣਾ ਤਮਗ਼ਾ ਦਿਖਾਇਆ।

ਤਮਗ਼ਾ ਜਿੱਤਣ ਤੋਂ ਬਾਅਦ ਕਿਰਨ ਰਿਜਿਜੂ ਨੂੰ ਮਿਲੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ

ਪੀਐੱਮ ਮੋਦੀ ਨੇ ਉਨ੍ਹਾਂ ਨੂੰ ਇਸ ਸਫ਼ਲਤਾ ਲਈ ਵਧਾਈ ਵੀ ਦਿੱਤੀ। ਇਸ ਮੁਲਾਕਾਤ ਤੋਂ ਬਾਅਦ ਪੀਐੱਮ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤ ਦੀ ਸ਼ਾਨ, ਇੱਕ ਚੈਂਪੀਅਨ ਜਿਸ ਨੇ ਦੇਸ਼ ਲਈ ਸੋਨਾ ਜਿੱਤਿਆ ਅਤੇ ਦੇਸ਼ ਦਾ ਨਾਂਅ ਉੱਚਾ ਕੀਤਾ।

ਪੀਐੱਮ ਮੋਦੀ ਨੂੰ ਮਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਸਿੰਧੂ
ਪੀਐੱਮ ਮੋਦੀ ਨੂੰ ਮਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਸਿੰਧੂ

ਅੱਗੇ ਪੀਐੱਮ ਮੋਦੀ ਕਹਿੰਦੇ ਹਨ, "ਮੈਂ ਪੀਵੀ ਸਿੰਧੂ ਨੂੰ ਮਿਲ ਕੇ ਬਹੁਤ ਖ਼ੁਸ਼ ਹਾਂ ਅਤੇ ਮੈਂ ਉਸ ਨੂੰ ਜਿੱਤ ਦੀ ਵਧਾਈ ਦਿੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਅੱਗੇ ਦੀ ਜ਼ਿੰਦਗੀ ਵਿੱਚ ਉਹ ਸਫ਼ਲਤਾਵਾਂ ਹਾਸਲ ਕਰੇ। ਮੈਂ ਉਸ ਦੇ ਉੱਜਲ ਭਵਿੱਖ ਦੀ ਆਸ ਕਰਦਾ ਹਾਂ।"

ਵੇਖੋ ਵੀਡੀਓ

ਇਸ ਤੋਂ ਪਹਿਲਾਂ ਪੀਵੀ ਸਿੰਧੂ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਵੀ ਮਿਲਣ ਗਈ। ਕਿਰਣ ਰਿਜਿਜੂ ਨੇ ਟਵੀਟ ਕਰ ਸਿੰਧੂ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਸਿੰਧੂ ਨੂੰ ਵਧਾਈਆਂ ਹੋਣ। ਆਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਭਾਰਤ ਦਾ ਨਾਂਅ ਅੱਗੇ ਵੀ ਰੋਸ਼ਨ ਕਰਦੀ ਰਹੇਗੀ।

ਇਹ ਵੀ ਪੜ੍ਹੋ : 2020 ਟੋਕਿਓ 'ਚ ਤਮਗ਼ਿਆਂ ਨੂੰ ਦੋੋਗੁਣਾ ਕਰਨ 'ਤੇ ਭਾਰਤ ਲਾਵੇਗਾ ਪੂਰਾ ਜ਼ੋਰ: ਦੀਪਾ ਮਲਿਕ

ਸਵਿਟਜ਼ਰਲੈਂਡ ਵਿੱਚ ਐਤਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਸਿੰਧੂ ਦੇਰ ਰਾਤ ਵਿਦੇਸ਼ ਤੋਂ ਵਾਪਸ ਆਈ। ਇਸ ਦੌਰਾਨ ਹਵਾਈ ਅੱਡੇ ਉੱਤੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਤੁਹਾਨੂੰ ਦੱਸ ਦਈਏ ਕਿ ਫ਼ਾਈਨਲ ਵਿੱਚ ਦੁਨੀਆਂ ਦੀ ਚੌਥੇ ਨੰਬਰ ਦੀ ਖਿਡਾਰੀ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ ਹੈ। ਸੋਨ ਤਮਗ਼ਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਦੇਸ਼ ਦੀ ਧਰਤੀ ਉੱਤੇ ਪੈਰ ਰੱਖਣ ਉੱਤੇ ਸਿੰਧੂ ਕਾਫ਼ੀ ਖ਼ੁਸ਼ ਦਿਖੀ। ਹਵਾਈ ਅੱਡੇ ਉੱਤੇ ਪਹੁੰਚਣ ਉਪਰੰਤ ਉਸ ਦਾ ਫੁੱਲਾਂ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ।

Intro:Body:

pv sindhu

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.